ਮਾਹਰ ਸਲਾਹਕਾਰ ਵੇਰਵਾ

idea99green_wheat.jpeg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2019-11-26 12:15:49

Expert's suggestions for wheat crop in December

ਪੀਏਯੂ ਮਾਹਿਰਾਂ ਵੱਲੋਂ ਕਣਕ ਲਈ ਦੱਸੇ ਸੁਝਾਅ ਇਸ ਤਰ੍ਹਾਂ ਹਨ:

  • ਪਿਛੇਤੀ ਬਿਜਾਈ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ ਬੀ ਡਬਲਯੂ 658 ਅਤੇ ਪੀ ਬੀ ਡਬਲਯੂ 590 ਦੀ ਕਾਸ਼ਤ ਕਰੋ। ਬਿਜਾਈ ਵੇਲੇ 45 ਕਿੱਲੋ ਯੂਰੀਆ ਅਤੇ 155 ਕਿਲੋ ਸਿੰਗਲ ਸੁਪਰਫਾਸਫੇਟ ਜਾਂ 55 ਕਿੱਲੋ ਡੀ ਏ ਪੀ ਪ੍ਰਤੀ ਏਕੜ ਪਾਉ। ਜੇਕਰ 55 ਕਿੱਲੋ ਡੀ ਏ ਪੀ ਵਰਤੀ ਹੈ ਤਾਂ 20 ਕਿੱਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਘਟਾ ਦਿਓ। ਪਛੇਤੀ ਬੀਜੀ ਜਾਣ ਵਾਲੀ ਕਣਕ ਵਿੱਚ ਵੀ ਪੀ ਏ ਯੂ-ਪੱਤਾ ਰੰਗ ਚਾਰਟ ਦੀ ਵਰਤੋਂ ਨਾਲ ਖਾਦ ਪਾਈ ਜਾ ਸਕਦੀ ਹੈ।
  • ਸਿੱਟੇ ਦੀ ਕਾਂਗਿਆਰੀ ਅਤੇ ਪੱਤਿਆਂ ਦੀ ਕਾਂਗਿਆਰੀ ਦੀ ਰੋਕਥਾਮ ਲਈ ਬੀਜ ਨੂੰ ਰੈਕਸਿਲ ਈ ਜੀ /ਓਰੀਅਸ 6 ਐਫ ਐਸ 13 ਮਿ.ਲਿ. ਜਾਂ ਵੀਟਾਵੈਕਸ ਪਾਵਰ 120 ਗ੍ਰਾਮ ਜਾਂ ਵੀਟਾਵੈਕਸ 80 ਗ੍ਰਾਮ ਜਾਂ ਟੈਬੂਸੀਡ/ਸੀਡੈਕਸ/ਐਕਸਜ਼ੋਲ 40 ਗ੍ਰਾਮ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਓ।
