ਮਈ ਮਹੀਨੇ ਦੇ ਅਖੀਰ ਵਿੱਚ ਮੱਕੀ ਦੀ ਕਾਸ਼ਤ ਸ਼ੁਰੂ ਕਰੋ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕਿਸਮਾਂ ਹੀ ਬੀਜੋ।ਖੇਲਾਂ ਵਿੱਚ ਮੱਕੀ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਇੰਝ ਮੱਕੀ ਡਿੱਗੇਗੀ ਵੀ ਨਹੀਂ ਤੇ ਝਾੜ ਵੀ ਚੋਖਾ ਮਿਲੇਗਾ। ਖਾਦਾਂ ਮਿੱਟੀ ਪਰਖ਼ ਦੇ ਆਧਾਰ ਤੇ ਪਾਉ। ਹਾਈਬਰਿੱਡ ਪੀ ਐਮ ਐਚ-1, ਪੰਜਾਬ ਸਵੀਟ ਕੋਰਨ-1 ਅਤੇ ਪ੍ਰਭਾਤ ਨੂੰ ਬਿਜਾਈ ਸਮੇਂ 35 ਕਿਲੋ ਯੂਰੀਆ (ਇੱਕ ਤਿਹਾਈ), 150 ਕਿਲੋ ਸਿੰਗਲ ਸੁਪਰਫਾਸਫੇਟ ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਅਤੇ ਪੀ ਐਮ ਐਚ-2, ਕੇਸਰੀ ਅਤੇ ਪਰਲ ਪਾਪਕਾਰਨ ਨੂੰ 25 ਕਿਲੋ ਯੂਰੀਆ (ਇੱਕ-ਤਿਹਾਈ), 75 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਅਤੇ 20 ਕਿਲੋ ਮਿਉਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਪਾਉ। ਬਿਜਾਈ ਤੋਂ ਪਹਿਲਾਂ ਗਲੀ ਸੜੀ ਰੂੜੀ 6 ਟਨ ਪ੍ਰਤੀ ਏਕੜ ਦੇ ਹਿਸਾਬ ਵੀ ਪਾਉ। ਜੇਕਰ ਕਣਕ ਦੇ ਵੱਢ ਵਿੱਚ ਮੱਕੀ ਬੀਜੀ ਹੈ ਜਿਸ ਨੂੰ ਸਿਫਾਰਸ਼ ਮੁਤਾਬਿਕ ਫਾਸਫੋਰਸ ਪਾਈ ਹੋਵੇ ਤਾਂ ਮੱਕੀ ਨੂੰ ਫ਼ਾਸਫ਼ੋਰਸ ਪਾਉਣ ਦੀ ਲੋੜ ਨਹੀਂ। ਪੋਟਾਸ ਖਾਦ ਦੀ ਵਰਤੋਂ ਤਾਂ ਹੀ ਕਰੋ ਜੇਕਰ ਮਿੱਟੀ ਵਿੱਚ ਪੋਟਾਸ਼ ਦੀ ਘਾਟ ਹੋਵੇ। ਨਦੀਨਾਂ ਦੀ ਰੋਕਥਾਮ ਲਈ ਜ਼ਮੀਨ ਦੀ ਕਿਸਮ ਮੁਤਾਬਕ ਐਟਰਾਟਾਫ਼ 50 ਘੁਲਣਸ਼ੀਲ ਦੇ 500 ਤੋਂ 800 ਗ੍ਰਾਮ ਪ੍ਰਤੀ ਏਕੜ ਮੱਕੀ ਬੀਜਣ ਤੋਂ 10 ਦਿਨ ਦੇ ਅੰਦਰ ਅੰਦਰ ਛਿੜਕੋ। ਹਲਕੀ ਜ਼ਮੀਨ ਵਿੱਚ ਨਦੀਨ ਨਾਸ਼ਕ ਦੀ ਘੱਟ ਮਾਤਰਾ ਵਰਤੋ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store