ਝੋਨੇ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਜਿਵੇਂ ਪੀ ਆਰ 129, ਪੀ ਆਰ 128, ਪੀ ਆਰ 127, ਪੀ ਆਰ 126, ਪੀ ਆਰ 124, ਪੀ ਆਰ 123, ਪੀ ਆਰ 122, ਪੀ ਆਰ 121, ਪੀ ਆਰ 114, ਪੀ ਆਰ 113 ਕਿਸਮਾਂ ਦੀ ਪਨੀਰੀ ਦੀ ਬਿਜਾਈ ਮਈ ਦੇ ਦੂਜੇ ਪੰਦਰਵਾੜੇ ਵਿੱਚ ਪੂਰੀ ਕਰ ਲਉ। ਖੇਤ ਵਿੱਚ 12-15 ਟਨ ਗਲੀ ਸੜੀ ਰੂੜੀ ਦੀ ਖਾਦ ਪਾ ਕੇ ਚੰਗੀ ਤਰ੍ਹਾਂ ਰਲਾਉਣ ਉਪਰੰਤ ਪਾਣੀ ਲਾਉ ਤਾਂ ਕਿ ਨਦੀਨ ਉੱਗ ਪੈਣ। ਨਦੀਨਾਂ ਨੂੰ ਮਾਰਨ ਲਈ ਇੱਕ ਵਾਰ ਫਿਰ ਖੇਤ ਨੂੰ ਵਾਹੋ। ਖੇਤ ਨੂੰ ਭਰਵਾਂ ਪਾਣੀ ਦਿਉ ਅਤੇ ਕੱਦੂ ਕਰੋ। ਕੱਦੂ ਕਰਨ ਸਮੇਂ 26 ਕਿਲੋ ਯੂਰੀਆ, 60 ਕਿਲੋ ਸਿੰਗਲ ਸੁਪਰਫਾਸਫੇਟ ਅਤੇ 40 ਕਿਲੋ ਜ਼ਿੰਕ ਸਲਫੇਟ (ਹੈਪਟਾਹਾਈਡਰੇਟ) ਜਾਂ 25 ਕਿਲੋ ਜ਼ਿੰਕ ਸਲਫੇਟ (ਮੋਨੋਹਾਈਡਰੇਟ) ਪ੍ਰਤੀ ਏਕੜ ਦੇ ਹਿਸਾਬ ਪਾ ਦਿਉ। ਖੇਤ ਵਿਚ ਕਿਆਰੇ ਸੌਖ ਦੇ ਹਿਸਾਬ ਅਨੁਸਾਰ ਤਿਆਰ ਕਰੋ। ਬੀਜ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ 3 ਗ੍ਰਾਮ ਸਪਰਿੰਟ ਪ੍ਰਤੀ ਕਿੱਲੋ ਦੇ ਹਿਸਾਬ ਨਾਲ 10-12 ਮਿ.ਲਿ. ਪਾਣੀ ਵਿੱਚ ਘੋਲ ਕੇ ਸੋਧ ਲਉ।ਜੜ੍ਹ-ਗੰਢ ਨੀਮਾਟੋਡ ਦੇ ਹਮਲੇ ਤੋਂ ਬਚਾਅ ਲਈ ਸਰੋਂ ਦੀ ਖਲ 40 ਗ੍ਰਾਮ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਖੇਤ ਦੀ ਰਾਉਣੀ ਉਪਰੰਤ ਆਖਰੀ ਵਾਹੀ ਵੇਲੇ ਪਾਓ। ਸੋਧਿਆ ਹੋਇਆ ਇੱਕ ਕਿਲੋ ਬੀਜ ਪ੍ਰਤੀ 20 ਵਰਗ ਮੀਟਰ ਦੇ ਹਿਸਾਬ ਛਿੱਟਾ ਦਿਓ। ਲਗਾਤਾਰ ਪਾਣੀ ਦੇ ਕੇ ਜ਼ਮੀਨ ਗਿੱਲੀ ਰੱਖੋ। ਬੀਜਣ ਤੋਂ 15 ਦਿਨਾਂ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ। ਝੋਨੇ ਦੀ ਪਨੀਰੀ ਵਿੱਚੋਂ ਨਦੀਨਾਂ ਨੂੰ ਚੰਗੀ ਤਰ੍ਹਾਂ ਖ਼ਤਮ ਕਰਨ ਲਈ 1200 ਮਿਲੀਲਿਟਰ ਬੂਟਾਕਲੋਰ 50 ਤਾਕਤ ਜਾਂ ਥਾਇਓਬੈਨਕਾਰਬ 50 ਤਾਕਤ ਦੀ ਵਰਤੋਂ ਕਰੋ। ਨਦੀਨ ਨਾਸ਼ਕ ਦੀ ਵਰਤੋਂ ਬਿਜਾਈ ਦੇ ਸੱਤ ਦਿਨਾਂ ਬਾਅਦ ਕਰੋ। ਇਸੇ ਤਰ੍ਹਾਂ ਨਰਸਰੀ ਬੀਜਣ ਤੋਂ 15-20 ਦਿਨਾਂ ਬਾਅਦ ਨੋਮਿਨੀ ਗੋਲਡ 10 ਐਸ ਸੀ 100 ਮਿਲੀਲਿਟਰ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਸਪਰੇ ਕਰਨ ਨਾਲ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਬੀਜ ਉੱਗਣ ਦੀ ਪਹਿਲੀ ਅਵਸਥਾ ਤੇ ਦਸ ਦਿਨ ਤੱਕ ਹਲਕਾ ਪਾਣੀ ਦੇਣਾ ਚਾਹੀਦਾ ਹੈ। ਬਾਅਦ ਵਿੱਚ ਲਗਾਤਾਰ ਪਾਣੀ ਦੇਂਦੇ ਰਹੋ। ਪਾਣੀ ਦੀ ਘਾਟ ਕਾਰਨ ਹਲਕੀਆਂ (ਰੇਤਲੀਆਂ) ਜ਼ਮੀਨਾਂ ਵਿੱਚ ਲੋਹੇ ਦੀ ਘਾਟ ਆਉਂਦੀ ਹੈ। ਜੇਕਰ ਪਨੀਰੀ ਦੇ ਨਵੇਂ ਨਿਕਲਣ ਵਾਲੇ ਪੱਤੇ ਪੀਲੇ ਦਿਖਣ ਤਾਂ 0.5-1 ਪ੍ਰਤੀਸ਼ਤ ਫੈਰਸ ਸਲਫੇਟ (0.5-1 ਕਿਲੋ ਫੈਰਸ ਸਲਫੇਟ 100 ਲਿਟਰ ਪਾਣੀ) ਦੇ ਘੋਲ ਦੇ ਤਿੰਨ ਛਿੜਕਾਅ ਹਫ਼ਤੇ- ਹਫ਼ਤੇ ਦੇ ਵਕਫ਼ੇ ਤੇ ਕਰੋ। ਜੇਕਰ ਪੱਤੇ ਜੰਗਾਲੇ ਹੋ ਜਾਣ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫੇਟ (21%) ਜਾਂ 0.3% ਜ਼ਿੰਕ ਸਲਫੇਟ (33%) ਦੇ ਘੋਲ ਦਾ ਛਿੜਕਾਅ ਕਰੋ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.