ਅੱਧ ਫ਼ਰਵਰੀ ਤੱਕ ਸਰਦੀ ਕਾਫੀ ਘੱਟ ਜਾਂਦੀ ਹੈ। ਇਸ ਮਹੀਨੇ ਸਰ੍ਹੋਂ ਜਾਤੀ ਅਤੇ ਸਫ਼ੈਦੇ ਦਾ ਫੁੱਲ-ਫੁਲਾਕਾ ਕਾਫ਼ੀ ਮਿਲਦਾ ਹੈ। ਆੜੂ ਅਤੇ ਨਾਸ਼ਪਾਤੀ ਵੀ ਫੁੱਲਾਂ ਤੇ ਹੁੰਦੇ ਹਨ। ਇਹ ਮਹੀਨਾ ਸ਼ਹਿਦ ਮੱਖੀ ਕਟੁੰਬਾਂ ਦੇ ਵਧਾਰੇ ਲਈ ਅਤੇ ਸ਼ਹਿਦ ਮੱਖੀ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ ਬਹੁਤ ਹੀ ਸੁਖਾਵਾਂ ਅਤੇ ਢੁਕਵਾਂ ਹੈ। ਅੱਧ ਫ਼ਰਵਰੀ ਤੋਂ ਬਾਅਦ ਜੇਕਰ ਸਰਦੀ ਘੱਟ ਗਈ ਹੋਵੇ ਤਾਂ ਸਰਦੀ ਦੀ ਪੈਕਿੰਗ ਕੱਢ ਦਿਉ। ਹਾਈਵ ਦੀ ਸਫ਼ਾਈ ਕਰੋ। ਕਿਸੇ ਨਿੱਘੇ ਦਿਨ ਦੁਪਹਿਰ ਵੇਲੇ ਕਟੁੰਬਾਂ ਦਾ ਨਿਰੀਖਣ ਕਰਕੇ ਖ਼ੁਰਾਕ, ਬਰੂਡ ਦੀ ਹੋਂਦ ਅਤੇ ਸਮੱਸਿਆ ਅਤੇ ਰਾਣੀ ਮੱਖੀ ਦੀ ਕਾਰ-ਗੁਜ਼ਾਰੀ ਸਬੰਧੀ ਨਰੀਖਣ ਕਰੋ। ਕਮਜ਼ੋਰ ਕਟੁੰਬਾਂ ਨੂੰ ਆਪਸ ਵਿੱਚ ਅਤੇ ਰਾਣੀ ਰਹਿਤ ਕਟੁੰਬਾਂ ਨੂੰ ਰਾਣੀ ਵਾਲੇ ਕਟੁੰਬਾਂ ਨਾਲ ਜੋੜ ਦਿਉ। ਲੋੜ ਹੋਵੇ ਤਾਂ ਖੰਡ ਦੇ ਘੋਲ ਦੀ ਉਤਸ਼ਾਹਕ ਖ਼ੁਰਾਕ (ਖੰਡ : ਪਾਣੀ= 1 : 2) ਦਿਉ। ਤਰਜੀਹ ਦੇ ਆਧਾਰ ਤੇ ਇਹ ਖੁਰਾਕ ਬਣੇ ਹੋਏ ਛੱਤਿਆਂ ਵਿੱਚ ਦਿਉ, ਵਰਨਾ ਇਹ ਖੁਰਾਕ ਡਵੀਜ਼ਨ-ਬੋਰਡ ਫੀਡਰ ਵਿੱਚ ਦਿਓ। ਰਾਣੀ ਮੱਖੀ ਦੀ ਅੰਡੇ ਦੇਣ ਅਤੇ ਕਾਮਾ ਮੱਖੀਆਂ ਦੇ ਕੰਮ ਦੀ ਰਫ਼ਤਾਰ ਮੁਤਾਬਿਕ ਹੋਰ ਬਣੇ-ਬਣਾਏ ਛੱਤੇ ਜਾਂ ਕਾਮਾ ਬਰੂਡ ਸੈਲਾਂ ਦੇ ਪ੍ਰਿੰਟ ਵਾਲੀਆਂ ਮੋਮੀ ਸ਼ੀਟਾਂ ਲਾ ਕੇ ਫ਼ਰੇਮਾਂ ਦਿਉ। ਲੋੜ ਅਨੁਸਾਰ ਕਟੁੰਬਾਂ ਨੂੰ ਸੁਪਰ ਚੈਂਬਰ ਦਿਉ ਜਿਸ ਵਿੱਚ ਨਵੀਆਂ ਫਰੇਮਾਂ ਤੇ ਸ਼ਹਿਦ ਮੱਖੀਆਂ ਦੀ ਕਾਰਗੁਜ਼ਾਰੀ ਨੂੰ ਉਤਸਾਹਿਤ ਕਰਨ ਲਈ ਸ਼ਹਿਦ ਵਾਲੇ ਛੱਤੇ ਵੀ ਨਾਲ ਦਿਉ। ਸ਼ਹਿਦ ਮੱਖੀ ਫਾਰਮਾਂ ਦੇ ਸਾਰੇ ਕਟੁੰਬਾਂ ਨੂੰ ਪਰਾਗ ਅਤੇ ਸ਼ਹਿਦ, ਬਰੂਡ ਅਤੇ ਬਲਤਾ ਦੇ ਆਧਾਰ ਤੇ ਢੁੱਕਵੀਆਂ ਵਿਧੀਆਂ ਦੁਆਰਾ ਆਪਸ ਵਿੱਚ ਬਰਾਬਰ ਕਰੋ। ਬਰੂਡ ਨੂੰ ਬਾਹਰੀ ਪਰਜੀਵੀ ਚਿਚੜੀ (ਟਰੋਪੀਲੀਲੈਪਸ ਕਲੇਰੀ) ਦੇ ਹਮਲੇ ਤੋਂ ਬਚਾਉਣ ਲਈ ਛੱਤਿਆਂ ਦੇ ਉੱਪਰਲੇ ਡੰਡਿਆਂ ਉੱਪਰ ਸਲਫ਼ਰ ਦਾ ਧੂੜਾ ਇਕ ਗ੍ਰਾਮ ਪ੍ਰਤੀ ਛੱਤੇ ਦੇ ਹਿਸਾਬ ਨਾਲ ਧੂੜੋ। ਢੁਕਵੇਂ ਬਦਲਾਅ ਦੇ ਤੌਰ ਤੇ ਫਾਰਮਿਕ ਐਸਿਡ (85%) 5 ਮਿਲੀਲਿਟਰ ਹਰ ਰੋਜ਼ ਦੇ ਹਿਸਾਬ ਨਾਲ ਲਗਾਤਾਰ ਦੋ ਹਫ਼ਤੇ ਵਰਤੋ। ਫਾਰਮਿਕ ਐਸਿਡ ਵਰੋਆ ਚਿਚੜੀ ਦੀ ਰੋਕਥਾਮ ਲਈ ਵੀ ਫ਼ਾਇਦੇਮੰਦ ਹੈ ਪਰ ਇਸ ਨੂੰ ਨੈਕਟਰ ਦੀ ਆਮਦ ਸਮੇਂ ਨਾ ਵਰਤੋ। ਵਰੋਆ ਚਿੱਚੜੀ ਦਾ ਜ਼ਿਆਦਾ ਹਮਲਾ ਹੋਣ ਦੀ ਸੂਰਤ ਵਿੱਚ ਸੀਲ ਡਰੋਨ ਬਰੂਡ ਵਾਲੇ ਛੱਤਿਆਂ ਨੂੰ ਕੱਟ ਕੇ ਨਸ਼ਟ ਕਰਨਾ, ਚਿੱਚੜੀ ਨੂੰ ਡਰੋਨ ਬਰੂਡ ਵਾਲੇ ਛੱਤਿਆਂ ਵਿਚ ਫਸਾ ਕੇ ਇਨ੍ਹਾਂ ਨੂੰ ਨਸ਼ਟ ਕਰਨਾ, ਮਹੀਨ ਪੀਸੀ ਖੰਡ ਮੱਖੀਆਂ ਉੱਪਰ ਧੂੜਨਾ, ਬੌਟਮ ਬੋਰਡ ਉੱਤੇ ਚਿਪਕਣ ਵਾਲਾ ਕਾਗਜ਼ (ਸਟਿੱਕਰ) ਰੱਖਣਾ ਅਤੇ ਜਾਲੀਦਾਰ ਬੌਟਮ ਬੋਰਡ ਵਰਤਣਾ, ਆਦਿ ਗੈਰ ਰਸਾਇਣਕ ਤਰੀਕੇ ਇਸ ਚਿੱਚੜੀ ਦੀ ਰੋਕਥਾਮ ਵਾਸਤੇ ਸਹਾਈ ਹੁੰਦੇ ਹਨ। ਔਗਜੈਲਿਕ ਤੇਜਾਬ (60 ਪ੍ਰਤੀਸ਼ਤ ਖੰਡ ਅਤੇ ਪਾਣੀ ਦੇ ਘੋਲ ਵਿੱਚ 4.2 ਪ੍ਰਤੀਸ਼ਤ ਔਗਜੈਲਿਕ ਤੇਜਾਬ ਦਾ ਘੋਲ) ਦਾ 5 ਮਿ.