ਮਾਹਰ ਸਲਾਹਕਾਰ ਵੇਰਵਾ

idea99sunflower.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-01-17 13:50:01

Experts' advice for sunflower crop

ਸੂਰਜਮੁੱਖੀ ਖਾਸ ਕਰਕੇ ਲੰਬਾ ਸਮਾਂ ਲੈ ਕੇ ਪੱਕਣ ਵਾਲੀਆਂ ਕਿਸਮਾਂ ਦੀ ਬਿਜਾਈ ਲਈ ਇਹ ਢੁੱਕਵਾਂ ਸਮਾਂ ਹੈ। ਬਿਜਾਈ ਵੱਟਾਂ ਤੇ ਕਰੋ ਅਤੇ ਵੱਟਾਂ ਵਿਚਕਾਰ ਫਾਸਲਾ 2 ਫੁੱਟ ਅਤੇ ਬੂਟਿਆ ਦਰਮਿਆਨ ਫਾਸਲਾ ਇੱਕ ਫੁੱਟ ਰੱਖੋ। ਬੀਜ ਵੱਟ ਦੇ ਦੱਖਣ ਵਾਲੇ ਪਾਸੇ ਬੀਜੋ। ਸੂਰਜਮੁੱਖੀ ਵਿੱਚ 24 ਕਿੱਲੋ ਨਾਈਟ੍ਰੋਜਨ (50 ਕਿੱਲੋ ਯੂਰੀਆ) ਅਤੇ 12 ਕਿੱਲੋ ਫਾਸਫੋਰਸ (75 ਕਿੱਲੋ ਸਿੰਗਲ ਸੁਪਰਫਾਸਫੇਟ)/ਏਕੜ ਬਿਜਾਈ ਵੇਲੇ ਪਾਓ। ਫਾਸਫੋਰਸ ਲਈ ਸਿੰਗਲ ਸੁਪਰਫਾਸਫੇਟ ਨੂੰ ਤਰਜ਼ੀਹ ਦਿਓ ਕਿਉਕਿ ਇਸ ਵਿੱਚ ਗੰਧਕ ਵੀ ਹੁੰਦੀ ਹੈ ਜਿਹੜੀ ਸੂਰਜਮੁੱਖੀ ਲਈ ਬਹੁਤ ਜ਼ਰੂਰੀ ਹੈ। ਰੇਤਲੀਆ ਜਮੀਨਾਂ ਵਿੱਚ ਅੱਧਾ ਯੂਰੀਆ ਬਿਜਾਈ ਵੇਲੇ ਅਤੇ ਅੱਧਾ ਪਹਿਲਾ ਪਾਣੀ ਲਾਉਣ ਵੇਲੇ ਪਾਓ। ਜੇ ਆਲੂਆਂ ਨੂੰ 20 ਟਨ ਰੂੜੀ ਪ੍ਰਤੀ ਏਕੜ ਪਾਈ ਹੈ ਤਾਂ ਸੂਰਜਮੁੱਖੀ ਨੂੰ 12 ਕਿਲੋ ਨਾਈਟ੍ਰੋਜਨ (25 ਕਿਲੋ ਯੂਰੀਆ) ਪਾਓ। ਜੇ ਸੂਰਜਮੁੱਖੀ ਤੋਰੀਏ ਤੋਂ ਬਾਅਦ ਬੀਜਣਾ ਹੋਵੇ ਤਾਂ ਖੇਤ ਵਿੱਚ 10 ਟਨ ਰੂੜੀ ਪ੍ਰਤੀ ਏਕੜ ਸਿਫਾਰਸ਼ ਕੀਤੀਆਂ ਖਾਦਾਂ ਨਾਲ ਵਰਤੋ ਕਰੋ। ਹਲਕੀਆਂ ਅਤੇ ਪੋਟਾਸ਼ ਦੀ ਘਾਟ ਵਾਲੀਆ ਜਮੀਨਾਂ ਨੂੰ 20 ਕਿੱਲੋ ਮਿਊਰੇਟ ਆਫ਼ ਪੋਟਾਸ਼ ਪਾ ਦਿਓ ਪਰ ਰੋਪੜ, ਹੁਸ਼ਿਆਰਪੁਰ, ਗੁਰਦਾਸਪੁਰ ਜਿਲ੍ਹਿਆਂ ਵਿੱਚ ਪੋਟਾਸ਼ ਦੀ ਮਾਤਰਾ ਦੁੱਗਣੀ ਪਾਓ। ਜੇਕਰ ਬਿਜਾਈ ਫਰਵਰੀ ਤੱਕ ਪਛੇਤੀ ਹੁੰਦੀ ਜਾਪੇ ਤਾਂ ਸੂਰਜਮੁੱਖੀ ਦੀ ਪਨੀਰੀ ਰਾਹੀਂ ਕਾਸਤ ਕੀਤੀ ਜਾ ਸਕਦੀ ਹੈ।