ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2019-09-12 11:30:03
Experts' suggestions for crops in the month of September
ਝੋਨਾ, ਮੱਕੀ, ਕਪਾਹ ਅਤੇ ਗੰਨੇ ਦੀ ਫ਼ਸਲਾਂ ਲਈ ਮਾਹਿਰਾਂ ਵੱਲੋਂ ਦਿੱਤੇ ਸੁਝਾਅ ਹੇਠ ਦਿੱਤੇ ਅਨੁਸਾਰ ਹਨ:
- ਝੋਨਾ : ਝੋਨੇ ਅਤੇ ਬਾਸਮਤੀ ਦੀਆਂ ਫ਼ਸਲਾਂ ਤੋ ਵਧੀਆ ਝਾੜ ਲੈਣ ਲਈ ਲੋੜ ਅਨੁਸਾਰ ਹੀ ਪਾਣੀ ਦਿਉ ਅਤੇ ਕਟਾਈ ਤੋਂ ਦੋ ਹਫ਼ਤੇ ਪਹਿਲਾਂ ਪਾਣੀ ਬੰਦ ਕਰ ਦਿਉ। ਝੋਨੇ ਦੀ ਫ਼ਸਲ ਵਿਚੋਂ ਨਦੀਨ ਅਤੇ ਵਾਧੂ ਬੂਟੇ ਪੁੱਟ ਦਿਉ। ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ 20 ਮਿ.ਲਿ. ਫੇਮ 480 ਐਸ ਸੀ ਜਾਂ 170 ਗ੍ਰਾਮ ਮੌਰਟਰ 75 ਤਾਕਤ ਜਾਂ ਇੱਕ ਲਿਟਰ ਕੋਰੋਬਾਨ/ਡਰਮਟ 20 ਤਾਕਤ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਚਿੱਟੀ ਪਿੱਠ ਵਾਲੇ ਟਿੱਡੇ ਕਾਰਨ ਬੂਟੇ ਧੋੜੀਆਂ ਵਿੱਚ ਸੁੱਕ ਜਾਂਦੇ ਹਨ। ਇਸ ਦੀ ਰੋਕਥਾਮ ਲਈ 120 ਗ੍ਰਾਮ ਚੈੱਸ 50 ਡਬਲਯੂ ਜੀ ਜਾਂ 40 ਮਿ. ਲਿ. ਕੋਨਫੀਡੋਰ/ਕਰੋਕੋਡਾਈਲ 17.8 ਤਾਕਤ ਜਾਂ 800 ਮਿ. ਲਿ. ਐਕਾਲਕਸ/ਕੁਇਨਗਾਰਡ/ਕੁਇਨਲਮਾਸ 25 ਤਾਕਤ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਝੋਨੇ ਦੀ ਫ਼ਸਲ ਵਿੱਚ ਤਣੇ ਦੇ ਗੜੂੰਏ ਵਧ ਰਹੀ ਫ਼ਸਲ ਦੀਆਂ ਗੋਭਾਂ ਅੰਦਰੋਂ ਖਾ ਕੇ ਸੁਕਾ ਦਿੰਦੇ ਹਨ ਅਤੇ ਮੁੰਜਰਾਂ ਪੈਣ ਸਮੇਂ ਹਮਲੇ ਵਾਲੇ ਬੂਟਿਆਂ ਦੀਆਂ ਦਾਣਿਆਂ ਤੋਂ ਸੱਖਣੀਆਂ ਚਿੱਟੇ ਰੰਗ ਦੀਆਂ ਮੁੰਜਰਾਂ ਖੇਤ ਵਿੱਚ ਸਿੱਧੀਆਂ ਖੜ੍ਹੀਆਂ ਦਿਖਾਈ ਦਿੰਦੀਆਂ ਹਨ। ਝੋਨੇ ਦੀ ਫ਼ਸਲ ਤੇ ਜਦੋਂ 5 ਪ੍ਰਤੀਸਤ ਤੋਂ ਜਿਆਦਾ ਗੋਭਾਂ ਸੁੱਕੀਆਂ ਦਿਖਾਈ ਦੇਣ ਤਾਂ 20 ਮਿ:ਲਿ: ਫੇਮ 480 ਐਸ ਸੀ ਜਾਂ 170 ਗ੍ਰਾਮ ਮੌਰਟਰ 75 ਤਾਕਤ ਜਾਂ ਇੱਕ ਲਿਟਰ ਕੋਰੋਬਾਨ/ਡਰਸਬਾਨ/ਲੀਥਲ/ਕਲੋਰਗਾਰਡ/ਡਰਮਟ/ਕਲਾਸਿਕ/ਫੋਰਸ 20 ਈ ਸੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਬਾਸਮਤੀ ਦੀ ਫ਼ਸਲ ਜਦੋਂ 2 ਪ੍ਰਤੀਸ਼ਤ ਗੋਭਾਂ ਸੁੱਕੀਆਂ ਨਜ਼ਰ ਆਉਣ ਤਾਂ 20 ਮਿ:ਲਿ: ਫੇਮ 480 ਐਸ ਸੀ ਜਾਂ 170 ਗ੍ਰਾਮ ਮੌਰਟਰ 75 ਤਾਕਤ ਜਾਂ 60 ਮਿ.ਲਿ. ਕੋਰਾਜ਼ਨ 20 ਐਸ ਸੀ ਜਾਂ ਇੱਕ ਲਿਟਰ ਕੋਰੋਬਾਨ/ਲੀਥਲ/ ਡਰਮਟ/ਕਲਾਸਿਕ 20 ਤਾਕਤ ਨੂੰ 100 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਇਨ੍ਹਾਂ ਕੀੜਿਆਂ ਦੀ ਰੋਕਥਾਮ 4 ਕਿੱਲੋ ਫਰਟੇਰਾ 0.4 ਜੀ.ਆਰ. ਜਾਂ 4 ਕਿੱਲੋ ਡਰਸਬਾਨ 10 ਜੀ ਜਾਂ 6 ਕਿੱਲੋ ਰੀਜੈਂਟ/ਮੌਰਟੈਲ/ਮਿਫਪਰੋ ਜੀ/ਮਹਾਂਵੀਰ ਜੀ ਆਰ 0.3 ਜੀ ਜਾਂ 10 ਕਿੱਲੋ ਪਾਦਾਨ/ਕਾਰੀਟਾਪ/ਸਨਵੈਕਸ/ਕਾਲਡਾਨ/ਨਿਦਾਨ/ਮਿਫਟੈਪ 4 ਜੀ ਜਾਂ 4 ਕਿੱਲੋ ਵਾਈਬਰੇਂਟ 4 ਜੀ ਆਰ ਦੇ ਹਿਸਾਬ ਨਾਲ ਵਰਤ ਕੇ ਵੀ ਕੀਤੀ ਜਾ ਸਕਦੀ ਹੈ। ਡਰਸਬਾਨ/ਰੀਜੈਂਟ/ਪਦਾਨ/ਕਰੀਟਾਪ/ਸਨਵੈਕਸ/ਕਾਲਡਾਨ/ ਵਾਈਬਰੇਂਟ ਪੱਤਾ ਲਪੇਟ ਸੁੰਡੀ ਦੀ ਵੀ ਰੋਕਥਾਮ ਕਰਦੇ ਹਨ।ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਤੋਂ ਬਚਾਉਣ ਲਈ ਵੱਟਾਂ ਅਤੇ ਬੰਨਿਆਂ ਨੂੰ ਘਾਹ ਤੋਂ ਮੁਕਤ ਰੱਖੋ। ਬਿਮਾਰੀ ਦੀਆਂ ਨਿਸ਼ਾਨੀਆਂ ਦਿਸਣ ਤੇ ਨੈਟੀਵੋ 75 ਡਬਲਯੂ ਜੀ 80 ਗ੍ਰਾਮ ਜਾਂ ਲਸਚਰ 320 ਮਿ: ਲਿ: ਜਾਂ 200 ਮਿ.