ਮਾਹਰ ਸਲਾਹਕਾਰ ਵੇਰਵਾ

idea99collage_Fooder_maize_berseem_bajra.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-09-15 13:07:32

Fodder sowing varieties in mid-September

ਹਰੇ ਚਾਰੇ: ਸਤੰਬਰ ਦੇ ਅੱਧ ਵਿੱਚ ਚਾਰੇ ਲਈ ਮੱਕੀ (ਜੇ-1007 ਅਤੇ ਜੇ-1006) ਬੀਜ ਦਿਉ। ਬਰਸੀਮ ਲਈ ਖੇਤ ਤਿਆਰ ਕਰ ਲਉ ਅਤੇ ਅਖ਼ੀਰਲੇ ਹਫ਼ਤੇ ਬੀਜ ਦਿਉ। ਬੀਜਣ ਸਮੇਂ ਬਰਸੀਮ ਵਿੱਚ ਜਵੀਂ ਅਤੇ ਸਰ੍ਹੋਂ ਰਲਾ ਦਿਉ ਤਾਂ ਜੋ ਪਹਿਲੀ ਕਟਾਈ ਭਰਵੀਂ ਮਿਲੇ। ਬਰਸੀਮ ਦਾ ਬੀਜ ਕਾਸ਼ਨੀ ਰਹਿਤ ਹੋਣਾ ਚਾਹੀਦਾ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ ਰਾਈਜ਼ੋਬੀਅਮ ਦੇ ਟੀਕੇ ਨਾਲ ਸੋਧ ਲਉ। ਬਰਸੀਮ ਦੀ ਬਿਜਾਈ ਸਮੇਂ 22 ਕਿੱਲੋ ਯੂਰੀਆ ਅਤੇ 185 ਕਿੱਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾਉ। ਜੇਕਰ ਖੇਤ ਵਿੱਚ 6 ਟਨ ਗਲੀ-ਸੜੀ ਰੂੜੀ ਪਾਈ ਹੋਵੇ ਤਾਂ 125 ਕਿੱਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾਉ। ਬਰਸੀਮ ਵਿੱਚ ਜੇਕਰ ਰਾਈ ਘਾਹ ਮਿਲਾ ਕੇ ਬੀਜਿਆ ਹੋਵੇ ਤਾਂ 22 ਕਿੱਲੋ ਯੂਰੀਆ ਖਾਦ ਹਰ ਕਟਾਈ ਮਗਰੋਂ ਪਾਓ। ਮੱਕੀ, ਬਾਜਰੇ ਦੇ ਵਾਧੂ ਹਰੇ ਚਾਰੇ ਦਾ ਆਚਾਰ ਬਣਾ ਲਉ ਤਾਂ ਕਿ ਹਰੇ ਚਾਰੇ ਦੀ ਘਾਟ ਸਮੇਂ ਵਰਤਿਆ ਜਾਵੇ।