ਮਾਹਰ ਸਲਾਹਕਾਰ ਵੇਰਵਾ

idea99animal_care_in_april.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-03-31 12:04:36

Experts' advice for Dairy Farming in the summer

ਪਸ਼ੂਆਂ ਨੂੰ ਗਰਮੀਆਂ ਵਿੱਚ ਦੇਖ-ਭਾਲ ਲਈ ਮਾਹਿਰਾਂ ਦੇ ਸੁਝਾਅ ਇਸ ਤਰ੍ਹਾਂ ਹਨ:

1. ਗਰਮੀ ਰੁੱਤ ਆ ਰਹੀ ਹੈ ਇਸ ਲਈ ਦੁਧਾਰੂਆਂ ਨੂੰ ਗਰਮੀ ਤੋਂ ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ।

2. ਵੱਧ ਰਹੇ ਤਾਪਮਾਨ ਕਾਰਨ ਦੁਧਾਰੂ ਪਸ਼ੂ ਖੁਰਾਕ ਖਾਣੀ ਘਟਾ ਦਿੰਦੇ ਹਨ ਇਸ ਕਰਕੇ ਉਹਨਾਂ ਦੀ ਖੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ ਜੋ ਕਿ ਤੇਲ ਬੀਜ ਫਸਲਾਂ ਦੀ ਖਲ ਨਾਲ 5-7% ਤੱਕ ਵੱਧ ਜਾਂਦੀ ਹੈ।

3. ਦੁਧਾਰੂ ਪਸ਼ੂਆਂ ਵਿੱਚ ਹੀਟ ਦੇ ਲ਼ੱਛਣ ਵੇਖਣੇ ਚਾਹੀਦੇ ਹਨ ਅਤੇ ਲੱਛਣਾਂ ਦੇ ਨਜ਼ਰ ਆਉਣ 'ਤੇ ਪਸ਼ੂਆਂ ਨੂੰ 12-18 ਘੰਟਿਆਂ ਵਿੱਚ ਇਨਸੈਮੀਨੇਸ਼ਨ ਕਰਵਾਉਣੀ ਚਾਹੀਦੀ ਹੈ।

4. ਵੱਛੜੂ ਦੀ ਸਾਂਭ ਸੰਭਾਲ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਜੇਰ ਪੈਣ ਦੇ ਇੰਤਜ਼ਾਰ ਕੀਤੇ ਬਿਨ੍ਹਾਂ ਜਨਮ ਦੇ 1-2 ਘੰਟਿਆਂ ਦੇ ਵਿਚਕਾਰ ਗਾਂ ਦਾ ਗਾੜਾ ਦੁੱਧ ਬੱਚੇ ਨੂੰ ਦੇਣਾ ਚਾਹੀਦਾ ਹੈ।

5. ਚਿੱਚੜਾਂ ਤੋਂ ਬਚਾਅ ਲਈ ਪਸ਼ੂਆਂ ਦੇ ਚਾਰੇ ਅਤੇ ਜਗ੍ਹਾ ਨੂੰ 5% ਮੈਲਾਥੀਆਨ ਦਾ ਛਿੜਕਾਅ ਕਰਦੇ ਰਹਿਣਾ ਚਾਹੀਦਾ ਹੈ। ਖੁਰਲੀ, ਖੁਰਾਕ, ਪੱਠੇ ਅਤੇ ਪਾਣੀ ਨੂੰ ਜ਼ਹਿਰਾਂ ਤੋਂ ਬਚਾਉਣਾ ਚਾਹੀਦਾ ਹੈ। ਪਸ਼ੂਆਂ ਨੂੰ ਚਿੱਚੜਾਂ ਤੋਂ ਬਚਾਉਣ ਲਈ ਬਿਊਟੌਕਸ ਤਰਲ ਜਾਂ ਟੈਕਨਿਕ (12.5%) 2 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ ਨਾਲ ਸਪਰੇਅ ਕਰਨਾ ਚਾਹੀਦਾ ਹੈ। 10 ਦਿਨਾਂ ਬਾਅਦ ਫਿਰ ਛਿੜਕਾਅ ਕਰਨਾ ਚਾਹੀਦਾ ਹੈ।

6. ਪਸ਼ੂਆਂ ਅਤੇ ਢਾਰੇ ਨੁੂੰ ਸਾਫ ਸੁਥਰਾ ਰੱਖੋ।

7. ਮੂੰਹ ਖੁਰ ਦੀ ਬਿਮਾਰੀ ਲਈ ਟੀਕਾਕਰਨ ਕਰਵਾਉਣਾ ਜਰੂਰੀ ਹੈ। ਜੇਕਰ ਨਹੀ ਕਰਵਾਇਆ ਤਾਂ ਇਸ ਨੂੰ ਤੁਰੰਤ ਕਰਵਾ ਲੈਣਾ ਚਾਹੀਦਾ ਹੈ।ਟੀਕਾਕਰਨ ਦਾ ਰਿਕਾਰਡ ਰੱਖੋ ਅਤੇ 6 ਮਹੀਨਿਆਂ ਬਾਅਦ ਦੁਬਾਰਾ ਟੀਕਾਕਰਨ ਕਰਵਾਉ।

8. ਦੁਧਾਰੂ ਪਸ਼ੂਆਂ ਨੂੰ ਜ਼ਿਆਦਾ ਮਾਤਰਾ ਵਿੱਚ ਕਣਕ ਜਾਂ ਅਨਾਜ ਨਹੀ ਦੇਣਾ ਚਾਹੀਦਾ।ਇਹ ਜਾਨਲੇਵਾ ਹੋ ਸਕਦਾ ਹੈ।