ਲਿ. ਪ੍ਰਤੀ ਛੱਤੇ ਦੇ ਹਿਸਾਬ ਨਾਲ ਛੱਤਿਆਂ ਉੱਪਰ ਛਿੜਕਾਅ ਜਾਂ ਇਹੀ ਮਾਤਰਾ ਦੋ ਛੱਤਿਆਂ ਵਿਚਕਾਰ ਸਰਿੰਜ ਨਾਲ ਦੇਰ ਸ਼ਾਮ ਨੂੰ ਹਫਤੇ-ਹਫਤੇ ਦੇ ਵਕਫੇ ਤੇ ਤਿੰਨ ਵਾਰ ਪਾਉਣਾ ਇਸ ਚਿੱਚੜੀ ਦੀ ਰੋਕਥਾਮ ਲਈ ਸਹਾਈ ਹੁੰਦਾ ਹੈ। ਬਰੂਡ ਬੀਮਾਰੀਆਂ ਬਾਰੇ ਸੁਚੇਤ ਰਹੋ ਅਤੇ ਇਨ੍ਹਾਂ ਦੇ ਹੋਣ ਦੇ ਸ਼ੱਕ ਦੀ ਸੂਰਤ ਵਿੱਚ ਮਾਹਿਰਾਂ ਦੀ ਸਲਾਹ ਲਉ ਅਤੇ ਸੁਝਾਏ ਉਪਰਾਲੇ ਕਰੋ। ਗੈਰ-ਰਸਾਇਣਕ ਤਰੀਕਿਆਂ ਨੂੰ ਤਰਜੀਹ ਦਿਉ। ਐਂਟੀਬਾਇਟਿਕਾਂ ਦੀ ਵਰਤੋਂ ਤੋਂ ਪ੍ਰਹੇਜ਼ ਕਰੋ। ਫ਼ਰਵਰੀ ਅੰਤ ਵਿੱਚ, ਪੁਰਾਣੀਆਂ ਰਾਣੀਆਂ ਤਬਦੀਲ ਕਰਨ ਲਈ ਜਾਂ ਕਟੁੰਬਾਂ ਦੀ ਵੰਡ ਲਈ (ਗਿਣਤੀ ਵਧਾਉਣ ਲਈ) ਜਾਂ ਕਟੁੰਬਾਂ ਨੂੰ ਵੇਚਣ ਲਈ ਲੋੜੀਂਦੀਆਂ ਜ਼ਿਆਦਾ ਰਾਣੀ ਮੱਖੀਆਂ ਤਿਆਰ ਕਰਨ ਵਾਸਤੇ ਕਟੁੰਬਾਂ ਦੀ ਤਿਆਰੀ ਸ਼ੁਰੂ ਕੀਤੀ ਜਾ ਸਕਦੀ ਹੈ। ਰਾਣੀ ਮੱਖੀਆਂ ਤਿਆਰ ਕਰਨ ਲਈ ਤਰਜ਼ੀਹ ਦੇ ਤੋਰ ਤੇ ਵਧੇਰੇ ਸਮਕਾਲੀ ਰਾਣੀਆਂ ਤਿਆਰ ਕਰਨ ਦੀ ਡੂਲਿਟਲ ਤਕਨੀਕ ਅਪਣਾਓ ਅਤੇ ਗ੍ਰਾਫਿਟਿੰਗ ਲਈ ਕਾਮਾਂ ਸੁੰਡੀਆਂ ਚੌਣਵੇਂ ਮਿਆਰੀ ਬਰੀਡਰ ਕਟੁੰਬਾਂ ਤੋਂ ਹੀ ਲਵੋ। ਕਟੁੰਬਾਂ ਦੇ ਸਵਾਰਮ ਤੋਂ ਰੋਕਥਾਮ ਲਈ ਯੋਗ ਉਪਰਾਲੇ ਕਰੋ। ਜਿਨ੍ਹਾਂ ਪ੍ਰਵਾਸੀ ਸ਼ਹਿਦ-ਮੱਖੀ ਪਾਲਕਾਂ ਨੇ ਆਪਣੇ ਮੱਖੀ ਫਾਰਮ ਸਰ੍ਹੋਂ/ਰਾਇਆ ਤੇ ਲਾਏ ਹੋਣ, ਉਹ ਪੱਕਿਆ ਸ਼ਹਿਦ ਕੱਢ ਸਕਦੇ ਹਨ। ਇਸ ਤੋਂ ਬਾਅਦ ਸ਼ਹਿਦ ਮੱਖੀ ਕਟੁੰਬਾਂ ਦੀ ਸਫ਼ੈਦੇ ਤੋਂ ਸ਼ਹਿਦ ਲੈਣ ਲਈ
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store