ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-03-10 11:45:37
Experts' advice for ornamental plants
ਸਜਾਵਟੀ ਬੂਟਿਆਂ ਦੀ ਦੇਖ-ਭਾਲ ਲਈ ਮਾਹਿਰਾਂ ਦੇ ਦੱਸੇ ਸੁਝਾਅ ਹੇਠ ਲਿਖੇ ਅਨੁਸਾਰ ਹਨ:
- ਮੌਸਮੀ ਫੁੱਲ: ਗਰਮੀਆਂ ਦੇ ਮੌਸਮੀ ਫੁੱਲ ਜਿਵੇਂ ਕੋਸਮੋਸ, ਗੈਲਾਰਡੀਆ, ਗੋਮਫਰੀਨਾ, ਕੋਚੀਆ, ਜ਼ੀਨੀਆ, ਦੁਪਹਿਰ ਖਿੜੀ ਆਦਿ ਦੀ ਬਿਜਾਈ ਲਈ ਢੁੱਕਵਾਂ ਸਮਾਂ ਹੈ। ਸਰਦੀ ਦੇ ਮੌਸਮੀ ਫੁੱਲਾਂ ਦਾ ਬੀਜ ਇਕੱਠਾ ਕਰਨਾ ਸ਼ੁਰੂ ਕਰ ਦਿਓ।
- ਗੁਲਦਾਉਦੀ: ਗੁਲਦਾਉਦੀ ਦੇ ਜੜੂੰਏਂ, ਜਿੰਨ੍ਹਾਂ ਨੂੰ ਜਨਵਰੀ ਜਾਂ ਫ਼ਰਵਰੀ ਵਿੱਚ ਕਿਆਰੀਆਂ ਵਿੱਚ ਲਾਇਆ ਗਿਆ ਸੀ, ਨੂੰ 10 ਸੈਂ.ਮੀ. ਆਕਾਰ ਦੇ ਗਮਲਿਆਂ ਵਿੱਚ ਜਾਂ ਕਿਆਰੀਆਂ ਵਿੱਚ ਲਾ ਦਿਉ ਤਾਂ ਕਿ ਜੁਲਾਈ ਦੇ ਮਹੀਨੇ ਦੌਰਾਨ ਕਲਮਾਂ ਬਣਾਈਆਂ ਜਾ ਸਕਣ।
- ਪੱਕੇ ਬੂਟੇ: ਇਸ ਮਹੀਨੇ ਦੌਰਾਨ ਰੁੱਖਾਂ, ਝਾੜੀਆਂ ਅਤੇ ਵੇਲਾਂ ਸਮੇਤ ਹਰ ਤਰ੍ਹਾਂ ਦੇ ਪੱਕੇ ਬੂਟਿਆਂ ਨੂੰ ਲਾਇਆ ਜਾ ਸਕਦਾ ਹੈ। ਬੂਟੇ ਲਾਉਣ ਲਈ ਠੀਕ ਆਕਾਰ ਦਾ ਟੋਆ ਜਿਹੜਾ ਕਿ ਸਹੀ ਤਰੀਕੇ ਨਾਲ ਭਰਿਆ ਗਿਆ ਹੋਵੇ, ਹੀ ਵਰਤੋ। ਲਾਏ ਜਾਣ ਵਾਲੇ ਬੂਟੇ, ਸਿਹਤਮੰਦ ਅਤੇ ਬਿਮਾਰੀ ਰਹਿਤ ਹੋਣੇ ਚਾਹੀਦੇ ਹਨ। ਬੂਟੇ ਲਾਉਣ ਸਮੇਂ ਉਹਨਾਂ ਦਾ ਅਸਲੀ ਕੱਦ-ਕਾਠ ਦਿਮਾਗ ਵਿੱਚ ਰੱਖੋ ਤਾਂ ਕਿ ਬੂਟੇ ਸਹੀ ਵਿੱਥ ਉੱਪਰ ਲਾਏ ਜਾ ਸਕਣ। ਬੀਜ ਤੋਂ ਤਿਆਰ ਹੋਣ ਵਾਲੀਆਂ ਝਾੜੀਆਂ ਦਾ ਬੀਜ ਵੀ ਇਸ ਸਮੇਂ ਬੀਜਿਆ ਸਾ ਸਕਦਾ ਹੈ।
- ਘਾਹ ਦਾ ਮੈਦਾਨ (ਲਾਅਨ): ਜੇਕਰ ਸਿੰਜਾਈ ਦੀ ਵਿਵਸਥਾ ਹੋਵੇ ਤਾਂ ਘਾਹ ਦਾ ਮੈਦਾਨ ਤਿਆਰ ਕਰਨ ਲਈ ਇਹ ਵਧੀਆ ਮੌਸਮ ਹੈ। ਤਿਆਰ ਕੀਤੀ ਹੋਈ ਜ਼ਮੀਨ ਵਿੱਚ ਘਾਹ ਦੀਆਂ ਜੜ੍ਹਾਂ ਨੂੰ ਲਾਇਆ ਜਾ ਸਕਦਾ ਹੈ। ਸ਼ੁਰੂ ਵਿੱਚ ਲਾਅਨ ਦੀ ਸਿੰਚਾਈ ਫੁਹਾਰੇ ਨਾਲ ਕਰੋ। ਇਸ ਤਰ੍ਹਾਂ ਕਰਨ ਨਾਲ ਲਾਅਨ ਜਲਦੀ ਤਿਆਰ ਹੋ ਜਾਵੇਗਾ।
- ਗਮਲਿਆਂ ਵਾਲੇ ਬੂਟੇ: ਗਮਲਿਆਂ ਵਾਲੇ ਬੂਟੇ ਜਿਵੇਂ ਕਿ ਡਰਾਈਸੀਨਾ, ਪੈਡੀਲੇੈਂਥਸ, ਐਲੋਕੇਸੀਆ, ਫਾਈਕਸ ਕਰੋਟੋਨਸ, ਕਲੋਰੋਫਾਈਟਮ, ਫਰਨ, ਸੈਨਸੀਵੇਰੀਆ ਆਦਿ ਨੂੰ ਵਧਾਉਣ ਅਤੇ ਖਾਦ ਪਾਉਣ ਦਾ ਉੱਤਮ ਸਮਾਂ ਹੈ। ਜਿਹੜੇ ਪੌਦੇ ਪਿਛਲੇ 3-4 ਸਾਲ ਤੋਂ ਗਮਲੇ ਵਿੱਚ ਲੱਗੇ ਹੋਏ ਹਨ, ਉਹਨਾਂ ਨੂੰ ਗਮਲੇ ਵਿੱਚੋਂ ਕੱਢ ਕੇ ਨਵੇਂ ਬੂਟੇ ਬਣਾ ਕੇ ਤਾਜ਼ੀ ਮਿੱਟੀ ਨਾਲ ਭਰੇ ਹੋਏ ਗਮਲਿਆਂ ਵਿੱਚ ਦੁਬਾਰਾ ਲਾ ਦਿਉ ਅਤੇ ਪਾਣੀ ਪਾ ਦਿਉ। ਅਜਿਹਾ ਕਰਨ ਨਾਲ ਬੂਟਿਆ ਵਿੱਚ ਨਵੀਂ ਜਾਨ ਪਵੇਗੀ।
- ਗੰਢਿਆਂ ਵਾਲੇ ਬੂਟੇ: ਜੇਕਰ ਗਰਮੀ ਦੇ ਗੰਢਿਆਂ ਵਾਲੇ ਬੂਟਿਆਂ ਦੇ ਗੰਢੇ ਨਹੀਂ ਬੀਜੇ ਤਾਂ ਹੁਣ ਜ਼ਰੂਰ ਬੀਜ ਦਿਉ।