  • ਬੀਜ ਦੀ ਸੋਧ ਬਿਜਾਈ ਤੋ ਇੱਕ ਮਹੀਨੇ ਤੋ ਪਹਿਲਾਂ ਨਾ ਕਰੋ ਨਹੀ ਤਾਂ ਬੀਜ ਦੀ ਉੱਗਣ ਸ਼ਕਤੀ ਤੇ ਮਾੜਾ ਅਸਰ ਪੈਂਦਾ ਹੈ ਕਣਕ ਦੀ ਪੀਲੀ ਕੁੰਗੀ ਦੀ ਪਹਿਲੀ ਆਮਦ ਦੇਖਣ ਲਈ ਨੀਂਮ ਪਹਾੜੀ ਇਲਾਕਿਆ ਦਾ ਸਰਵੇਖਣ ਕਰੋ। ਜੇਕਰ ਪੀਲੀ ਕੁੰਗੀ ਕਣਕ ਤੇ ਦਿਖਾਈ ਦਿੰਦੀ ਹੈ ਉਸ ਨੂੰ 0.1 ਪ੍ਰਤੀਸ਼ਤ ਟਿਲਟ ਜਾਂ ਸ਼ਾਇਨ ਜਾਂ ਬੰਪਰ ਜਾਂ ਕੰਮਪਾਸ ਜਾਂ ਸਟਿਲਟ ਜਾਂ ਮਾਰਕਜ਼ੋਲ ਦੇ ਘੋਲ ਨਾਲ ਨਸ਼ਟ ਕਰ ਦਿਓ।
  • ਜੇਕਰ ਫ਼ਸਲ ਤੇ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਨਜਰ ਆਵੇ ਤਾਂ 800 ਮਿਲੀਲਿਟਰ ਏਕਾਲਕਸ 25 ਈ ਸੀ (ਕੁਇਨਲਫਾਸ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।
  • ਜੇਕਰ ਕਣਕ ਵਿੱਚ ਚੌੜੇ ਪੱਤੇ ਵਾਲੇ ਨਦੀਨ ਹੋਣ ਤਾਂ 250 ਗ੍ਰਾਮ ਪ੍ਰਤੀ ਏਕੜ 2, 4 – ਡੀ ਦੀ ਵਰਤੋਂ ਕਣਕ ਦੀ ਬਿਜਾਈ ਤੋਂ 35-45 ਦਿਨਾਂ ਵਿੱਚ ਕਰੋ ਅਤੇ ਪਿਛੇਤੀ ਬੀਜੀ ਫ਼ਸਲ ਤੇ 45 ਤੋਂ 55 ਦਿਨਾਂ ਵਿੱਚ ਕਰੋ। ਸਖ਼ਤ ਜਾਨ ਨਦੀਨਾਂ ਜਿਵੇਂ ਜੰਗਲੀ ਪਾਲਕ, ਮੈਣਾ, ਮੈਣੀ, ਸੇਂਜੀ, ਤਕਲਾ ਆਦਿ ਲਈ ਐਲਗਰਿਪ/ਐਲਗਰਿਪ ਰਾਇਲ/ ਮਾਰਕਗਰਿਪ (ਮੈਟਸਲਫ਼ੂਰਾਨ 20 ਤਾਕਤ) 10 ਗ੍ਰਾਮ/ਏਕੜ 150 ਲਿਟਰ ਪਾਣੀ ਨਾਲ 30-35 ਦਿਨਾਂ ਪਿਛੋਂ ਛਿੜਕਾਅ ਕਰੋ। ਜਿਨ੍ਹਾਂ ਖੇਤਾਂ ਵਿੱਚ ਬਟਨ ਬੂਟੀ ਦੀ ਸਮੱਸਿਆ ਹੋਵੇ, ਉਥੇ ਏਮ/ਅਫ਼ਿਨਟੀ (ਕਾਰਫ਼ੈਨਟਾਜੋਨ – ਈਥਾਇਲ 40 ਡੀ ਐਫ) 20 ਗ੍ਰਾਮ/ਏਕੜ ਨੂੰ 200 ਲਿਟਰ ਪਾਣੀ ਨਾਲ 25-30 ਦਿਨਾਂ ਪਿਛੋਂ ਛਿੜਕਾਅ ਕਰੋ। ਜਿੱਥੇ ਮਕੋਹ ਜੰਗਲੀ ਪਾਲਕ ਰਾਰੀ ਹਿਰਨਖੁਰੀ ਹੋਵੇ, ਤਾਂ ਉੱਥੇ ਲਾਂਫਿਡਾ 50 ਡੀ ਐਫ 20 ਗ੍ਰਾਮ ਪ੍ਰਤੀ ਏਕੜ ਬਿਜਾਈ ਤੋਂ 25-30 ਦਿਨਾਂ ਵਿੱਚ 150 ਲਿਟਰ ਪਾਣੀ ਵਰਤ ਕੇ ਛਿੜਕਾਅ ਕਰੋ।
  • ਗੁੱਲੀ ਡੰਡੇ ਅਤੇ ਜੰਗਲੀ ਜਵੀਂ ਦੀ ਰੋਕਥਾਮ ਲਈ ਆਈਸੋਪ੍ਰੋਟੂਰੌਨ ਨਦੀਨ ਨਾਸ਼ਕ ਦਾ ਛਿੜਕਾਅ ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ ਕਰੋ। ਭਾਰੀਆਂ ਜ਼ਮੀਨਾਂ ਲਈ ਆਈਸੋਪ੍ਰੋਟੂਰੌਨ 75 ਡਬਲਊ ਪੀ 500 ਗ੍ਰਾਮ ਅਤੇ ਦਰਮਿਆਨੀਆਂ ਜ਼ਮੀਨਾਂ ਲਈ ਆਈਸੋਪ੍ਰੋਟੂਰੌਨ 75 ਡਬਲਊ ਪੀ 400 ਗ੍ਰਾਮ ਪ੍ਰਤੀ ਏਕੜ ਵਰਤੋਂ। ਹਲਕੀਆਂ ਜ਼ਮੀਨਾਂ ਲਈ ਇਸ ਨਦੀਨ ਨਾਸ਼ਕ ਦੀ ਮਾਤਰਾ 300 ਗ੍ਰਾਮ ਪ੍ਰਤੀ ਏਕੜ ਵਰਤੋ ਜਾਂ ਸਲਫੋਸਲਫੂਰਾਨ 13 ਗ੍ਰਾਮ ਪ੍ਰਤੀ ਏਕੜ ਦਾ ਪਹਿਲੇ ਪਾਣੀ ਤੋਂ 2-3 ਦਿਨ ਪਹਿਲਾ 150 ਲਿਟਰ ਪਾਣੀ ਵਰਤ ਕੇ ਛਿੜਕਾਅ ਕਰੋ।
  • ਗੁੱਲੀ ਡੰਡੇ ਅਤੇ ਚੋੜ੍ਹੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 160 ਗ੍ਰਾਮ ਐਟਲਾਂਟਿਸ 3.6 ਡਬਲਯੂ ਡੀ ਜੀ ਜਾਂ 16 ਗ੍ਰਾਮ ਟੋਟਲ/ਮਾਰਕਪਾਵਰ 75 ਡਬਲਯੂ ਜੀ ਦੀ ਵਰਤੋਂ 150 ਲਿਟਰ ਪਾਣੀ ਨਾਲ 30-35 ਦਿਨਾਂ ਦੀ ਫ਼ਸਲ ‘ਤੇ ਕਰੋ। ਕਣਕ – ਝੋਨੇ ਦੇ ਫ਼ਸਲੀ ਚੱਕਰ ਵਿੱਚ ਅੱੜੀਅਲ ਗੁੱਲੀ ਡੰਡੇ ਨੂੰ ਮਾਰਨ ਲਈ ਬਿਜਾਈ ਤੋਂ 2 ਦਿਨਾਂ ਅੰਦਰ ਸਟੌਂਪ/ਦੌਸਤ/ਪੈਂਡਾ/ਮਾਰਕਪੈਂਡੀ/ਪੈਂਡਿਨ/ਬੰਕਰ/ਜਾਕੀਜਾਮਾ 30 ਈ ਸੀ (ਪੈਂਡੀਮੈਥਾਲਿਨ) 1.5 ਲਿਟਰ ਪ੍ਰਤੀ ਏਕੜ 200 ਲਿਟਰ ਪਾਣੀ ਦੇ ਨਾਲ ਵਰਤੋ। ਇਸ ਦੇ ਨਾਲ – ਨਾਲ ਕਲੋਡੀਨਾਫੌਪ 15 ਡਬਲਯੂ ਪੀ 160 ਗ੍ਰਾਮ ਜਾਂ ਫੌਨੌਕਸਾਪ੍ਰੌਪ ਈਥਾਇਲ 10 ਈ. ਸੀ 400 ਮਿ.