ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-01-02 15:32:06
Experts' advice for Horticultural Operations in January
ਬਾਗਬਾਨੀ ਲਈ ਮਾਹਿਰਾਂ ਦੇ ਦੱਸੇ ਸੁਝਾਅ ਇਸ ਤਰ੍ਹਾਂ ਹਨ:
- ਇਹ ਮਹੀਨਾ ਆੜੂ, ਅਲੂਚੇ ਅਤੇ ਨਾਖਾਂ ਆਦਿ ਦੀ ਕਾਂਟ-ਛਾਂਟ ਲਈ ਬਹੁਤ ਢੁੱਕਵਾਂ ਸਮਾਂ ਹੈ। ਇਨ੍ਹਾਂ ਬੂਟਿਆਂ ਦੀ ਕਾਟ-ਛਾਂਟ ਸਿਫ਼ਾਰਸ਼ਾਂ ਮੁਤਾਬਿਕ ਹੀ ਕੀਤੀ ਜਾਣੀ ਚਾਹੀਦੀ ਹੈ। ਅੰਗੂਰਾਂ ਦੀ ਕਾਂਟ-ਛਾਂਟ 15 ਫ਼ਰਵਰੀ ਤੱਕ ਕੀਤੀ ਜਾ ਸਕਦੀ ਹੈ।
- ਜਨਵਰੀ ਦੇ ਦੂਜੇ ਪੰਦਰਵਾੜੇ ਤੱਕ ਨਾਖ, ਆੜੂ ਅਤੇ ਅਲੂਚੇ ਦੇ ਨਵੇਂ ਬੂਟੇ ਲਗਾ ਦੇਣੇ ਚਾਹੀਦੇ ਹਨ। ਜਨਵਰੀ ਵਿੱਚ ਬਿਨਾਂ ਗਾਚੀ ਤੋਂ ਬੇਰ ਵੀ ਲੱਗ ਸਕਦੇ ਹਨ। ਇਸ ਮਹੀਨੇ ਹਰ ਬੂਟੇ ਕੋਲ ਜਾ ਕੇ ਧਿਆਨ ਨਾਲ ਦੇਖੋ ਕਿ ਠੰਢ ਤੋਂ ਬਚਾਉਣ ਲਈ ਜੋ ਕੁੱਲੀ ਬੰਨ੍ਹੀ ਸੀ ਉਹ ਠੀਕ ਹੈ। ਜੇਕਰ ਠੀਕ ਕਰਨ ਦੀ ਲੋੜ ਹੈ ਤਾਂ ਠੀਕ ਕਰ ਦਿਉ। ਫ਼ਲਦਾਰ ਬੂਟਿਆਂ ਨੂੰ ਹੁਣ ਤੱਕ ਦੇਸੀ ਰੂੜੀ ਪਾ ਦਿਓ। ਜੇਕਰ ਨਹੀਂ ਪਾਈ ਤਾਂ ਇਹ ਜ਼ਰੂਰੀ ਕੰਮ ਜਲਦੀ ਪੂਰਾ ਕਰ ਦਿਉ। ਬੇਰਾਂ ਨੂੰ ਇਸ ਮਹੀਨੇ ਪਾਣੀ ਦਿਉ ਕਿਉਂਕਿ ਇਸ ਮਹੀਨੇ ਫ਼ਲਾਂ ਦੇ ਵਾਧੇ ਦੀ ਅਵਸਥਾ ਹੁੰਦੀ ਹੈ। ਇਹ ਮਹੀਨਾ ਨਿੰਬੂ ਜਾਤੀ ਦੇ ਬੂਟਿਆਂ ਤੋਂ ਸੁੱਕੀਆਂ ਟਹਿਣੀਆਂ ਕੱਟਣ ਦਾ ਵੀ ਸਹੀ ਸਮਾਂ ਹੈ ਕਿਉਂਕਿ ਫਿਰ ਨਵਾਂ ਫੁਟਾਰਾ ਸ਼ੁਰੂ ਹੋ ਜਾਂਦਾ ਹੈ।
- ਕੱਟ ਵਾਲੇ ਟੱਕਾਂ ਤੇ ਬੋਰਡੋ ਪੇਂਟ ਲਗਾਉ। ਜੇ ਮੁੱਢਾਂ ਤੇ ਗੂੰਦ ਵਗਦੀ ਹੋਵੇ ਤਾਂ ਗੂੰਦ ਨੂੰ ਚਾਕੂ ਨਾਲ ਸਾਫ਼ ਕਰਕੇ ਬੋਰਡੋ ਪੇਂਟ ਲਗਾਉ। ਬੂਟਿਆਂ ਉੱਪਰ 2 : 2: 250 ਬੋਰਡੋ ਮਿਸ਼ਰਣ ਦਾ ਛਿੜਕਾਅ ਕਰੋ।
- ਆੜੂ, ਅਲੂਚਾ ਅਤੇ ਅੰਬਾਂ ਦੇ ਘਟੀਆ ਕਿਸਮ ਦੇ ਬੂਟਿਆਂ ਨੂੰ ਸਿਰੇ ਤੱਕ ਕੱਟੋ। ਫਿਰ ਇਨ੍ਹਾਂ ਤੋਂ ਨਵੀਆਂ ਸ਼ਾਖਾਂ ਨਿਕਲਣਗੀਆਂ ਜਿੰਨ੍ਹਾਂ ਦੀ ਫ਼ਰਵਰੀ-ਮਾਰਚ ਵਿੱਚ ਚੰਗੀ ਕਿਸਮ ਦੇ ਬੂਟਿਆਂ ਨਾਲ ਪਿਉਂਦ ਕੀਤੀ ਜਾ ਸਕਦੀ ਹੈ।
- ਨਾਸ਼ਪਾਤੀ ਦੇ ਪੁਰਾਣੇ ਬੂਟੇ ਨਵਿਆਉਣ ਲਈ ਇਸ ਸਮੇਂ ਤਣੇ ਦੀਆਂ ਮੁੱਢਲੀਆਂ 3-4 ਸ਼ਾਖਾਂ ਨੂੰ 15 ਸੈ.ਮੀ. ਤੇ ਕੱਟ ਦਿਉ ਅਤੇ ਕੱਟ ਵਾਲੇ ਟੱਕਾਂ ਤੇ ਬੋਰਡੋ ਪੇਸਟ ਲਗਾ ਦਿਉ। ਨਿੰਬੂ ਜਾਤੀ ਦੇ ਮੁੱਢ ਦੇ ਗਾਲੇ ਗਮੋਸਿਸ ਅਤੇ ਕੈਂਕਰ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਬਿਮਾਰੀ ਤੋਂ ਪ੍ਰਭਾਵਿਤ ਟਾਹਣੀਆਂ ਕੱਟ ਦਿਉ ਅਤੇ ਫਿਰ ਕੱਟੀ ਹੋਈ ਥਾਂ ਤੇ ਬੋਰਡੋ ਪੇਸਟ ਦਾ ਘੋਲ ਲਗਾਉ।
- ਅੰਬਾਂ ਦੇ ਪੁਰਾਣੇ ਦਰੱਖਤਾਂ ਦਾ ਨਵੀਨੀਕਰਨ ਕਰਨ ਲਈ ਜਨਵਰੀ ਦੇ ਪਹਿਲੇ ਹਫਤੇ ਦਰੱਖਤਾਂ ਨੂੰ ਜ਼ਮੀਨ ਦੇ ਪੱਧਰ ਤੋਂ ਤਿੰਨ ਮੀਟਰ ਦੀ ਉਚਾਈ ਤੋਂ ਕੱਟ ਦਿਉ ਅਤੇ ਕੱਟੇ ਹੋਏ ਭਾਗਾਂ ਤੇ ਬੋਰਡੋ ਪੇਸਟ ਲਗਾ ਦਿਉ। ਧਿਆਨ ਰੱਖੋ ਕਿ ਕੱਟੇ ਹੋਏ ਦਰੱਖਤਾਂ ਦੀਆ 4-5 ਬਾਹਰ ਵੱਲ ਜਾਂਦੀਆਂ ਸਾਂਖਵਾ ਬਚ ਜਾਣ।