- ਗੁਲਾਬ: ਗਰਮੀ ਦਾ ਮੌਸਮ ਸ਼ੁਰੂ ਹੋਣ ਕਰਕੇ ਪਾਣੀ ਦੀ ਜ਼ਰੂਰਤ ਵੱਧ ਜਾਂਦੀ ਹੈ। ਇਸ ਕਰਕੇ ਸਿੰਚਾਈ ਦਾ ਖ਼ਾਸ ਧਿਆਨ ਰੱਖੋ ਤਾਂ ਕਿ ਸਿਹਤਮੰਦ ਫੁੱਲ ਪ੍ਰਾਪਤ ਕੀਤੇ ਜਾ ਸਕਣ। ਸੁੱਕੇ ਹੋਏ ਫੁੱਲਾਂ ਨੂੰ ਲਗਾਤਾਰ ਕੱਟਦੇ ਰਹੋ। ਇਸ ਮੌਸਮ ਵਿੱਚ ਬੂਟਿਆਂ ਵਿੱਚੋਂ ਜੜਮੁੱਢ ਜਿਆਦਾ ਨਿਕਲਦੇ ਹਨ, ਉਹਨਾਂ ਨੂੰ ਵੀ ਸਮੇਂ-ਸਮੇਂ ਤੇ ਕੱਟਦੇ ਰਹੋ।
- ਗੇਂਦਾ: ਗਰਮੀ ਵਾਲੇ ਗੇਂਦੇ (ਪੰਜਾਬ ਗੇਂਦਾ ਨੰ.1) ਦੀ ਪਨੀਰੀ ਜੇਕਰ ਤਿਆਰ ਹੈ ਤਾਂ ਖੇਤਾਂ ਵਿੱਚ ਲਾ ਦਿਓ, ਨਹੀਂ ਤਾਂ ਪਨੀਰੀ ਤਿਆਰ ਕਰਨ ਲਈ ਬੀਜਾਂ ਨੂੰ ਉੱਭਰਵੀਂਆਂ (ਰੇਜ਼ਡ) ਕਿਆਰੀਆਂ ਵਿੱਚ ਲਾ ਦਿਓ ਤਾਂ ਜੋ ਅਗਲੇ ਮਹੀਨੇ ਪਨੀਰੀ ਖੇਤ ਵਿੱਚ ਲਾਈ ਜਾ ਸਕੇ।
ਮਾਹਿਰ ਕਮੇਟੀ
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਸਾਈਨਇੰਨ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਤੁਹਾਡੇ ਉਪਭੋਗਤਾ ਮੋਬਾਈਲ ਨੰਬਰ ਅਤੇ ਪਾਸਵਰਡ ਅਵੈਧ ਹੈ
ਅਸੀਂ ਤੁਹਾਡੇ ਪਾਸਵਰਡ ਨੂੰ ਤੁਹਾਡੇ ਮੋਬਾਇਲ ਨੰਬਰ ਤੇ ਭੇਜਿਆ ਹੈ
ਤਾਰੇ (*) ਨਾਲ ਚਿੰਨ੍ਹਿਤ ਸਾਰੇ ਖੇਤਰਾਂ ਦੀ ਲੋੜ ਹੁੰਦੀ ਹੈ:
ਸਾਇਨਅਪ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਤਾਰੇ (*) ਨਾਲ ਚਿੰਨ੍ਹਿਤ ਸਾਰੇ ਖੇਤਰਾਂ ਦੀ ਲੋੜ ਹੁੰਦੀ ਹੈ:
ਕਿਰਪਾ ਕਰਕੇ ਘੱਟੋ ਘੱਟ ਇਕ ਵਿਕਲਪ ਚੁਣੋ
ਕਿਰਪਾ ਕਰਕੇ ਚਿੱਤਰ ਦੇ ਨਾਲ ਪਾਠ ਦਾ ਚੋਣ ਕਰੋ