ਲੀ ਜਾਂ ਲੀਡਰ/ਐਸ ਐਫ 10/ਸਫਲ/ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) 13 ਗ੍ਰਾਮ ਜਾਂ ਐਕਸੀਅਲ 5 ਈ ਸੀ (ਪਿਨੌਕਸਾਡਨ) 400 ਮਿ ਲੀ ਜਾਂ ਐਟਲਾਂਟਿਸ 3.6 ਡਬਲਯੂ ਡੀ ਜੀ (ਮੀਜ਼ੋਸਲਫੂਰਾਨ + ਆਈਓਡੋਸਲਫੂਰਾਨ) 160 ਗ੍ਰਾਮ ਜਾਂ ਟੋਟਲ/ਮਾਰਕਪਾਵਰ 75 ਡਬਲਯੂ ਜੀ (ਸਲਫੋਸਲਫੂਰਾਨ + ਮੈਟਸਲਫੂਰਾਨ) 16 ਗ੍ਰਾਮ ਜਾਂ ਅਕੌਡ ਪੱਲਸ (ਫੌਨੌਕਸਾਪ੍ਰੌਪ + ਮੈਟਰੀਬੂਜਿਨ) 500 ਮਿਲੀਲਿਟਰ ਜਾਂ 200  ਗ੍ਰਾਮ ਸ਼ਗਨ 21-11 ਪ੍ਰਤੀ ਏਕੜ ਵਰਤੋ। ਛਿੜਕਾਅ 150 ਲਿਟਰ ਪਾਣੀ ਦੀ ਵਰਤੋਂ ਨਾਲ 30-35 ਦਿਨਾਂ ਬਾਅਦ ਫਲੈਟ ਫੈਨ ਨੋਜ਼ਲ ਨਾਲ ਕਰੋ। ਕਣਕ ਦੀ ਪੀ ਬੀ ਡਬਲਯੂ 550 ਅਤੇ ਉੱਨਤ ਪੀ ਬੀ ਡਬਲਯੂ 550 ਕਿਸਮਾਂ ਉਪਰ ਅਕੌਡ ਪਲੱਸ/ਸ਼ਗਨ 21-11 ਦਾ ਛਿੜਕਾਅ ਨਾ ਕਰੋ। ਹਲਕੀਆਂ ਜ਼ਮੀਨਾਂ ਵਿੱਚ ਸ਼ਗਨ ਦੀ ਵਰਤੋਂ ਨਾ ਕਰੋ।ਜਿੱਥੇ ਸਲਸਲਫੂਰਾਨ ਦੀਵਰਤੋਂ ਕੀਤੀ ਹੋਵੇ ਉੱਥੇ ਸਾਉਣੀ ਸਮੇਂ ਚਰ੍ਹੀ ਅਤੇ ਮੱਕੀ ਨਾ ਬੀਜੋ।
  • ਜੰਗਲੀ ਜਵੀਂ ਦੇ ਉੱਗਣ ਤੋਂ ਬਾਅਦ ਇਸ ਦੀ ਰੋਕਥਾਮ ਲਈ ਆਈਸੋਪ੍ਰੋਟਯੂਰਾਨ 75 ਘੁਲਣਸ਼ੀਲ 300 ਗ੍ਰਾਮ ਪ੍ਰਤੀ ਏਕੜ ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ ਛਿੜਕਾਅ ਕਰੋ। ਉੱਪਰ ਦੱਸੇ ਗੁੱਲੀ ਡੰਡਾ ਮਾਰਣ ਵਾਲੇ ਨਦੀਨ ਨਾਸ਼ਕ ਵੀ ਜੰਗਲੀ ਜਵੀਂ ਦਾ ਖਾਤਮਾਂ ਕਰਦੇ ਹਨ।
