Expert's suggestion for vegetable farmers for September Month
ਸਬਜ਼ੀਆਂ ਦੇ ਕਾਸ਼ਤਕਾਰਾਂ ਲਈ ਸੁਝਾਅ ਹੇਠ ਦਿੱਤੇ ਅਨੁਸਾਰ ਹਨ:
ਮਟਰ : ਜੇਕਰ ਮਟਰ ਖੇਤ ਵਿੱਚ ਪਹਿਲੀ ਵਾਰ ਬੀਜਣੇ ਹਨ ਤਾਂ 45 ਕਿੱਲੋ ਬੀਜ ਜਲਦੀ ਪੱਕਣ ਵਾਲੀਆਂ ਕਿਸਮਾਂ ਮਟਰ ਏ ਪੀ -3, ਅਗੇਤਾ-6, ਮਟਰ ਅਗੇਤਾ-7 ਜਾਂ ਅਰਕਲ ਮਟਰ ਨੂੰ ਰਾਈਜ਼ੋਬੀਅਮ ਦੇ ਟੀਕੇ ਨਾਲ ਸੋਧ ਲਉ। ਬਿਜਾਈ ਸਮੇਂ 45 ਕਿੱਲੋ ਯੂਰੀਆ ਅਤੇ 155 ਕਿੱਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਬਿਜਾਈ ਵੱਤਰ ਜ਼ਮੀਨਾਂ ਵਿੱਚ ਕਰੋ। ਮਟਰਾਂ ਦੇ ਉਖੇੜੇ ਅਤੇ ਜੜ੍ਹ ਦੇ ਗਲਣ ਦੀ ਰੋਕਥਾਮ ਲਈ ਅਗੇਤੀ ਬਿਜਾਈ ਨਾ ਕਰੋ। ਤਣੇ ਦੀ ਮੱਖੀ ਤੋਂ ਫ਼ਸਲ ਨੂੰ ਬਚਾਉਣ ਲਈ ਬੀਜਾਈ ਸਮੇਂ 10 ਕਿੱਲੋ ਫਿਊਰਾਡਾਨ 3 ਜੀ ਪ੍ਰਤੀ ਏਕੜ ਸਿਆੜਾਂ ਵਿਚ ਪਾਓ।
ਲਸਣ : ਇਸ ਮਹੀਨੇ ਦੇ ਦੂਸਰੇ ਪੰਦਰਵਾੜੇ ਵਿੱਚ ਗਲੀ ਸੜੀ ਰੂੜੀ ਦੀ ਖਾਦ 20 ਟਨ ਪ੍ਰਤੀ ਏਕੜ ਪਾ ਕੇ ਚੰਗੀ ਤਰ੍ਹਾਂ ਮਿੱਟੀ ਵਿੱਚ ਰਲਾ ਦਿਉ। ਫ਼ਸਲ ਨੂੰ 40 ਕਿੱਲੋ ਯੂਰੀਆ ਅਤੇ 155 ਕਿੱਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਬਿਜਾਈ ਸਮੇਂ ਪਾਉ। 225 ਤੋਂ 250 ਕਿਲੋ ਲਸਣ ਦੀਆਂ ਤੁਰੀਆਂ ਵੱਟਾਂ ਉੱਤੇ ਕੇਰ ਦਿਉ ਜਾਂ ਦਬਾ ਦਿਉ। ਕਤਾਰਾਂ ਦਾ ਫ਼ਾਸਲਾ 15 ਸੈ.ਮੀ. ਅਤੇ ਬੂਟਿਆਂ ਦਾ ਫ਼ਾਸਲਾ 7.5 ਸੈ.ਮੀ. ਹੋਣਾ ਚਾਹੀਦਾ ਹੈ। ਬੀਜਣ ਤੋਂ ਇਕ ਦਮ ਬਾਅਦ ਪਾਣੀ ਦਿਉ।
