ਨਵੇਂ ਲਗਾਏ ਛੋਟੇ ਬੂਟਿਆਂ ਨੂੰ ਥੋੜ੍ਹੇ-ਥੋੜ੍ਹੇ ਵਕਫ਼ੇ ਤੇ ਪਾਣੀ ਦਿੰਦੇ ਰਹੋ। ਇਹਨਾਂ ਛੋਟੇ ਬੂਟਿਆਂ ਨੂੰ ਸਿੱਧਾ ਰੱਖਣ ਲਈ ਸੋਟੀ ਆਦਿ ਦਾ ਸਹਾਰਾ ਦਿਉ ਤਾਂ ਜੋ ਬੂਟੇ ਵਧੀਆ ਉੱਪਰ ਨੂੰ ਵੱਧ ਸਕਣ। ਸਦਾ ਹਰੇ ਰਹਿਣ ਵਾਲੇ ਬੂਟੇ ਜਿਵੇਂ ਕਿ ਨਿੰਬੂ ਜਾਤੀ, ਅੰਬ, ਲੀਚੀ, ਅਮਰੂਦ, ਲੁਕਾਠ ਅਤੇ ਬੇਰ ਆਦਿ ਨੂੰ ਖੇਤਾਂ ਵਿੱਚ ਲਗਾ ਦਿਉ।ਨਵੇਂ ਅਤੇ ਪੁਰਾਣੇ ਫਲਦਾਰ ਬੂਟਿਆਂ ਨੂੰ ਲਗਾਤਾਰ ਪਾਣੀ ਦੇਣਾ ਚਾਹੀਦਾ ਹੈ ਕਿਉਂਕਿ ਉਹਨਾਂ ਤੇ ਨਵਾਂ ਪੁੰਗਾਰਾ ਆਉਂਦਾ ਹੈ। ਲੀਚੀ ਦੇ ਦਰੱਖ਼ਤਾਂ ਤੇ ਜਦੋਂ ਫ਼ਲ ਪੈ ਜਾਣ ਤਾਂ ਤਿੰਨ ਹਫ਼ਤੇ ਦੇ ਵਕਫ਼ੇ ਤੇ ਲਗਾਤਾਰ ਪਾਣੀ ਦਿਉ। ਅੰਗੂਰਾਂ ਦੀਆਂ ਵੇਲਾਂ ਨੂੰ ਮਾਰਚ ਦੇ ਪਹਿਲੇ ਹਫ਼ਤੇ ਪਾਣੀ ਦੇਣ ਦੀ ਜ਼ਰੂਰਤ ਹੈ।
ਬੇਰਾਂ ਦੀ ਤੁੜਾਈ ਦਾ ਪੰਜਾਬ ਵਿੱਚ ਅੱਧ ਮਾਰਚ ਤੋਂ ਅੱਧ ਅਪ੍ਰੈਲ ਦਾ ਢੁੱਕਵਾਂ ਸਮਾਂ ਹੈ।ਨਿੰਬੂ ਜਾਤੀ ਦੇ ਬੂਟਿਆਂ ਵਿੱਚ ਟਾਹਣੀਆਂ ਸੁੱਕਣ ਦਾ ਰੋਗ ਰੋਕਣ ਲਈ ਬੋਰਡੋ ਮਿਸ਼ਰਣ ਦਾ ਛਿੜਕਾਅ ਮਾਰਚ ਦੇ ਆਖਰੀ ਹਫ਼ਤੇ ਕਰੋ।
ਕਿੰਨੂ ਵਿੱਚ ਪੈਰ ਗਲਣ ਦੇ ਰੋਗ ਨੂੰ ਰੋਕਣ ਲਈ (ਫਾਈਟੋਪਥੋਰਾ) ਪੌਦੇ ਦੇ ਆਲੇ-ਦੁਆਲੇ ਅਤੇ ਮੁੱਢਾਂ ਉੱਪਰ ਸੋਡੀਅਮ ਹਾਈਪੋਕਲੋਰਾਈਡ (5%) ਨੂੰ 50 ਮਿ.ਲਿ. ਪ੍ਰਤੀ ਬੂਟੇ ਦੇ ਹਿਸਾਬ ਨਾਲ 10 ਲਿਟਰ ਪਾਣੀ ਵਿੱਚ ਘੋਲ ਬਣਾ ਕੇ ਗੜੁੱਚ ਕਰੋ।ਪੱਤਿਆਂ ਨੂੰ ਇਸ ਘੋਲ ਦੇ ਪੈਣ ਤੋਂ ਬਚਾਅ ਕੇ ਰੱਖੋ।
ਅਗੇਤੀਆਂ ਪੱਕਣ ਵਾਲੀਆਂ ਆੜੂ ਦੀਆਂ ਕਿਸਮਾਂ ਨੂੰ ਮਾਰਚ ਦੇ ਅਖੀਰ ਵਿੱਚ ਹਰ ਹਫਤੇ ਪਾਣੀ ਦੇਣਾ ਸ਼ੁਰੂ ਕਰੋ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.