- ਅੰਬਾਂ ਦੀ ਗਦੈਹੜੀ ਦੀ ਰੋਕਥਾਮ ਲਈ ਦਰਖ਼ਤਾਂ ਦੇ ਤਣਿਆਂ ਦੁਆਲੇ 15-20 ਸੈਂਟੀਮੀਟਰ ਚੌੜੀ ਤਿਲਕਵੀਂ ਪੱਟੀ ਬੰਨ੍ਹ ਦਿਉ। ਇਹ ਜ਼ਮੀਨ ਦੀ ਪੱਧਰ ਤੋਂ ਇੱਕ ਮੀਟਰ ਉੱਚੀ ਹੋਵੇ। ਕਿੰਨੂ ਅਤੇ ਬਲੱਡ ਰੈੱਡ ਮਾਲਟੇ ਦੀ ਤੁੜਾਈ ਲਈ ਇਹ ਢੁੱਕਵਾਂ ਸਮਾਂ ਹੈ। ਫ਼ਲ ਤੋੜਨ ਸਮੇਂ ਧਿਆਨ ਰੱਖੋ ਕਿ ਫ਼ਲ ਡੰਡੀ ਬਟਨ ਦੀ ਤਰ੍ਹਾਂ ਕੱਟੀ ਹੋਵੇ, ਨਹੀਂ ਤਾਂ ਲੰਬੀ ਡੰਡੀ ਦੂਜੇ ਫ਼ਲਾਂ ਨੂੰ ਜ਼ਖ਼ਮੀ ਕਰ ਸਕਦੀ ਹੈ ਅਤੇ ਫ਼ਲ ਗਲ ਸਕਦੇ ਹਨ। ਜੋ ਫ਼ਲ ਤੁੜਾਈ ਤੋਂ 10-15 ਦਿਨ ਬਾਅਦ ਖਾਣੇ ਹੋਣ ਉਨ੍ਹਾਂ ਨੂੰ ਇਕੱਲਿਆਂ-ਇਕੱਲਿਆਂ ਐਚ ਪੀ ਡੀ ਈ ਦੇ ਲਿਫ਼ਾਫ਼ਿਆਂ ਵਿੱਚ ਪੈਕ ਕਰਕੇ ਸੀਲ ਕਰੋ ਜਾਂ ਲਿਫ਼ਾਫ਼ੇ ਦੇ ਮੂੰਹ ਨੂੰ ਰਬੜ ਦੇ ਛੱਲੇ ਨਾਲ ਬੰਦ ਕਰੋ। ਇਸ ਤਰ੍ਹਾਂ ਪੈਕ ਕੀਤੇ ਫ਼ਲ ਬਿਨਾਂ ਕੋਲਡ ਸਟੋਰ ਤੇ ਆਮ ਕਮਰੇ ਵਿੱਚ ਇੱਕ ਮਹੀਨੇ ਤੱਕ ਰੱਖੇ ਜਾ ਸਕਦੇ ਹਨ।
ਮਾਹਿਰ ਕਮੇਟੀ
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਸਾਈਨਇੰਨ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਤੁਹਾਡੇ ਉਪਭੋਗਤਾ ਮੋਬਾਈਲ ਨੰਬਰ ਅਤੇ ਪਾਸਵਰਡ ਅਵੈਧ ਹੈ
ਅਸੀਂ ਤੁਹਾਡੇ ਪਾਸਵਰਡ ਨੂੰ ਤੁਹਾਡੇ ਮੋਬਾਇਲ ਨੰਬਰ ਤੇ ਭੇਜਿਆ ਹੈ
ਤਾਰੇ (*) ਨਾਲ ਚਿੰਨ੍ਹਿਤ ਸਾਰੇ ਖੇਤਰਾਂ ਦੀ ਲੋੜ ਹੁੰਦੀ ਹੈ:
ਸਾਇਨਅਪ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਤਾਰੇ (*) ਨਾਲ ਚਿੰਨ੍ਹਿਤ ਸਾਰੇ ਖੇਤਰਾਂ ਦੀ ਲੋੜ ਹੁੰਦੀ ਹੈ:
ਕਿਰਪਾ ਕਰਕੇ ਘੱਟੋ ਘੱਟ ਇਕ ਵਿਕਲਪ ਚੁਣੋ
ਕਿਰਪਾ ਕਰਕੇ ਚਿੱਤਰ ਦੇ ਨਾਲ ਪਾਠ ਦਾ ਚੋਣ ਕਰੋ

