ਮਾਹਰ ਸਲਾਹਕਾਰ ਵੇਰਵਾ

idea99red-wheat01.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2019-02-27 10:39:12

Expert advice on wheat farming in march month

ਮਾਹਿਰਾਂ ਵਲੋਂ ਮਾਰਚ ਮਹੀਨੇ ਵਿੱਚ ਕਣਕ ਸੰਬੰਧੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:

  • ਸਮੇਂ ਸਿਰ ਬੀਜੀ ਕਣਕ ਨੂੰ ਅਖੀਰ ਮਾਰਚ ਦੇ ਆਸ-ਪਾਸ ਅਖ਼ੀਰਲਾ ਪਾਣੀ ਦੇ ਦਿਉ।
  • ਪਛੇਤੀ ਬੀਜੀ ਕਣਕ ਨੂੰ 10 ਅਪ੍ਰੈਲ ਤੱਕ ਆਖਰੀ ਪਾਣੀ ਲਗਾਓ।
  • ਹੁਣ ਤੱਕ ਪੱਤਿਆਂ ਦੀ ਕਾਂਗਿਆਰੀ ਤੋਂ ਪ੍ਰਭਾਵਤ ਬੂਟੇ ਚੰਗੀ ਤਰ੍ਹਾਂ ਦਿਖਾਈ ਦੇਣ ਲੱਗ ਪਏ ਹੋਣਗੇ। 
  • ਅਜਿਹੇ ਬੂਟਿਆਂ ਨੂੰ ਖੇਤ ਵਿੱਚੋਂ ਪੁੱਟ ਦਿਉ ਅਤੇ ਨਸ਼ਟ ਕਰ ਦਿਉ ਤਾਂ ਜੋ ਬਿਮਾਰੀ ਨੂੰ ਅਗਲੇ ਸਾਲ ਲਈ ਘਟਾਇਆਂ ਜਾ ਸਕੇ। 
  • ਬੀਜ ਵਾਸਤੇ ਰੱਖੀ ਫ਼ਸਲ ਵਿੱਚੋਂ ਕਾਂਗਿਆਰੀ ਦੇ ਸਿੱਟੇ ਕੱਢ ਦਿਉ। 
  • ਜਦੋਂ ਚੇਪੇ ਦਾ ਹਮਲਾ 5 ਚੇਪੇ ਪ੍ਰਤੀ ਸਿੱਟਾ ਪਹੁੰਚ ਜਾਵੇ ਤਾਂ 20 ਗ੍ਰਾਮ ਐਕਟਾਰਾ / ਤਾਇਓ 25 ਤਾਕਤ (ਥਾਇਆਮਿਥਾਕਸਮ) ਨੂੰ w80-100 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ।
  • ਜੇਕਰ ਕਣਕ ਦੀਆਂ ਬੱਲੀਆਂ ਤੇ ਸੈਨਿਕ ਸੁੰਡੀ/ਛੋਲਿਆਂ ਦੇ ਡੱਡਿਆਂ ਦੀ ਸੁੰਡੀ ਦਾ ਨੁਕਸਾਨ ਨਜ਼ਰ ਆਵੇ ਤਾਂ ਇਹਨਾਂ ਕੀੜਿਆਂ ਦੀ ਰੋਕਥਾਮ ਲਈ 800 ਮਿਲੀਲਿਟਰ ਐਕਾਲਕਸ 25 ਤਾਕਤ ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ।