ਮਾਹਰ ਸਲਾਹਕਾਰ ਵੇਰਵਾ

idea99moong_dal_dhuli_2.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2019-03-01 10:18:04

Experts advise on pulses farming in Month of March

ਮਾਹਿਰਾਂ ਵਲੋਂ ਮਾਰਚ ਮਹੀਨੇ ਵਿੱਚ ਦਾਲਾਂ ਦੀ ਖੇਤੀ ਸੰਬੰਧੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:

  • ਸੱਠੀ ਮੂੰਗੀ ਦੀ ਕਿਸਮ ਐੱਸ. ਐੱਮ.ਐੱਲ-668, ਐੱਸ.ਐੱਮ.ਐੱਲ-832, ਟੀ.ਐਮ.ਬੀ.37 ਅਤੇ ਮਾਂਹ ਦੀ ਕਿਸਮ ਮਾਂਹ-1008/ਮਾਂਹ-218 ਦੀ ਬਿਜਾਈ ਅੱਧ ਮਾਰਚ ਤੋਂ ਸ਼ੁਰੂ ਕਰ ਦਿੳ। 
  • ਸੱਠੀ ਮੂੰਗੀ ਐੱਸ. ਐੱਮ.ਐੱਲ-668 ਲਈ 15 ਕਿਲੋ ਅਤੇ ਐੱਸ.ਐੱਮ.ਐੱਲ-832, ਟੀ.ਐਮ.ਬੀ.37 ਲਈ 12 ਕਿਲੋ ਅਤੇ ਮਾਂਹ ਲਈ 20 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਵਰਤੋ। 
  • ਮੂੰਗੀ ਲਈ ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 100 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਅਤੇ ਮਾਂਹ ਲਈ 11 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਵਰਤੋ।
  • ਜੇਕਰ ਮੂੰਗੀ ਆਲੂਆਂ ਤੋਂ ਬਾਅਦ ਬੀਜਣੀ ਹੋਵੇ ਤਾਂ ਕਿਸੇ ਵੀ ਖਾਦ ਦੀ ਲੋੜ ਨਹੀਂ। 
  • ਸੱਠੀ ਮੂੰਗੀ ਦੇ ਬੀਜ ਨੂੰ ਮਿਸਰਤ ਜੀਵਾਣੂ ਖਾਦ ਦਾ ਟੀਕਾ ਲਗਾ ਕੇ ਬੀਜਣ ਨਾਲ ਝਾੜ ਵੱਧਦਾ ਹੈ।