ਮਾਹਰ ਸਲਾਹਕਾਰ ਵੇਰਵਾ

idea99pulsesecrops.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-02-25 11:51:33

Farmers who are sowing summer pulses, must read this

ਸੱਠੀ ਮੂੰਗੀ ਦੀ ਕਿਸਮ ਐੱਸ. ਐੱਮ.ਐੱਲ 1827,ਐੱਸ.ਐੱਮ.ਐੱਲ-668, ਐੱਸ.ਐੱਮ.ਐੱਲ-832, ਟੀ.ਐਮ.ਬੀ.37 ਅਤੇ ਮਾਂਹ ਦੀ ਕਿਸਮ ਮਾਂਹ 1137, ਮਾਂਹ-1008 ਦੀ ਬਿਜਾਈ ਅੱਧ ਮਾਰਚ ਤੋਂ ਸ਼ੁਰੂ ਕਰ ਦਿੳ। ਸੱਠੀ ਮੂੰਗੀ ਐੱਸ.ਐੱਮ. ਐੱਲ-668 ਲਈ 15 ਕਿੱਲੋ ਅਤੇ ਐੱਸ.ਐੱਮ.ਐੱਲ 1827, ਐੱਸ.ਐੱਮ.ਐੱਲ-832, ਟੀ.ਐਮ.ਬੀ.-37 ਲਈ 12 ਕਿਲੋ ਅਤੇ ਮਾਂਹ ਲਈ 20 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਵਰਤੋ। ਮੂੰਗੀ ਲਈ ਬਿਜਾਈ ਸਮੇਂ 11 ਕਿੱਲੋ ਯੂਰੀਆ ਅਤੇ 100 ਕਿੱਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਅਤੇ ਮਾਂਹ ਲਈ 11 ਕਿੱਲੋ ਯੂਰੀਆ ਅਤੇ 60 ਕਿੱਲੋ ਸੁਪਰਫਾਸਫੇਟ ਪ੍ਰਤੀ ਏਕੜ ਵਰਤੋ। ਜੇਕਰ ਮੂੰਗੀ ਆਲੂਆਂ ਤੋਂ ਬਾਅਦ ਬੀਜਣੀ ਹੋਵੇ ਤਾਂ ਕਿਸੇ ਵੀ ਖਾਦ ਦੀ ਲੋੜ ਨਹੀਂ। ਸੱਠੀ ਮੂੰਗੀ ਦੇ ਬੀਜ ਨੂੰ ਮਿਸ਼ਰਤ ਜੀਵਾਣੂੰ ਖਾਦ ਦਾ ਟੀਕਾ ਲਗਾ ਕੇ ਬੀਜਣ ਨਾਲ ਝਾੜ ਵੱਧਦਾ ਹੈ।