ਮਾਹਰ ਸਲਾਹਕਾਰ ਵੇਰਵਾ

idea99vegetables_new.jpeg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2019-08-12 16:55:25

Experts' suggestions for vegetables in August month

ਵੱਖ-ਵੱਖ ਕਿਸਮਾਂ ਦੀਆਂ ਸਬਜ਼ੀਆਂ ਲਈ ਮਾਹਿਰਾਂ ਦੇ ਸੁਝਾਅ ਹੇਠ ਦਿੱਤੇ ਅਨੁਸਾਰ ਹਨ:

  • ਫੁੱਲ ਗੋਭੀ : ਇੱਕ ਏਕੜ ਦੀ ਕਾਸ਼ਤ ਵਾਸਤੇ ਮੱਧ ਮੌਸਮੀ ਗੋਭੀ ਦਾ ਇੱਕ ਮਰਲੇ ਵਿੱਚ 250 ਗ੍ਰਾਮ ਬੀਜ ਬੀਜੋ। ਸ਼਼ੁਰੂ ਵਿੱਚ ਪਨੀਰੀ ਵਾਲੇ ਖੇਤ ਵਿੱਚ ਹਰ ਰੋਜ਼ ਫੁਹਾਰੇ ਨਾਲ ਪਾਣੀ ਦਿਉ ਅਤੇ ਬਾਅਦ ਵਿੱਚ ਹਫ਼ਤੇ ਵਿੱਚ ਤਿੰਨ ਵਾਰ ਪਾਣੀ ਦਿਉ। ਬਿਜਾਈ ਤੋਂ ਪਹਿਲਾਂ 3 ਗ੍ਰਾਮ ਪ਼੍ਰਤੀ ਕਿੱਲੋ ਬੀਜ ਨੂੰ ਕੈਪਟਾਨ ਜਾਂ ਥੀਰਮ ਨਾਲ ਸੋਧ ਲਉ।
  • ਜੜ੍ਹਦਾਰ ਸਬਜ਼ੀਆਂ: ਇਸ ਮਹੀਨੇ ਦੇ ਅਖ਼ੀਰ ਤੇ ਮੂਲੀ ਦੀ ਕਿਸਮ ਪੂਸਾ ਚੇਤਕੀ ਅਤੇ ਗਾਜਰ (ਪੰਜਾਬ ਬਲੈਕ ਬਿਊਟੀ, ਪੰਜਾਬ ਕੈਰਟ ਰੈਡ ਅਤੇ ਪੀ ਸੀ – 34) ਅਤੇ ਸ਼ਲਗਮ (ਐਲ-1) ਦੀਆਂ ਦੇਸੀ ਕਿਸਮਾਂ ਦੀ ਬਿਜਾਈ ਸ਼਼ੁਰੂ ਕਰ ਦਿਉ। ਬੀਜਣ ਤੋਂ ਪਹਿਲਾਂ 15 ਟਨ ਰੂੜੀ, 55 ਕਿੱਲੋ ਯੂਰੀਆ ਅਤੇ 75 ਕਿੱਲੋ ਸਿੰਗਲ ਸੁਪਰਫ਼ਾਸਫ਼ੇਟ, ਪ੍ਰਤੀ ਏਕੜ ਦੇ ਹਿਸਾਬ ਪਾਓ। 50 ਕਿੱਲੋ ਮਿਊਰੇਟ ਆਫ਼ ਪੋਟਾਸ਼ ਪ਼੍ਰਤੀ ਏਕੜ ਦੇ ਹਿਸਾਬ ਗਾਜਰ ਨੂੰ ਹੀ ਪਾਓ। 45  ਸੈ: ਮੀ: ਦੀ ਦੂਰੀ ਤੇ ਵੱਟਾਂ ਬਣਾ ਲਓ ਅਤੇ ਚੰਗੇ ਵੱਤਰ ਵਿੱਚ ਇਨ੍ਹਾਂ ਤੇ ਬੀਜ ਲਗਾਓ। ਇਸ ਤੋਂ ਪਿੱਛੋਂ ਹਫ਼ਤੇ ਵਿੱਚ ਦੋ ਵਾਰ ਪਾਣੀ ਦਿੰਦੇ ਰਹੋ। ਮੂਲੀ ਅਤੇ ਗਾਜਰ ਦਾ 4-5 ਕਿੱਲੋ ਅਤੇ ਸ਼ਲਗਮ ਦਾ 2 ਕਿੱਲੋ ਪ਼੍ਰਤੀ ਏਕੜ ਬੀਜ ਵਰਤੋ।
  • ਮਿਰਚਾਂ : ਜੇਕਰ ਤਿਆਰ ਹਰੀਆਂ ਮਿਰਚਾਂ ਸਲਾਦ ਅਤੇ ਆਚਾਰ ਲਈ ਤੋੜਣੀਆਂ ਹਨ ਤਾਂ ਉਹ ਵੀ ਤੋੜ ਲਉ। ਫਲ ਦੇ ਗਾਲੇ ਦੀ ਰੋਕਥਾਮ ਲਈ ਫ਼ਸਲ ਤੇ 250 ਮਿ.ਲਿ. ਫੋਲੀਕਰ ਜਾਂ 750 ਗ੍ਰਾਮ ਇੰਡੋਫਿਲ ਐਮ-45, ਜਾਂ ਬਲਾਈਟੋਕਸ ਨੂੰ 250 ਲਿਟਰ ਪਾਣੀ ਵਿੱਚ ਮਿਲਾ ਕੇ ਦਸ ਦਿਨਾਂ ਦੇ ਵਕਫ਼ੇ ਤੇ ਛਿੜਕਾਅ ਕਰੋ।