  • ਕਣਕ ਨੂੰ ਪਹਿਲਾ ਪਾਣੀ ਬਿਜਾਈ ਦੇ ਚਾਰ ਹਫ਼ਤੇ ਬਾਅਦ ਦਿਉ। ਹਲਕੀਆਂ ਜ਼ਮੀਨਾਂ ਵਿੱਚ ਇਹ ਪਾਣੀ ਇੱਕ ਹਫ਼ਤਾ ਪਹਿਲਾਂ ਦੇਣਾ ਚਾਹੀਦਾ ਹੈ। ਕਣਕ ਨੂੰ ਪਹਿਲੇ ਪਾਣੀ ਨਾਲ 55 ਕਿੱਲੋ ਯੂਰੀਆ ਪ੍ਰਤੀ ਏਕੜ ਪਾ ਦਿਉ। ਹਲਕੀਆਂ ਅਤੇ ਕੱਲਰ ਵਾਲੀਆਂ ਜ਼ਮੀਨਾਂ ਵਿੱਚ ਪਹਿਲੇ ਪਾਣੀ ਤੋਂ ਬਾਅਦ ਜ਼ਿੰਕ ਦੀ ਘਾਟ ਆ ਸਕਦੀ ਹੈ। ਜ਼ਿੰਕ ਦੀ ਘਾਟ ਬੂਟੇ ਦੇ ਉੱਪਰਲੇ ਹਿੱਸੇ ਤੇ ਤੀਸਰੇ ਜਾਂ ਚੌਥੇ ਪੱਤੇ ਤੇ ਆਉਂਦੀ ਹੈ। ਇਹ ਪੱਤੇ ਲੱਕ ਵਿਚਕਾਰੋਂ ਪੀਲੇ ਪੈ ਜਾਂਦੇ ਹਨ ਤੇ ਬਾਅਦ ਵਿਚ ਪੱਤੇ ਸੁੱਕ ਕੇ ਟੁੱਟ ਜਾਂਦੇ ਹਨ। ਜੇਕਰ ਇਹੋ ਜਿਹੀਆਂ ਨਿਸ਼ਾਨੀਆਂ ਖੇਤ ਵਿੱਚ ਨਜ਼ਰ ਆਉਣ ਤਾਂ 25 ਕਿੱਲੋ ਜ਼ਿੰਕ ਸਲਫੇਟ (21%) ਪ੍ਰਤੀ ਏਕੜ ਨੂੰ ਏਨੀ ਹੀ ਮਿਕਦਾਰ ਵਿੱਚ ਮਿੱਟੀ ਲੈ ਕੇ ਮਿਲਾ ਲਉ ਅਤੇ ਛੱਟਾ ਦੇ ਦਿਉ। ਹਲਕੀਆਂ ਜ਼ਮੀਨਾਂ ਵਿੱਚ ਝੋਨੇ ਤੋਂ ਬਾਅਦ ਬੀਜੀ ਕਣਕ ਉੱਪਰ ਮੈਂਗਨੀਜ਼ ਦੀ ਘਾਟ ਆ ਸਕਦੀ ਹੈ। ਜੇਕਰ ਪੱਤੇ ਦਾ ਵਿਚਕਾਰਲਾ ਹਿੱਸਾ ਪੀਲਾ ਨਜ਼ਰ ਆਵੇ ਅਤੇ ਪੱਤੇ ਉੱਪਰ ਹਲਕੇ ਪੀਲੇ ਤੋਂ ਸਲੇਟੀ ਗੁਲਾਬੀ ਭੂਰੇ ਰμਗ ਦੇ ਛੋੇਟੇ-ਛੋਟੇ ਧੱਬੇ ਪੈ ਜਾਣ ਜੋ ਬਾਅਦ ਵਿੱਚ ਸਲੇਟੀ ਗੁਲਾਬੀ ਧਾਰੀਆਂ ਵਿੱਚ ਬਦਲ ਜਾਂਦੇ ਹਨ ਤਾਂ ਇਹ ਮੈਂਗਨੀਜ਼ ਦੀ ਘਾਟ ਦੀਆਂ ਨਿਸ਼ਾਨੀਆਂ ਹਨ। ਅਜਿਹਾ ਹੋਣ ਤੇ 0.5 ਪ੍ਰਤੀਸ਼ਤ ਮੈਂਗਨੀਜ਼ ਸਲਫੇਟ (1.0 ਕਿੱਲੋ ਮੈਂਗਨੀਜ਼ ਸਲਫੇਟ 100 ਲਿਟਰ ਪਾਣੀ ਪ੍ਰਤੀ ਏਕੜ) ਦੇ ਘੋਲ ਦਾ ਛਿੜਕਾਅ ਕਰੋ। ਜਿੱਥੇ ਪਿੱਛਲੇ ਸਾਲ ਮੈਂਗਨੀਜ਼ ਦੀ ਘਾਟ ਆਈ ਸੀ ਇੱਕ ਛਿੜਕਾਅ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਅਤੇ ਦੋ-ਤਿੰਨ ਛਿੜਕਾਅ ਪਹਿਲੇ ਪਾਣੀ ਤੋਂ ਬਾਅਦ ਹਫ਼ਤੇ-ਹਫ਼ਤੇ ਦੇ ਵਕਫੇ ਤੇ ਕਰੋ। ਰੇਤਲੀਆਂ ਜ਼ਮੀਨਾਂ ਵਿੱਚ ਗੰਧਕ ਦੀ ਘਾਟ ਕਾਰਨ ਉੱਪਰਲੇ ਨਵੇ ਪੱਤੇ ਹਲਕੇ ਹਰੇ ਅਤੇ ਫਿਰ ਪੀਲੇ ਹੋ ਜਾਂਦੇ ਹਨ ਜਦ ਕਿ ਹੇਠਲੇ ਪੱਤੇ ਹਰੇ ਹੀ ਰਹਿੰਦੇ ਹਨ। ਜੇਕਰ ਇਹੋ ਜਿਹੀਆਂ ਨਿਸ਼ਾਨੀਆਂ ਦਿਖਾਈ ਦੇਣ ਤਾਂ ਇੱਕ ਕੁਇੰਟਲ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿਟਾ ਮਾਰੋ ਅਤੇ ਹਲਕਾ ਪਾਣੀ ਦੇ ਦਿਉ। ਜੇਕਰ ਕਣਕ ਦੀ ਬਿਜਾਈ ਅਜੇ ਕਰਨੀ ਹੈ ਤਾਂ 45 ਕਿੱਲੋ ਯੂਰੀਆ ਅਤੇ 155 ਕਿੱਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਬਿਜਾਈ ਸਮੇਂ ਪਾਉ। ਜੇਕਰ ਜ਼ਮੀਨ ਵਿੱਚ ਪੋਟਾਸ਼ ਦੀ ਘਾਟ ਹੈ ਤਾਂ 20 ਕਿੱਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ। ਜੇਕਰ ਸਿੰਗਲ ਸੁਪਰਫ਼ਾਸਫ਼ੇਟ ਨਹੀਂ ਮਿਲਦੀ ਤਾਂ 55 ਕਿਲੋ ਡਾਇਆ ਖਾਦ ਵਰਤੋ ਅਤੇ ਬਿਜਾਈ ਵੇਲੇ 25 ਕਿੱਲੋ ਯੂਰੀਆ ਹੀ ਪਾਓ। ਨੀਮ ਪਹਾੜੀਆਂ ਇਲਾਕਿਆਂ ਵਿਚ ਪੀਲੀ ਕੁμਗੀ ਦਾ ਹਮਲਾ ਹੋ ਸਕਦਾ ਹੈ। ਅਜਿਹੀ ਹਾਲਤ ਵਿਚ ਟਿਲਟ ਜਾਂ ਫੌਲੀਕਾਰ ਜਾਂ ਬੈਲੇਟਾਨ (ਇੱਕ ਮਿ:ਲਿ ਇਕ ਲਿਟਰ ਪਾਣੀ) ਦਾ ਛਿੜਕਾਅ ਕਰਕੇ ਇਸ ਦੇ ਫੈਲਾਅ ਨੂੰ ਰੋਕੋ।