ਕਮਾਦ ਦੀਆਂ ਦਰਮਿਆਨੀਆਂ ਅਤੇ ਪਿਛੇਤੀਆਂ ਕਿਸਮਾਂ ਜੋ ਕਿ ਜਨਵਰੀ ਦੇ ਅਖ਼ੀਰ ਵਿੱਚ ਪੱਕ ਕੇ ਤਿਆਰ ਦੀਆਂ ਹਨ ਦੀ ਪੀੜਾਈ ਅਤੇ ਕਟਾਈ (ਮਿੱਲਾਂ ਲਈ) ਸ਼ੁਰੂ ਕਰ ਦਿਓ। ਬੀਜ ਲਈ ਰੱਖੀ ਫ਼ਸਲ ਨੂੰ ਕੋਰੇ ਤੋਂ ਬਚਾਉਣ ਲਈ ਲਗਾਤਾਰ ਪਾਣੀ ਦਿੰਦੇ ਰਹੋ। ਕੋਰੇ ਤੋਂ ਪ੍ਰਭਾਵਿਤ ਬੀਜ ਘੱਟ ਉੱਗਦਾ ਹੈ। ਮੁੱਢੇ ਰੱਖਣ ਵਾਲੇ ਕਮਾਦ ਦੀ ਕਟਾਈ ਜ਼ਮੀਨ ਦੀ ਪੱਧਰ ਤੇ ਕਰੋ ਜਿਸ ਨਾਲ ਫੁਟਾਰਾ ਚੰਗਾ ਹੁੰਦਾ ਹੈ। ਖੋਰੀ ਤੁਰੰਤ ਸਾੜ ਦਿਓ। ਕਟਾਈ ਤੋਂ ਬਾਅਦ ਖੇਤ ਨੂੰ ਪਾਣੀ ਦੇ ਦਿਓ ਅਤੇ ਗੰਨੇ ਦੀਆਂ ਕਤਾਰਾਂ ਵਿਚਕਾਰ ਹਲ ਵਾਹ ਦਿਓ ਤਾਂ ਜੋ ਨਦੀਨਾਂ ਦੀ ਰੋਕਥਾਮ ਹੋ ਸਕੇ। ਤਰਾਈ ਗੜੂੰਏਂ ਦੀਆਂ ਸੁੰਡੀਆਂ ਮੁੱਢਾਂ ਜਾਂ ਸ਼ਾਖਾਂ ਤੇ ਦਿਖਾਈ ਦੇਣ ਤਾਂ ਪ੍ਰਭਾਵਿਤ ਬੂਟੇ ਇਕੱਠੇ ਕਰਕੇ ਨਸ਼ਟ ਕਰ ਦਿਓ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.