ਮਾਰਚ ਮਹੀਨੇ ਵਿੱਚ ਮੁਰਗੀ ਪਾਲਣ ਲਈ ਪੀ.ਏ.ਯੂ. ਦੇ ਮਾਹਿਰਾਂ ਵਲੋਂ ਵਿਸ਼ੇਸ਼ ਸਲਾਹਾਂ ਹੇਠ ਲਿਖੇ ਅਨੁਸਾਰ ਹਨ :
ਮੀਟ ਵਾਲੇ ਚੂਚੇ ਪਾਲਣ ਲਈ ਇਹ ਸਮਾਂ ਬਹੁਤ ਢੁੱਕਵਾਂ ਹੈ। ਆਂਡਿਆਂ ਵਾਲੇ ਚੂਚੇ ਪਾਉਣ ਲਈ ਪਹਿਲਾਂ ਹੀ ਪਲੈਨਿੰਗ ਕਰ ਲੈਣੀ ਚਾਹੀਦੀ ਹੈ। ਚੂਚੇ ਖਰੀਦਣ ਸਮੇਂ ਉਹਨਾਂ ਨੂੰ ਹਰੇਕ ਬਿਮਾਰੀ ਦੇ ਟੀਕੇ ਲੱਗਣੇ ਚਾਹੀਦੇ ਹਨ। ਚੂਚੇ ਪਾਉਣ ਤੋਂ ਪਹਿਲਾਂ ਸੈਡ ਨੂੰ ਕੀਟਾਣੂ ਰਹਿਤ ਕਰ ਲੈਣਾ ਚਾਹੀਦਾ ਹੈ। ਚੂਚਿਆਂ ਨੂੰ ਸ਼ੁਰੂ ਤੋਂ ਹੀ ਲੋੜੀਂਦਾ ਤਾਪਮਾਨ ਦੇਵੋ। ਪਹਿਲੇ ਹਫ਼ਤੇ ਇਹ ਤਾਪਮਾਨ 95° ਫਾਰਨਹੀਟ ਹੋਣਾ ਚਾਹੀਦਾ ਹੈ ਅਤੇ ਹਰ ਹਫਤੇ 5° ਫਾਰਨਹੀਟ ਘਟਾਉਂਦੇ ਜਾਣਾ ਚਾਹੀਦਾ ਹੈ ਜਦੋ ਤੱਕ ਇਹ 70° ਨਹੀਂ ਹੋ ਜਾਂਦਾ। ਚੂਚੇ ਆਉਣ ਤੋਂ 24 ਘੰਟੇ ਪਹਿਲਾਂ ਬਰੂਡਰ ਚਾਲੂ ਕਰ ਦੇਣਾ ਚਾਹੀਦਾ ਹੈ। ਹਮੇਸ਼ਾ ਸੰਤੁਲਿਤ ਅਤੇ ਤਾਜ਼ੀ ਖੁਾਰਕ ਹੀ ਪਾਉ। ਚੂਚਿਆਂ ਨੂੰ ਸਮੇਂ ਸਿਰ ਮਲ੍ਹੱਪ ਰਹਿਤ ਕਰਨਾ ਚਾਹੀਦਾ ਹੈ। ਸਰਦੀਆਂ ਵਿੱਚ ਫੀਡ ਨੂੰ ਬਣਾਉਣ ਵਾਸਤੇ ਉੱਲੀ ਲੱਗੇ ਦਾਣਿਆਂ ਦਾ ਇਸਤੇਮਾਲ ਨਾ ਕਰੋ। ਫੀਡ ਨੂੰ 15 ਦਿਨਾਂ ਤੋਂ ਵੱਧ ਸਟੋਰ ਨਾ ਕਰੋ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.