ਪੰਜਾਬ ਵਿੱਚ ਅਪ੍ਰੈਲ ਦੇ ਮਹੀਨੇ ਵਿੱਚ ਤਾਪਮਾਨ ਕਾਫ਼ੀ ਵਧ ਜਾਂਦਾ ਹੈ। ਇਸ ਲਈ ਫ਼ਲਦਾਰ ਅਤੇ ਖ਼ਾਸ ਕਰਕੇ ਨਵੇਂ ਲਗਾਏ ਛੋਟੇ ਬੂਟਿਆਂ ਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਹੈ। ਨਵੇਂ ਲਗਾਏ ਬੂਟਿਆਂ ਨੂੰ ਸੋਕੇ ਅਤੇ ਜ਼ਿਆਦਾ ਗਰਮੀ ਤੋਂ ਬਚਾਉਣ ਲਈ ਹਲਕੀਆ ਸਿੰਚਾਈਆਂ ਕਰੋ। ਆੜੂ ਦੀ ਸ਼ਾਨੇ-ਪੰਜਾਬ ਅਤੇ ਆਲੂ ਬੁਖ਼ਾਰਾ ਦੀ ਕਾਲਾ-ਅੰਮ੍ਰਿਤਸਰੀ ਅਤੇ ਸਤਲੁਜ ਪਰਪਲ ਕਿਸਮਾਂ ਦੇ ਵਧੀਆ ਅਕਾਰ ਦੇ ਫ਼ਲ ਲੈਣ ਲਈ ਜਰੂਰੀ ਹੈ ਕਿ ਬੂਟੇ ਤੇ ਲੋੜ ਤੋਂ ਵੱਧ ਫਲਾਂ ਨੂੰ ਵਿਰਲਾ ਕਰਨ ਦਾ ਕੰਮ ਅਪ੍ਰੈਲ ਦੇ ਪਹਿਲੇ ਹਫ਼ਤੇ ਖ਼ਤਮ ਕਰ ਦਿਉ। ਅਪ੍ਰੈਲ ਦੇ ਤੀਜੇ ਹਫਤੇ ਤੱਕ ਆੜੂ ਦੀ ਪ੍ਰਤਾਪ, ਸ਼ਾਨੇ ਪੰਜਾਬ ਅਤੇ ਫਲੌਰਡਾ ਪ੍ਰਿੰਸ ਕਿਸਮਾਂ ਨੂੰ 3-4 ਦਿਨਾਂ ਦੇ ਫਰਲ ਤੇ ਪਾਣੀ ਦਿੰਦੇ ਰਹੋ ਕਿਉਕਿ ਇਸ ਸਮੇ ਫ਼ਲ ਬਹੁਤ ਤੇਜੀ ਨਾਲ ਵੱਧਦੇ ਹਨ। ਨਿੰਬੂ ਜਾਤੀ, ਨਾਖ਼, ਲੀਚੀ, ਆਲੂ ਬੁਖਾਰਾ ਅਤੇ ਅੰਗੂਰਾਂ ਦੇ ਫ਼ਲਦਾਰ ਦਰਖ਼ਤਾਂ ਨੂੰ ਖਾਦਾਂ ਦੀ ਦੂਜੀ ਖ਼ੁਰਾਕ ਪਾ ਦਿਉ। ਨਵੇਂ ਲਗਾਏ ਛੋਟੇ ਬੂਟਿਆਂ ਦੀ ਪਿਉਂਦ ਵਾਲੀ ਟਾਹਣੀ ਤੋਂ ਹੇਠਾਂ ਜਿਹੜੀਆਂ ਸ਼ਾਖ਼ਾਂ ਫੁੱਟਦੀਆਂ ਹਨ, ਉਨ੍ਹਾਂ ਨੂੰ ਤੋੜ ਦਿਉ। ਨਵੇਂ ਲਗਾਏ ਬਾਗਾਂ ਵਿੱਚ ਅਪੈ੍ਰਲ ਦੇ ਪਹਿਲੇ ਹਫ਼ਤੇ ਸੱਠੀ ਮੂੰਗੀ ਦੀ ਬਿਜਾਈ ਕੀਤੀ ਜਾ ਸਕਦੀ ਹੈ। ਨਿੰਬੂ ਜਾਤੀ ਦੇ ਬੂਟਿਆਂ ਤੇ ਜ਼ਿੰਕ ਦੀ ਘਾਟ ਦੂਰ ਕਰਨ ਲਈ 0.3 ਪ੍ਰਤੀਸ਼ਤ ਜ਼ਿੰਕ ਸਲਫੇਟ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਦੇ ਘੋਲ ਦਾ ਛਿੜਕਾਅ ਕਰੋ ਪਰ ਇਸ ਵਿੱਚ ਚੂਨੇ ਦੀ ਵਰਤੋਂ ਨਾ ਕਰੋ। ਜੇਕਰ ਅਮਰੂਦ ਦਾ ਫ਼ਲ ਸਰਦੀਆਂ ਵਿੱਚ ਹੀ ਲੈਣਾ ਹੈ ਤਾਂ 10 ਪ੍ਰਤੀਸ਼ਤ ਯੂਰੀਆ ਜਾਂ ਐਨ. ਏ. ਏ. 600 ਮਿਲੀ ਗ੍ਰਾਮ ਪ੍ਰਤੀ ਲਿਟਰ ਪਾਣੀ ਦਾ ਅਪ੍ਰੈਲ-ਮਈ ਵਿੱਚ ਛਿੜਕਾਅ ਕਰੋ ਜਦੋਂ ਵੱਧ ਤੋਂ ਵੱਧ ਫੁੱਲ ਖੁੱਲ੍ਹ ਗਏ ਹੋਣ ਅਤੇ ਇਸ ਮਹੀਨੇ ਪਾਣੀ ਵੀ ਨਾ ਦਿਉ। ਟਹਿਣੀਆ ਦੇ 20-30 ਸੈਂਟੀਮੀਟਰ ਉਪਰਲੇ ਸਿਰਿਆਂ ਨੂੰ ਅਖੀਰ ਅਪੈ੍ਰਲ ਦੌਰਾਨ ਕੱਟਣ ਨਾਲ ਵੀ ਬਰਸਾਤ ਰੁੱਤ ਦੀ ਫਸਲ ਪੂਰੀ ਤਰ੍ਹਾਂ ਰੁਕ ਜਾਂਦੀ ਹੈ। ਨਿੰਬੂ ਜਾਤੀ ਦੇ ਬੂਟਿਆਂ ਤੇ ਨਿੰਬੂ ਦੇ ਸਿੱਲੇ ਅਤੇ ਚੇਪੇ ਦੀ ਰੋਕਥਾਮ ਲਈ 200 ਮਿ.ਲਿ. ਕਰੋਕੋਡਾਈਲ/ਕਨਫੀਡੋਰ 17.8 ਤਾਕਤ ਜਾਂ 160 ਗ੍ਰਾਮ ਐਕਟਾਰਾ 25 ਤਾਕਤ 500 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਟਰਾਈਐਜੋਫਾਸ ਚਿੱਟੀ ਮੱਖੀ ਅਤੇ ਥਰਿੱਪ ਦੇ ਹਮਲੇ ਨੂੰ ਵੀ ਰੋਕੇਗੀ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.