ਮਾਹਰ ਸਲਾਹਕਾਰ ਵੇਰਵਾ

idea99tomato.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2019-03-05 11:06:00

Expert advice on Tomato farming in Month of March

ਮਾਰਚ ਮਹੀਨੇ ਵਿੱਚ ਟਮਾਟਰ ਦੀ ਖੇਤੀ ਸੰਬੰਧੀ ਸਲਾਹ ਹੇਠ ਲਿਖੇ ਅਨੁਸਾਰ ਹੈ:

  • ਇਸ ਮਹੀਨੇ ਦੇ ਪਹਿਲੇ ਪੰਦਰਵਾੜੇ ਨਾਈਟ੍ਰੋਜਨ ਦੀ ਦੂਸਰੀ ਖ਼ੁਰਾਕ ਪਾ ਦਿਉ ।
  • 10 ਤੋਂ 12 ਦਿਨਾਂ ਬਾਅਦ ਲਗਾਤਾਰ ਪਾਣੀ ਦਿੰਦੇ ਰਹੋ ਤਾਂ ਜੋ ਵਧੀਆ ਫ਼ੁੱਲ ਤੇ ਫ਼ਲ ਬਣਨ।
  • ਇਸ ਮਹੀਨੇ ਦੇ ਸ਼ੁਰੂ ਵਿੱਚ ਪਿਛੇਤੇ ਝੁਲਸ ਰੋਗ ਦੀ ਬਿਮਾਰੀ ਟਮਾਟਰਾਂ ਦੀ ਫ਼ਸਲ ਤੇ ਆ ਸਕਦੀ ਹੈ।
  • ਇਸਦੀ ਰੋਕਥਾਮ ਲਈ ਇੰਡੋਫ਼ਿਲ ਐੱਮ-45, 700 ਗ੍ਰਾਮ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
  • ਜੇਕਰ ਹਮਲਾ ਗੰਭੀਰ ਹੋਣ ਦਾ ਖਤਰਾ ਹੋਵੇ ਤਾਂ ਇਸ ਦੀ ਰੋਕਥਾਮ ਲਈ ਰਿਡੋਮਿਲ ਗੋਲਡ -500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
  • ਇੰਡੋਫਿਲ ਐੱਮ-45 ਦਾ ਛਿੜਕਾਅ 7 ਦਿਨਾਂ ਦੇ ਵਕਫ਼ੇ ਤੇ ਕਰੋ।
  • ਫ਼ਲ ਦੇ ਗੜੂੰਏਂ ਦੀ ਰੋਕਥਾਮ ਲਈ 30 ਮਿ.ਲੀ. ਫੇਮ 480 ਐਸ ਐਲ ਜਾਂ 200 ਮਿ.ਲਿ. ਇੰਡਾੱਕਸਾਕਾਰਬ 14.5 ਤਾਕਤ ਜਾਂ 60 ਮਿ.ਲਿ. ਕੋਰਾਜ਼ਨ 18.5 ਤਾਕਤ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕੋ।