ਮਾਹਰ ਸਲਾਹਕਾਰ ਵੇਰਵਾ

idea99collage_berseem.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-09-27 16:06:05

Favorable time for sowing green fodder

ਚਾਰਾ: ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਬਰਸੀਮ ਅਤੇ ਸ਼ਫਤਲ ਦੀ ਬਿਜਾਈ ਕਰ ਦੇਣੀ ਚਾਹੀਦੀ ਹੈ। ਪਹਿਲੇ ਲੋਅ ਤੋਂ ਵਧੇਰੇ ਝਾੜ ਪ੍ਰਾਪਤ ਕਰਨ ਲਈ ਬਰਸੀਮ ਅਤੇ ਸ਼ਫਤਲ ਵਿੱਚ ਸਰ੍ਹੋਂ ਅਤੇ ਜਵੀਂ ਨੂੰ ਰਲਾ ਕੇ ਬੀਜੋ। ਇਸ ਤਰ੍ਹਾਂ ਕਰਨ ਨਾਲ ਇਟਸਿਟ 'ਤੇ ਵੀ ਕਾਬੂ ਪਾਇਆ ਜਾ ਸਕਦਾ ਹੈ।

  • ਇਹ ਮਹੀਨਾ ਲੂਸਣ, ਜਵੀ ਅਤੇ ਸੇਂਜੀ ਲਈ ਵੀ ਢੁੱਕਵਾਂ ਹੈ। ਬਰਸੀਮ ਦੀ ਫ਼ਸਲ ਨੂੰ 6 ਟਨ ਦੇਸੀ ਰੂੜੀ ਅਤੇ 125 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਪਹਿਲਾਂ ਪਾਓ। ਜਿੱਥੇ ਦੇਸੀ ਖਾਦ ਨਹੀਂ ਮਿਲਦੀ, ਉੱਥੇ 185 ਕਿਲੋ ਸਿੰਗਲ ਸੁਪਰਫਾਸਫੇਟ ਦੇ ਨਾਲ 22 ਕਿਲੋ ਯੂਰੀਆ/ਏਕੜ ਵਰਤੋ।
  • ਵਾਧੂ ਮੱਕੀ ਜਾਂ ਚਰ੍ਹੀ ਦਾ ਆਚਾਰ ਬਣਾ ਕੇ ਰੱਖ ਦਿਉ ਤਾਂ ਜੋ ਚਾਰੇ ਦੀ ਘਾਟ ਸਮੇਂ ਵਰਤਿਆ ਜਾ ਸਕੇ ਅਤੇ ਅਜਿਹਾ ਕਰਨ ਨਾਲ ਦੁੱਧ ਉਤਪਾਦਨ ਵੀ ਸਸਤਾ ਪਵੇਗਾ।