  • ਬੈਗਣ ਅਤੇ ਭਿੰਡੀ : ਬੈਗਣਾਂ ਦੇ ਫਲ ਅਤੇ ਸ਼ਾਖਾਂ ਦੇ ਗੜੂੰਏ ਦੀ ਰੋਕਥਾਮ ਲਈ 80 ਮਿ.ਲਿ. ਕੋਰਾਜ਼ਨ ਐਸ ਸੀ ਜਾਂ 80 ਗ੍ਰਾਮ ਪ੍ਰੋਕਲੇਮ 5 ਐਸ ਜੀ ਜਾਂ 100 ਮਿ. ਲਿ. ਸੁਮੀਸੀਡੀਨ 20 ਈ ਸੀ ਜਾਂ 200 ਮਿਲੀਲਿਟਰ ਰਿਪਕਾਰਡ 10 ਈ ਸੀ ਨੂੰ 100 ਤੋਂ 125 ਲਿਟਰ ਪਾਣੀ ਵਿਚ ਘੋਲ ਕੇ ਪ਼੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਲੋੜ ਅਨੁਸਾਰ 3-4 ਛਿੜਕਾਅ 14 ਦਿਨਾਂ ਦੇ ਵਕਫ਼ੇ ਨਾਲ ਕੀਟਨਾਸ਼ਕ ਅਦਲ-ਬਦਲ ਕੇ ਕਰੋ। ਬੈਂਗਣ ਦੀ ਜੂੰ ਲਈ 300 ਮਿ.ਲਿ. ਓਮਾਈਟ 57 ਈ ਸੀ ਨੂੰ 100-150 ਲਿਟਰ ਪਾਣੀ ਵਿੱਚ ਘੋਲ ਕੇ ਪ਼੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਭਿੰਡੀ ਦੇ ਤੇਲੇ ਲਈ 40 ਮਿ.ਲਿ ਕੋਨਫੀਡੋਰ 17.8 ਐਸ ਐਲ ਜਾਂ 40 ਗ੍ਰਾਮ ਐਕਟਾਰਾ 25 ਡਬਲਯੂ ਜੀ 100-125 ਲਿਟਰ ਪਾਣੀ ਵਿੱਚ ਘੋਲ ਕੇ ਪ਼੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ। ਫਲ ਦੇ ਗੜੂੰਏ ਲਈ
  • ਫੁੱਲ ਸ਼਼ੁਰੂ ਹੋਣ ਤਾਂ ਹਰ ਦੋ ਹਫ਼ਤਿਆਂ ਮਗਰੋਂ ਤਿੰਨ ਵਾਰ ਛਿੜਕੋ। ਛਿੜਕਾਅ ਲਈ 70 ਗ੍ਰਾਮ ਪਰੋਕਲੇਮ ਐਸ ਜੀ ਜਾਂ 100 ਮਿ. ਲਿ. ਸੁਮੀਸੀਡੀਨ 20 ਈ ਸੀ ਜਾਂ 80 ਮਿਲੀਲਿਟਰ ਸਿੰਬੁਸ਼ ਦੀ ਵਰਤੋ ਕਰੋ।
  • ਗੰਢੇ: ਇਸ ਮਹੀਨੇ ਦੇ ਤੀਸਰੇ ਹਫ਼ਤੇ ਤੇ ਸਾਉਣੀ ਦੀ ਫ਼ਸਲ ਦੀਆਂ ਗੰਢੀਆਂ ਜਾਂ ਪਨੀਰੀ ਰਾਹੀ ਬਿਜਾਈ ਸ਼਼ੁਰੂ ਕਰ ਦਿਉ। ਬਿਜਾਈ ਤੋਂ ਪਹਿਲਾਂ 45 ਕਿੱਲੋ ਯੂਰੀਆ, 125 ਕਿੱਲੋ ਸਿੰਗਲ ਸੁਪਰਫਾਸਫੇਟ ਅਤੇ 35 ਕਿੱਲੋ ਮਿਊਰੇਟ ਆਫ਼ ਪੋਟਾਸ਼ ਪ਼੍ਰਤੀ ਏਕੜ ਦੇ ਹਿਸਾਬ ਪਾਉ। ਲਾਈਨਾਂ ਅਤੇ ਬੂਟੇ ਦਾ ਫ਼ਾਸਲਾ 15×7.5 ਸੈਟੀਮੀਟਰ ਰੱਖੋ।