ਮਾਹਰ ਸਲਾਹਕਾਰ ਵੇਰਵਾ

idea99sunflower_advisory_may_punjab.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-05-18 11:25:46

Expert tips for caring of sunflower crop

ਮਈ ਮਹੀਨੇ ਵਿੱਚ ਕਾਫ਼ੀ ਗਰਮੀ ਹੋ ਜਾਂਦੀ ਹੈ ਇਸ ਲਈ ਸੂਰਜਮੁਖੀ ਦੀ ਫ਼ਸਲ ਨੂੰ 8-10 ਦਿਨਾਂ ਦੇ ਵਕਫ਼ੇ ਤੇ ਪਾਣੀ ਦਿੰਦੇ ਰਹੋ। ਕਈ ਤਰ੍ਹਾਂ ਦੀਆਂ ਸੁੰਡੀਆਂ ਜਿਵੇਂ ਕਿ ਪੱਤ ਗੋਭੀ ਦੀ ਸੁੰਡੀ, ਤੰਬਾਕੂ ਦੀ ਸੁੰਡੀ ਅਤੇ ਵਾਲਾਂ ਵਾਲੀ ਸੁੰਡੀ (ਹੇਅਰੀ ਕੈਟਰਪਿਲਰ) ਹਰੇ ਪੱਤੇ ਖਾਂਦੀਆਂ ਹਨ ਅਤੇ ਬੂਟੇ ਨੂੰ ਰੁੰਡ-ਮਰੁੰਡ ਕਰ ਦਿੰਦੀਆਂ ਹਨ। ਇਨ੍ਹਾਂ ਕੀੜਿ੍ਹਆਂ ਦੀਆਂ ਛੋਟੀਆਂ ਸੁੰਡੀਆਂ ਜੋ ਝੁੰਡਾਂ ਵਿੱਚ ਰਹਿੰਦੀਆਂ ਹਨ, ਦੇ ਹਮਲੇ ਵਾਲੇ ਪੱਤੇ ਤੋੜ ਕੇ ਨਸ਼ਟ ਕਰ ਦਿਓ।