ਜ਼ਿਆਦਾਤਰ ਦਰੱਖ਼ਤ ਜਿਵੇਂ ਕਿ ਸਫ਼ੈਦਾ, ਕਿੱਕਰ, ਸੂਬਾਬੁਲ, ਟਾਹਲੀ, ਡੇਕ, ਨਿੰਮ, ਸਾਗਵਾਨ ਆਦਿ ਦੇ ਬੂਟੇ ਜੁਲਾਈ ਅਗਸਤ (ਬਰਸਾਤੀ ਮੌਸਮ) ਵਿਚ ਲਗਾਉਣੇ ਚਾਹੀਦੇ ਹਨ। ਬੂਟੇ ਦੇ ਲਗਾਉਣ ਲਈ ਟੋਏ ਦਾ ਅਕਾਰ 50×50×50 ਸੈਂਟੀਮੀਟਰ ਜਿਸ ਵਿੱਚ 50 ਪ੍ਰਤੀਸ਼ਤ ਟੋਏ ਦੀ ਉੱਪਰਲੀ ਮਿੱਟੀ ਅਤੇ 50 ਪ੍ਰਤੀਸ਼ਤ ਗੋਹੇ ਦੀ ਖਾਦ ਅਤੇ 10 ਪ਼੍ਰਤੀਸ਼ਤ ਲੰਡੇਿਨ (ਧੂੜਾ) 10-15 ਗ੍ਰਾਮ ਪ਼੍ਰਤੀ ਟੋਆ ਮਿਲਾ ਕੇ ਭਰ ਲੈਣੀ ਚਾਹੀਦੀ ਹੈ। ਬੂਟੇ ਦਾ ਲਿਫ਼ਾਫਾ ਉਤਾਰ ਕੇ ਟੋਏ ਦੇ ਵਿਚਕਾਰ ਲਗਾਉ। ਇਹ ਧਿਆਨ ਰੱਖਿਆ ਜਾਵੇ ਕਿ ਲਿਫ਼ਾਫਾ ਉਤਾਰਨ ਵਕਤ ਜੜ੍ਹਾਂ ਅਤੇ ਮਿੱਟੀ ਦੀ ਚਾਕਲੀ ਨੂੰ ਨੁਕਸਾਨ ਨਾ ਹੋਵੇ। ਬੂਟਾ ਲਗਾ ਕੇ ਉਸੇ ਵੇਲੇ ਪਾਣੀ ਲਗਾ ਦਿਓ।
ਸਫੈ਼ਦਾ : ਸਫੈ਼ਦਾ ਆਮ ਕਰਕੇ ਖੇਤਾਂ ਦੇ ਦੁਆਲੇ ਲਗਾਇਆ ਜਾਂਦਾ ਹੈ। ਖੇਤੀ ਫ਼ਸਲਾਂ ਦਾ ਦਰੱਖਤਾਂ ਨਾਲ ਧੁੱਪ ਲਈ ਮੁਕਾਬਲਾ ਘਟਾਉਣ ਲਈ ਦਰੱਖ਼ਤਾਂ ਦੀਆਂ ਕਤਾਰਾਂ ਉਤੱਰ-ਦੱਖਣ ਦਿਸ਼ਾ ਵਿੱਚ ਲਗਾਉ। ਸਫ਼ੈਦੇ ਦੀਆਂ ਬੰਨਿਆਂ ਉਤੇ ਲਾਈਆਂ ਕਤਾਰਾਂ ਦੇ ਨਾਲ- ਨਾਲ 10-15 ਮੀਟਰ ਚੌੜੇ ਕਿਆਰੇ ਵਿੱਚਲੀ ਫ਼ਸਲ ਨੂੰ ਵੱਖਰੇ ਫ਼ਸਲ ਪ਼੍ਰਬੰਧ ਨਾਲ ਉਗਾਉਣਾ ਚਾਹੀਦਾ ਹੈ। ਦਾਣਿਆਂ ਵਾਲੀਆਂ ਫ਼ਸਲਾਂ ਦੀ ਬਜਾਏ ਚਾਰੇ ਦੀਆਂ ਫ਼ਸਲਾਂ ਜਿਵੇਂ ਕਿ ਬਾਜਰਾ, ਜੁਆਰ ਦੀ ਬਿਜਾਈ 10-15 ਮੀਟਰ ਚੋੜੇ ਦਰੱਖ਼ਤਾਂ ਨਾਲ ਲੱਗਦੇ ਕਿਆਰੇ ਵਿੱਚ ਕਰਨੀ ਚਾਹੀਦੀ ਹੈ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.