ਮਾਹਰ ਸਲਾਹਕਾਰ ਵੇਰਵਾ

idea99collage_dgrgrg.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-06-29 11:59:24

Feeding of chickens in the summer season

ਮੁਰਗੀ ਪਾਲਣ: ਗਰਮੀਆਂ ਦੇ ਮੌਸਮ ਵਿੱਚ ਮੁਰਗੀਆਂ ਦੀ ਖੁਰਾਕ ਵਿਚ 15-20 ਪ਼੍ਰਤੀਸ਼ਤ ਤੱਕ ਪ਼੍ਰੋਟੀਨ, ਵਿਟਾਮਿਨ ਅਤੇ ਧਾਤਾਂ ਵਧਾ ਦੇਣੇ ਚਾਹੀਦੇ ਹਨ ਕਿਉਂਕਿ ਗਰਮੀਆਂ ਵਿੱਚ ਪੰਛੀ ਖੁਰਾਕ ਘੱਟ ਖਾਂਦੇ ਹਨ।

  • ਖ਼ੁਰਾਕ ਨੂੰ 15 ਦਿਨਾਂ ਤੋਂ ਵੱਧ ਸਟੋਰ ਨਹੀ ਕਰਨਾ ਚਾਹੀਦਾ ਨਹੀ ਤਾਂ ਉੱਲੀ ਲੱਗ ਸਕਦੀ ਹੈ। ਮੁਰਗੀਆਂ ਹੇਠਲੀ ਸੁੱਕ ਨੂੰ ਸਿੱਲ੍ਹਾ ਨਹੀਂ ਹੋਣ ਦੇਣਾ ਚਾਹੀਦਾ। ਸੋ ਸੁੱਕ ਨੂੰ ਹਫ਼ਤੇ ਵਿੱਚ 2-3 ਵਾਰੀ ਹਿਲਾਉਂਦੇ ਰਹਿਣਾ ਚਾਹੀਦਾ ਹੈ।
  • ਸ਼ੈੱਡ ਵਿੱਚ ਮੁਰਗੀਆਂ ਦੇ ਆਡੇ ਦੇਣ ਤੋਂ 1-2 ਹਫਤੇ ਪਹਿਲਾਂ ਖੁੱਡੇ ਰੱਖ ਦਿਓ। ਫੀਡ ਸਵੇਰੇ ਅਤੇ ਸ਼ਾਮ ਨੂੰ ਦਿਓ ਅਤੇ ਦੁਪਹਿਰ ਸਮੇਂ ਬੰਦ ਕਰ ਦਿਓ।
  • ਸ਼ੈੱਡ ਦਾ ਤਾਪਮਾਨ 26° ਸੈਲਸੀਅਸ ਤੋਂ ਵੱਧ ਨਹੀ ਹੋਣ ਦੇਣਾ ਚਾਹੀਦਾ। ਮੁਰਗੀਆਂ ਦੀ ਸਿਹਤ ਦਾ ਇਸ ਮੌਸਮ ਵਿੱਚ ਖਾਸ ਖਿਆਲ ਰੱਖੋ। ਉਹਨਾਂ ਨੂੰ ਤਾਜ਼ਾ ਅਤੇ ਸਾਫ ਪਾਣੀ ਦਿਉ।
  • ਪਾਣੀ ਵਿੱਚ ਇਲੈਕਰੋਲਾਈਟ 5 ਗ੍ਰਾਮ ਇੱਕ ਲੀਟਰ ਪਾਣੀ ਪ੍ਰਤੀ 100 ਮੁਰਗੀਆਂ ਪਾਓ ਜਾਂ ਫੀਡ ਵਿੱਚ 40-50 ਗ੍ਰਾਮ ਵਿਟਾਮਿਨ ਸੀ ਪ੍ਰਤੀ ਕੁਇੰਟਲ ਪਾਓ। ਜੇ ਮੁਰਗੀਆਂ ਵਿੱਚ ਕੋਈ ਬਿਮਾਰੀ ਜਾਂ ਆਂਡਿਆਂ ਵਿੱਚ ਗਿਰਾਵਟ ਆਵੇ ਤਾਂ ਮਾਹਿਰ ਨਾਲ ਸੰਪਰਕ ਕਰੋ।
  • ਸ਼ੈੱਡ ਹਵਾਦਾਰ ਹੋਣੇ ਚਾਹੀਦੇ ਹਨ। ਇਸ ਕੰਮ ਲਈ ਛੱਤ ਵਾਲੇ ਪੱਖੇ ਜਾਂ ਹਵਾ ਬਾਹਰ ਸੁੱਟਣ ਵਾਲੇ ਪੱਖਿਆਂ ਦੀ ਮਦਦ ਲੈਣੀ ਚਾਹੀਦੀ ਹੈ। ਮੱਖੀਆਂ ਉਪਰ ਕਾਬੂ ਪਾਉਣਾ ਚਾਹੀਦਾ ਹੈ ਖਾਸ ਕਰਕੇ ਪਿੰਜਰੇ ਘਰਾਂ ਵਿੱਚ।