ਤੇਲ ਬੀਜ ਫ਼ਸਲਾਂ ਲਈ ਮਾਹਿਰਾਂ ਦੀਆਂ ਸਲਾਹਾਂ ਹੇਠ ਦਿੱਤੇ ਅਨੁਸਾਰ ਹਨ:
ਤੋਰੀਆ: ਸਤੰਬਰ ਤੋਰੀਆ ਬੀਜਣ ਲਈ ਬਹੁਤ ਹੀ ਵਧੀਆ ਹੈ। ਜੇਕਰ ਸਮੇਂ ਸਿਰ ਖੇਤ ਵਿਹਲਾ ਚਾਹੁੰਦੇ ਹੋ ਤਾਂ ਤੋਰੀਏ ਦੀਆਂ ਥੋੜ੍ਹਾ ਸਮਾਂ ਲੈਣ ਵਾਲੀਆਂ ਟੀ.ਐਲ.17 ਜਾਂ ਪੀ.ਬੀ.ਟੀ-37 ਜਾਂ ਟੀ.ਐੱਲ.15 ਕਿਸਮਾਂ ਬੀਜੋ। ਤੋਰੀਆ ਬੀਜਣ ਸਮੇਂ ਖੇਤ ਵਿੱਚ 55 ਕਿੱਲੋ ਯੂਰੀਆ ਅਤੇ 50 ਕਿੱਲੋ ਸਿੰਗਲ ਸੁਪਰਫਾਸਫੇਟ ਪਾਉ। ਜੇਕਰ ਸੁਪਰਫਾਸਫੇਟ ਖਾਦ ਨਾ ਮਿਲੇ ਤਾਂ 50 ਕਿੱਲੋ ਜਿਪਸਮ ਪ੍ਰਤੀ ਏਕੜ ਖਾਸ ਕਰਕੇ ਗੰਧਕ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਨਾਈਟ੍ਰੋਜਨ ਤੇ ਫਾਸਫੋਰਸ ਵਾਲੀਆਂ ਖਾਦਾਂ ਦੇ ਨਾਲ ਜਰੂਰ ਪਾਓ। ਤੇਲ ਬੀਜਾਂ ਦਾ ਵਧੇਰੇ ਝਾੜ ਲੈਣ ਲਈ ਤੋਰੀਆ ਅਤੇ ਗੋਭੀ ਸਰ੍ਹੋਂ ਇੱਕਠੇ ਅੱਧ ਸਤੰਬਰ ਨੂੰ ਬੀਜ ਦਿਓ। ਬਿਜਾਈ 22.5 ਸੈਂਟੀਮੀਟਰ ਦੂਰੀ ਦੀਆਂ ਕਤਾਰਾਂ ਵਿੱਚ ਕਰੋ।
ਮੂੰਗਫ਼ਲੀ: ਡੋਡੀਆਂ ਤੇ ਆਈ ਫ਼ਸਲ ਨੂੰ ਪਾਣੀ ਦੀ ਘਾਟ ਨਾ ਆਉਣ ਦਿਉ, ਨਹੀਂ ਤਾਂ ਮੂੰਗਫ਼ਲੀ ਦਾ ਝਾੜ ਬਹੁਤ ਹੀ ਘੱਟ ਜਾਵੇਗਾ। ਟਿੱਕਾ ਰੋਗ ਤੋਂ ਬਚਾਉਣ ਲਈ ਅਗਸਤ ਦੇ ਪਹਿਲੇ ਹਫ਼ਤੇ ਤੋਂ 500-750 ਗ੍ਰਾਮ ਘੁਲਣਸ਼ੀਲ ਸਲਫਰ ਨੂੰ 200- 300 ਲਿਟਰ ਪਾਣੀ ਵਿੱਚ ਘੋਲ ਕੇ ਜਾਂ ਬਾਵਿਸਟਨ/ਡੈਰੋਸਲ/ਐਗਰੋਜ਼ਿਮ 50-60 ਗ੍ਰਾਮ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਮੂੰਗਫ਼ਲੀ ਦੀ ਫ਼ਸਲ ਤੇ ਛਿੜਕਾਅ ਸ਼ੁਰੂ ਕਰੋ ਅਤੇ 15 ਦਿਨਾਂ ਦੇ ਵਕਫੇ ਤੇ 3-4 ਛਿੜਕਾਅ ਦੁਹਰਾਓ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.