ਮਾਹਰ ਸਲਾਹਕਾਰ ਵੇਰਵਾ

idea99coriander.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-11-18 13:03:48

Expert advice on vegetables such as Coriander and Radish

ਸਬਜ਼ੀਆਂ- ਇਹ ਸਮਾਂ ਫੁੱਲ ਗੋਭੀ ਦੀਆਂ ਪਿਛੇਤੀ ਮੌਸਮ ਦੀ ਕਿਸਮਾਂ ਦੀ ਪਨੀਰੀ ਦੀ ਲਵਾਈ ਲਈ ਢੁੱਕਵਾਂ ਹੈ।

  • ਗਾਜਰ, ਮੁਲੀ, ਸ਼ਲਗਮ, ਪਾਲਕ, ਧਨੀਆ, ਮੇਥੀ, ਲਸਣ ਅਤੇ ਮਟਰਾਂ ਦੀ ਮੁੱਖ ਸਮੇਂ ਦੀਆਂ ਕਿਸਮਾਂ ਜਿਵੇਂ ਕਿ ਪੰਜਾਬ-89 ਅਤੇ ਮੀਠੀ ਫਲੀ ਦੀ ਬਿਜਾਈ ਲਈ ਢੁੱਕਵਾਂ ਸਮਾਂ ਹੈ।
  • ਇਹ ਸਮਾਂ ਟਮਾਟਰ, ਬੈਂਗਣ, ਮਿਰਚ ਅਤੇ ਸ਼ਿਮਲਾ ਮਿਰਚ ਦੀ ਪਨੀਰੀ ਦੀ ਬਿਜਾਈ ਲਈ ਸਮਾਂ ਢੁੱਕਵਾਂ ਹੈ।
  • ਪਿਆਜ ਦੀ ਪਨੀਰੀ ਦੀ ਬੀਜਾਈ ਲਈ 4-5 ਕਿਲੋ ਬੀਜ ਪ੍ਰਤੀ ਏਕੜ ਬੀਜੋ।
  • ਆਲੂਆਂ ਦੀ ਬੀਜਾਈ ਲਈ ਰੋਗ ਮੁਕਤ ਬੀਜ ਦੀ ਵਰਤੋਂ ਕਰੋ।
  • ਖਰੀਂਢ ਰੋਗ ਤੋਂ ਬਚਾਅ ਲਈ ਬੀਜ ਨੂੰ Emesto Prime 83 ਮਿਲੀਲੀਟਰ ਜਾਂ Monceren 250 ਮਿਲੀਲੀਟਰ ਨੂੰ 100 ਲੀਟਰ ਪਾਣੀ ਵਿੱਚ 10 ਮਿੰਟਾਂ ਲਈ ਡੋਬ ਕੇ ਸੋਧ ਲਓ।
  • ਆਲੂਆਂ ਦੀ ਫ਼ਸਲ ਨੂੰ ਵਿਸ਼ਾਣੂ ਰੋਗ ਤੋਂ ਬਚਾਉਣ ਲਈ ਆਪਣੇ ਖੇਤਾਂ ਦਾ ਸਰਵੇਖਣ ਕਰੋ।
  • ਜੇਕਰ ਵਿਸ਼ਾਣੂ ਰੋਗਾਂ ਨਾਲ ਪ੍ਰਭਾਵਿਤ ਬੂਟੇ ਨਜ਼ਰ ਆਉਣ ਤਾਂ ਉਹਨਾਂ ਨੂੰ ਆਲੂ ਸਮੇਤ ਪੁੱਟ ਕੇ ਦੱਬ ਦਿਓ।