ਗਰਮੀਆਂ ਦੇ ਮੌਸਮ ਵਿੱਚ ਮੁਰਗੀਆਂ ਦੀ ਖੁਰਾਕ ਵਿਚ 15-20 ਪ਼੍ਰਤੀਸ਼ਤ ਤੱਕ ਪ਼੍ਰੋਟੀਨ, ਵਿਟਾਮਿਨ ਅਤੇ ਧਾਤਾਂ ਵਧਾ ਦੇਣੇ ਚਾਹੀਦੇ ਹਨ। ਖ਼ੁਰਾਕ ਨੂੰ 15 ਦਿਨਾਂ ਤੋਂ ਵੱਧ ਸਟੋਰ ਨਹੀ ਕਰਨਾ ਚਾਹੀਦਾ ਨਹੀ ਤਾਂ ਉੱਲ੍ਹੀ ਲੱਗ ਸਕਦੀ ਹੈ। ਮੁਰਗੀਆਂ ਹੇਠਲੀ ਸੁੱਕ ਨੂੰ ਸਿੱਲ੍ਹਾ ਨਹੀਂ ਹੋਣ ਦੇਣਾ ਚਾਹੀਦਾ । ਸੋ ਸੁੱਕ ਨੂੰ ਹਫ਼ਤੇ ਵਿੱਚ 2-3 ਵਾਰੀ ਹਿਲਾਉਂਦੇ ਰਹਿਣਾ ਚਾਹੀਦਾ ਹੈ। ਮੁਰਗੀਆ ਦੀ ਸਿਹਤ ਦਾ ਇਸ ਮੌਸਮ ਵਿੱਚ ਖਾਸ ਖਿਆਲ ਰੱਖੋ। ਉਹਨਾਂ ਨੂੰ ਤਾਜ਼ਾ ਅਤੇ ਸਾਫ਼ ਪਾਣੀ ਦਿਉ। ਜੇ ਮੁਰਗੀਆਂ ਵਿੱਚ ਕੋਈ ਬਿਮਾਰੀ ਜਾਂ ਆਂਡਿਆਂ ਵਿੱਚ ਗਿਰਾਵਟ ਆਵੇ ਤਾਂ ਮਾਹਿਰ ਨਾਲ ਸੰਪਰਕ ਕਰੋ। ਸ਼ੈੱਡ ਹਵਾਦਾਰ ਹੋਣੇ ਚਾਹੀਦੇ ਹਨ। ਇਸ ਕੰਮ ਲਈ ਛੱਤ ਵਾਲੇ ਪੱਖੇ ਜਾਂ ਹਵਾ ਬਾਹਰ ਸੁੱਟਣ ਵਾਲੇ ਪੱਖਿਆਂ ਦੀ ਮਦਦ ਲੈਣੀ ਚਾਹੀਦੀ ਹੈ। ਮੱਖੀਆਂ ਉੱਪਰ ਕਾਬੂ ਪਾਉਣਾ ਚਾਹੀਦਾ ਹੈ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.