ਮਾਹਰ ਸਲਾਹਕਾਰ ਵੇਰਵਾ

idea99collage_pouiuyiutdsxcvb_ffddswqqaz.jpg
ਦੁਆਰਾ ਪੋਸਟ ਕੀਤਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-11-25 13:01:26

Expert advice related to poultry farming, pig farming and fish farming

ਪਸ਼ੂ ਪਾਲਕਾਂ ਲਈ ਧਿਆਨ ਵਿੱਚ ਰੱਖਣ ਵਾਲੀਆਂ ਗੱਲਾਂ

ਮੁਰਗੀ ਪਾਲਣ

  • ਆਂਡੇ ਦੇਣ ਵਾਲੀਆਂ ਮੁਰਗੀਆਂ ਨੂੰ ਰੋਜ਼ਾਨਾ 16 ਘੰਟੇ ਰੋਸ਼ਨੀ ਜ਼ਰੂਰ ਮਿਲਣੀ ਚਾਹੀਦੀ ਹੈ।
  • ਆਂਡੇ ਵਾਲੀਆਂ ਮੁਰਗੀਆਂ ਦੀ ਖੁਰਾਕ ਵਿੱਚ ਵਧੀਆ ਮਿਆਰ ਦਾ ਕੈਲਸ਼ੀਅਮ ਹੋਣਾ ਬਹੁਤ ਜ਼ਰੂਰੀ ਹੈ।
  • ਠੰਡੀ ਹਵਾ ਤੋਂ ਬਚਾਅ ਲਈ ਮੁਰਗੀਆਂ ਦੇ ਸ਼ੈੱਡ ਦੇ ਪਰਦੇ ਉੱਪਰ ਚੱਕ ਦਿਉ।
  • ਸ਼ੈੱਡ ਦੇ ਅੰਦਰ ਨਿੱਘ ਦਾ ਪ੍ਰਬੰਧ ਕਰੋ।
ਸੂਰ ਪਾਲਣ
  • ਸੂਰਾਂ ਦੇ ਸ਼ੈੱਡ ਅੰਦਰ ਫ਼ਰਸ਼ ਵਿੱਚ ਸਿਲ੍ਹ ਨਾ ਰਹਿਣ ਦਿਉ।
  • ਸੂਰਾਂ ਨੂੰ ਚਮੜੀ ਦੀਆਂ ਬਿਮਾਰੀਆਂ ਦੀਆਂ ਨਿਸ਼ਾਨੀਆਂ ਲਈ ਗਹੁ ਨਾਲ ਦੇਖੋ।
ਮੱਛੀ ਪਾਲਣ
  • ਤਲਾਅ ਨੂੰ ਰੋਗਾਣੂ ਰਹਿਤ ਕਰਨ ਲਈ ਸੀਫ਼ੈਕਸ (400 ਮਿ.ਲੀ/ ਏਕੜ) ਜਾਂ ਲਾਲ ਦਵਾਈ (400-500 ਗ੍ਰਾਮ/ ਏਕੜ) ਵਰਤੋ।
  • ਤਾਪਮਾਨ ਘਟਣ ਨਾਲ ਮੱਛੀ ਦੀ ਖੁਰਾਕ ਵੀ 25-75% ਘੱਟ ਕਰ ਦਿਉ।