ਲਿ. ਐਮੀਸਟਾਰ ਟੋਪ / ਟਿਲਟ / ਬੰਪਰ /ਫੋਲੀਕਰ /ਮੋਨਸਰਨ ਜਾਂ 200 ਗ੍ਰਾਮ ਬਾਵਿਸਟਨ ਨੂੰ 200 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ। ਜੇਕਰ ਮੌਸਮ ਜ਼ਿਆਦਾ ਨਮੀ ਅਤੇ ਬੱਦਲਵਾਈ ਵਾਲਾ ਹੋਵੇ ਤਾਂ ਫ਼ਸਲ ਨੂੰ ਗੋਭ ਵਿੱਚ ਆਉਣ ਸਮੇਂ 500 ਗ੍ਰਾਮ ਕੋਸਾਈਡ 46 ਡੀ ਐਫ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕ ਕੇ ਝੂਠੀ ਕਾਂਗਿਆਰੀ ਤੋਂ ਬਚਾਓ।
- ਮੱਕੀ : ਮੱਕੀ ਦੀ ਫ਼ਸਲ ਨੂੰ ਸਮੇਂ ਸਿਰ ਠੀਕ ਪਾਣੀ ਦਿੰਦੇ ਰਹੋ। ਖਾਸ ਕਰਕੇ ਜਦੋਂ ਮੱਕੀ ਦੇ ਬੂਟੇ ਸੂਤ ਕੱਤਦੇ ਹੋਣ ਤੇ ਬੂਰ ਨਿਕਲਦਾ ਹੋਵੇ। ਇਸ ਸਮੇਂ ਪਾਣੀ ਦੀ ਘਾਟ ਕਾਰਨ ਝਾੜ ਘਟ ਜਾਵੇਗਾ। ਭਾਰੀ ਮੀਂਹ ਪੈਣ ਤੋ ਬਾਅਦ ਖੇਤਾਂ ਵਿਚੋਂ ਵਾਧੂ ਪਾਣੀ ਨੂੰ ਕੱਢ ਦੇਣਾ ਚਾਹੀਦਾ ਹੈ ਤਾਂ ਜੋ ਫ਼ਸਲ ਨੂੰ ਟਾਂਡੇ ਗਲਣ ਦੇ ਰੋਗ ਤੋ ਬਚਾਇਆ ਜਾ ਸਕੇ। ਮੱਕੀ ਦੀ ਫ਼ਸਲ ਦੇ ਗੜੂੰਏ ਦੇ ਹਮਲੇ ਦੀ ਰੋਕਥਾਮ 30 ਮਿ. ਲਿ. ਕੋਰਾਜ਼ਨ 18.5 ਐਸ ਸੀ ਨੂੰ 60 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਨਾਲ ਕੀਤੀ ਜਾ ਸਕਦੀ ਹੈ।
- ਕਪਾਹ : ਫੁੱਲ ਅਤੇ ਟੀਂਡੇ ਤੇ ਆਈ ਕਪਾਹ ਦੀ ਫ਼ਸਲ ਨੂੰ ਪਾਣੀ ਦੀ ਘਾਟ ਨਾ ਆਉਣ ਦਿਉ। ਨਹੀਂ ਤਾਂ ਫੁੱਲ ਅਤੇ ਟੀਂਡੇ ਝੜ ਜਾਣਗੇ ਅਤੇ ਝਾੜ ਵੀ ਬਹੁਤ ਘਟ ਜਾਵੇਗਾ। ਟੀਂਡਿਆਂ ਦੇ ਜਲਦੀ ਖਿੜਨ ਲਈ ਅਖੀਰਲਾ ਪਾਣੀ ਸਤੰਬਰ ਦੇ ਅਖੀਰ ਵਿੱਚ ਦਿਉ। ਜੇਕਰ ਰਸ ਚੂਸਣ ਵਾਲੇ ਕੀੜਿਆਂ ਦਾ ਹਮਲਾ ਆਰਥਿਕ ਨੁਕਸਾਨ ਕਰਨ ਦੀ ਹੱਦ ਤੱਕ ਪਹੁੰਚਦਾ ਨਜ਼ਰ ਆਵੇ ਤਾਂ ਫ਼ਸਲ ਤੇ ਛਿੜਕਾਅ ਕਰੋ। ਚਿੱਟੀ ਮੱਖੀ ਦੀ ਰੋਕਥਾਮ ਲਈ 80 ਗ੍ਰਾਮ ਉਲਾਲਾ 50 ਤਾਕਤ ਜਾਂ 200 ਗ੍ਰਾਮ ਪੋਲੋ/ਕਰੇਜ਼ 50 ਡਬਲਯੂ ਪੀ ਜਾਂ 500 ਮਿ.ਲਿ. ਲੈਨੋ 10 ਈ ਸੀ ਜਾਂ 200 ਮਿ.ਲਿ. ਉਬਰੇਨ 240 ਐਸ ਸੀ ਅਤੇ ਹਰੇ ਤੇਲੇ ਦੀ ਰੋਕਥਾਮ ਲਈ 60 ਗ੍ਰਾਮ ਓਸ਼ੀਨ 20 ਐਸ ਜੀ ਜਾਂ 80 ਗ੍ਰਾਮ ਉਲਾਲਾ 50 ਤਾਕਤ ਜਾਂ 40 ਮਿ: ਲਿ: ਕੌਨਫੀਡੋਰ 200 ਐਸ ਐਲ /ਕੌਨਫੀਡੈਸ 555/ਇਮੀਡਾਸਿਲ 17.8 ਐਸ ਐਲ ਜਾਂ 40 ਗ਼੍ਰਾਮ ਐਕਟਾਰਾ/ਦੋਤਾਰਾ/ਥੋਮਸਨ 25 ਡਬਲਯੂ ਜੀ ਨੂੰ 125-150 ਲਿਟਰ ਪਾਣੀ ਵਿੱਚ ਘੋਲ ਕੇ ਹੱਥ ਨਾਲ ਚੱਲਣ ਵਾਲੇ ਨੈਪਸੈਕ ਪੰਪ ਨਾਲ ਛਿੜਕਾਅ ਕਰੋ। ਟੀਂਡੇ ਦੀਆਂ ਵੱਡੀਆਂ ਅਮਰੀਕਨ ਸੁੰਡੀਆਂ ਦੀ ਰੋਕਥਾਮ ਲਈ 2000 ਮਿ. ਲਿ. ਕਲੋਰਪਾਈਰੀਫ਼ਾਸ 20 ਤਾਕਤ ਜਾਂ 60 ਮਿ.ਲਿ. ਟਰੇਸਰ 48 ਤਾਕਤ ਜਾਂ 200 ਮਿ.ਲਿ. ਅਵਾਂਟ 15 ਤਾਕਤ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ। ਜੇਕਰ 24 ਘੰਟਿਆਂ ਵਿੱਚ ਬਾਰਸ਼ ਹੋ ਜਾਵੇ ਤਾਂ ਛਿੜਕਾਅ ਦੁਬਾਰਾ ਕਰੋ। ਅੱਧ ਸਤੰਬਰ ਤੋਂ ਬਾਅਦ ਸਿੰਥੈਟਿਕ ਪੈਰਾਥਰਾਇਡ ਗਰੁੱਪ ਦੇ ਕੀਟ-ਨਾਸ਼ਕਾਂ ਦੀ ਵਰਤੋਂ ਨਾ ਕਰੋ। ਮਿਲੀਬੱਗ ਦੇ ਹਮਲੇ ਵਾਲੀਆਂ ਕਤਾਰਾਂ/ਬੂਟਿਆਂ ਤੇ ਬਪਰੋਫੈਜ਼ਿਨ 25 ਤਾਕਤ 500 ਮਿ.ਲਿ. ਦਾ ਚੰਗੀ ਤਰ੍ਹਾਂ ਛਿੜਕਾਅ ਕਰੋ। ਨਰਮੇਂ ਤੋ ਚੰਗਾ ਝਾੜ ਲੈਣ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟਰੇਟ 13:0:45 (2 ਕਿੱਲੋ ਪੋਟਾਸ਼ੀਅਮ ਨਾਈਟਰੇਟ 100 ਲਿਟਰ ਪਾਣੀ ਪ੍ਰਤੀ ਏਕੜ) ਦੇ ਚਾਰ ਛਿੜਕਾਅ ਫੁੱਲ ਨਿਕਲਣ ਵੇਲੇ ਹਫ਼ਤੇ ਦੀ ਵਿੱਥ ਤੇ ਕਰੋ।