ਪਾਲਕ : ਪਾਲਕ ਦੀ ਪੰਜਾਬ ਗਰੀਨ ਕਿਸਮ ਦਾ 4-6 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਪਾਓ। ਬੀਜ ਨੂੰ ਕਤਾਰਾਂ ਵਿੱਚ 20 ਸੈਂਟੀਮੀਟਰ ਦਾ ਫ਼ਾਸਲਾ ਰੱਖ ਕੇ 3-4 ਸੈਂਟੀਮੀਟਰ ਡੂੰਘਾ ਵੱਤਰ ਜਮੀਨ ਵਿੱਚ ਬੀਜੋ । ਫੁੱਲਗੋਭੀ ਅਤੇ ਹੋਰ ਗੋਭੀ ਦੀਆਂ ਫ਼ਸਲਾਂ: 45 ਕਿੱਲੋ ਯੂਰੀਆ, 155 ਕਿੱਲੋ ਸਿੰਗਲ ਸੁਪਰਫਾਸਫੇਟ ਅਤੇ 40 ਕਿੱਲੋ ਮਿਊਰੇਟ ਆਫ਼ ਪੋਟਾਸ਼ ਖਾਦ ਪ੍ਰਤੀ ਏਕੜ ਪਾਉ। ਫਿਰ ਵੱਟਾਂ ਤੇ 4 ਤੋਂ 6 ਹਫ਼ਤੇ ਦੀ ਗੋਭੀ ਦੀ ਤਿਆਰ ਪਨੀਰੀ ਲਗਾ ਦਿਉ। ਪਿਛੇਤੀ ਗੋਭੀ ਲਈ ਪੂਸਾ ਸਨੋਬਾਲ ਕੇ-1/ਪੂਸਾ ਸਨੋਬਾਲ-1 ਕਿਸਮ ਦਾ 250 ਗ੍ਰਾਮ ਬੀਜ ਇਕ ਮਰਲੇ ਵਿੱਚ ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਬੀਜੋ।
ਜੜ੍ਹਦਾਰ ਸਬਜ਼ੀਆਂ : ਮੂਲੀ ਦੀਆਂ ਦੇਸੀ ਕਿਸਮਾਂ ਪੰਜਾਬ ਸਫੇਦ ਮੂਲੀ-2,(ਪੰਜਾਬ ਪਸੰਦ), ਸ਼ਲਗਮ (ਐੱਲ-1) ਅਤੇ ਗਾਜਰ (ਪੰਜਾਬ ਬਲੈਕ ਬਿਊਟੀ ਪੰਜਾਬ ਕੈਰਟ ਰੈੱਡ ਅਤੇ ਪੀ ਸੀ-34) ਦੀ ਬਿਜਾਈ ਸ਼ੁਰੂ ਕਰ ਦਿਓ। ਮੂਲੀ ਅਤੇ ਗਾਜਰ ਦਾ 4-5 ਕਿੱਲੋ ਅਤੇ ਸ਼ਲਗਮ ਦਾ 2-3 ਕਿੱਲੋ ਬੀਜ ਪ੍ਰਤੀ ਏਕੜ ਪਾਓ। ਕਤਾਰਾਂ ਵਿਚਕਾਰ 45 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫ਼ਾਸਲਾ 7.5 ਸੈਂਟੀਮੀਟਰ ਰੱਖੋ। ਜੜ੍ਹਦਾਰ ਸਬਜ਼ੀਆਂ ਦੀ ਵੱਟਾਂ ਤੇ ਬੀਜਾਈ ਕਰਨ ਨਾਲ ਵਧੀਆ ਵਾਧਾ, ਝਾੜ ਜ਼ਿਆਦਾ ਅਤੇ ਪੁਟਾਈ ਸੌਖੀ ਹੁੰਦੀ ਹੈ।
ਮਾਹਿਰ ਕਮੇਟੀ
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਸਾਈਨਇੰਨ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਸਾਇਨਅਪ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|

