ਮਾਹਰ ਸਲਾਹਕਾਰ ਵੇਰਵਾ

idea99collage_egg_hen.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-09-12 15:19:22

Follow these tips to take care of chicken and eggs

ਮੁਰਗੀ ਪਾਲਣ: ਆਂਡਿਆਂ ਦੀ ਪੈਦਾਵਾਰ ਵਿੱਚ ਰੌਸ਼ਨੀ ਦਾ ਮਹੱਤਵਪੂਰਨ ਹਿੱਸਾ ਹੈ। ਮੁਰਗੀਆਂ ਨੂੰ 14-16 ਘੰਟੇ (ਦਿਨ ਦੀ ਰੌਸ਼ਨੀ ਮਿਲਾ ਕੇ) ਰੋਸ਼ਨੀ ਦੇਣੀ ਚਾਹੀਦੀ ਹੈ ਅਤੇ ਸ਼ੁਰੂ ਹੋਣ ਤੋਂ ਬਾਅਦ ਇਹ ਰੌਸ਼ਨੀ ਹੌਲੀ-ਹੌਲੀ ਵਧਾਉਣੀ ਚਾਹੀਦੀ ਹੈ। ਆਂਡੇ ਦਾ ਛਿਲਕਾ ਪਤਲਾ ਨਾ ਹੋਵੇ ਇਸ ਲਈ 5 ਗ੍ਰਾਮ ਪੱਥਰ ਪ੍ਰਤੀ ਪੰਛੀ ਕਰ ਦੇਣਾ ਚਾਹੀਦਾ ਹੈ। ਹਫ਼ਤੇ ਵਿੱਚ ਸੁੱਕ ਨੂੰ 2-3 ਵਾਰੀ ਹਿਲਾਉਣਾ ਚਾਹੀਦਾ ਹੈ ਤਾਂ ਜੋ ਸੁੱਕੀ ਰਹਿ ਸਕੇ। ਮੀਟ ਵਾਲੇ ਚੂਚੇ ਪਾਲਣ ਲਈ ਇਹ ਵਧੀਆ ਮੌਸਮ ਹੈ। ਕਿਸੇ ਭਰੋਸੇਯੋਗ ਹੈਚਰੀ ਤੋਂ ਹੀ ਚੂਚੇ ਬੁੱਕ ਕਰਵਾਓ। ਚੂਹਿਆਂ ਨੂੰ ਸ਼ੈੱਡ ਵਿੱਚ ਆਉਣ ਤੋਂ ਰੋਕਣ ਦੇ ਉਪਰਾਲੇ ਕਰੋ ਤਾਂ ਜੋ ਖ਼ੁਰਾਕ ਦੇ ਨੁਕਸਾਨ ਨੂੰ ਰੋਕਿਆ ਜਾ ਸਕੇ।