- ਗੰਨਾ : ਸਤੰਬਰ ਦੇ ਸ਼ੁਰੂ ਵਿੱਚ ਗੰਨਿਆਂ ਦੇ ਮੂੰਏ ਬੰਨ੍ਹ ਦਿਉ। ਵਧੀਆ ਝਾੜ ਲੈਣ ਲਈ ਖੇਤ ਨੂੰ ਵਕਤ ਸਿਰ ਪਾਣੀ ਦਿੰਦੇ ਰਹੋ। ਰੱਤਾ ਰੋਗ ਅਤੇ ਉਖੇੜਾ ਰੋਗ ਤੋਂ ਪ੍ਰਭਾਵਤ ਬੂਟੇ ਪੁੱਟ ਕੇ ਨਸ਼ਟ ਕਰ ਦਿਉ। ਇਹ ਕੰਮ ਹਫ਼ਤੇ ਦੇ ਵਕਫ਼ੇ ਤੇ ਕਰਦੇ ਰਹੋ। ਇਸ ਮਹੀਨੇ ਦੇ ਦੂਸਰੇ ਪੰਦਰਵਾੜੇ ਸੀ.ਓ. 118, ਸੀ.ਓ.ਜੇ 85, ਸੀ.ਓ.ਜੇ. 64 ਦੀ ਬੀਜਾਈ ਸ਼ੁਰੂ ਕਰ ਦਿਉ। ਬੀਜ ਨੂੰ ਸਿਫ਼ਾਰਸ਼ ਅਨੁਸਾਰ ਸੋਧ ਲਉ। ਕਤਾਰਾਂ ਦਾ ਫ਼ਾਸਲਾ 90 ਸੈ.ਮੀ. ਰੱਖੋ। ਜ਼ਿਆਦਾ ਮੁਨਾਫ਼ੇ ਲਈ ਰਲਵੀਆਂ ਫ਼ਸਲਾਂ ਜਿਵੇਂ ਕਿ ਤੋਰੀਆ, ਆਲੂ, ਲਸਣ ਆਦਿ ਬੀਜ ਸਕਦੇ ਹੋ।
ਮਾਹਿਰ ਕਮੇਟੀ
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਸਾਈਨਇੰਨ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਤੁਹਾਡੇ ਉਪਭੋਗਤਾ ਮੋਬਾਈਲ ਨੰਬਰ ਅਤੇ ਪਾਸਵਰਡ ਅਵੈਧ ਹੈ
ਅਸੀਂ ਤੁਹਾਡੇ ਪਾਸਵਰਡ ਨੂੰ ਤੁਹਾਡੇ ਮੋਬਾਇਲ ਨੰਬਰ ਤੇ ਭੇਜਿਆ ਹੈ
ਤਾਰੇ (*) ਨਾਲ ਚਿੰਨ੍ਹਿਤ ਸਾਰੇ ਖੇਤਰਾਂ ਦੀ ਲੋੜ ਹੁੰਦੀ ਹੈ:
ਸਾਇਨਅਪ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਤਾਰੇ (*) ਨਾਲ ਚਿੰਨ੍ਹਿਤ ਸਾਰੇ ਖੇਤਰਾਂ ਦੀ ਲੋੜ ਹੁੰਦੀ ਹੈ:
ਕਿਰਪਾ ਕਰਕੇ ਘੱਟੋ ਘੱਟ ਇਕ ਵਿਕਲਪ ਚੁਣੋ
ਕਿਰਪਾ ਕਰਕੇ ਚਿੱਤਰ ਦੇ ਨਾਲ ਪਾਠ ਦਾ ਚੋਣ ਕਰੋ

