ਮਾਹਰ ਸਲਾਹਕਾਰ ਵੇਰਵਾ

idea99turmeric_march.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-03-26 10:33:19

Expert tips for cultivation of turmeric

ਇਸ ਮਹੀਨੇ ਦੇ ਅਖੀਰ ਤੇ ਹਲਦੀ ਦੀ ਬਿਜਾਈ ਸ਼ੁਰੂ ਕਰ ਦੇਵੋ।ਇੱਕ ਏਕੜ ਦੀ ਬਿਜਾਈ ਲਈ 6-8 ਕੁਇੰਟਲ ਹਲਦੀ ਦੀਆਂ ਨਰੋਈਆਂ ਗੱਠੀਆਂ ਕਾਫ਼ੀ ਹਨ। ਬਿਜਾਈ ਤੋਂ ਪਹਿਲਾ 10-12 ਟਨ ਰੂੜੀ ਪ੍ਰਤੀ ਏਕੜ ਪਾਉ। ਬਿਜਾਈ ਸਮੇਂ 60 ਕਿਲੋ ਸਿੰਗਲ ਸੁਪਰਫਾਸਫੇਟ ਪਾਉ। ਹਲਦੀ ਦੀਆਂ ਗੰਢੀਆ ਬੀਜਣ ਸਮੇਂ ਕਨਸੋਰਸ਼ੀਅਮ ਜੀਵਾਣੂ ਖਾਦ (4 ਕਿਲੋ ਪ੍ਰਤੀ ਏਕੜ) ਪਾਉ। ਪੋਟਾਸ ਦੀ ਘਾਟ ਵਾਲੀਆ ਜ਼ਮੀਨਾਂ ਵਿੱਚ 16 ਕਿਲੋ ਮਿਊਰੇਟ ਆਫ ਪੋਟਾਸ ਪਾਉ। ਕਤਾਰਾਂ ਵਿੱਚ ਫ਼ਾਸਲਾ 30 ਸੈਂ:ਮੀ: ਰੱਖੋ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਂ:ਮੀ: ਰੱਖੋ। ਬਿਜਾਈ ਤੋਂ 2-3 ਦਿਨਾਂ ਵਿੱਚ ਸਟੌਂਪ 30 ਈ ਸੀ (ਪੈਂਡੀਮੈਥਾਲਿਨ) 1300 ਮਿ.ਲਿ. ਪ੍ਰਤੀ ਏਕੜ ਜਾਂ ਸੈਨਕੋਰ 70 ਡਬਲਯੂ ਪੀ (ਮੈਟਰੀਬੂਜ਼ਿਨ) 400 ਗ੍ਰਾਮ ਪ੍ਰਤੀ ਏਕੜ ਜਾਂ ਐਟਰਾਟਾਫ 50 ਡਬਲਯੂ ਪੀ 600 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੌਂ 2-3 ਦਿਨਾਂ ਵਿੱਚ ਛਿੜਕਾਅ ਕਰੋ। ਛਿੜਕਾਅ ਪਿੱਛੋਂ 36 ਕੁਇੰਟਲ/ਏਕੜ ਝੋਨੇ ਦੀ ਪਰਾਲੀ ਨੂੰ ਸਾਰੇ ਖੇਤ ਵਿੱਚ ਇਕਸਾਰ ਖਿਲਾਰ ਦਿਓ। ਜਿਸ ਨਾਲ ਫ਼ਸਲ ਨੂੰ ਪਾਣੀ ਵੀ ਘੱਟ ਲੱਗਣਗੇ, ਨਦੀਨਾਂ ਦੀ ਰੋਕਥਾਮ ਚੰਗੀ ਹੋਵੇਗੀ ਅਤੇ ਫਸਲ ਵੀ ਚੰਗੀ ਵਧੇ ਫੁੱਲੇਗੀ।