ਮਾਹਰ ਸਲਾਹਕਾਰ ਵੇਰਵਾ

idea99Dozen-Red-Roses-min.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2019-03-13 13:32:53

Expert advice on Rose,Bulbous plants, and Marigold in month of March

ਮਾਰਚ ਮਹੀਨੇ ਵਿੱਚ ਗੁਲਾਬ, ਗੇਂਦਾ, ਅਤੇ ਗੰਢਿਆਂ ਵਾਲੇ ਬੂਟਿਆਂ ਸੰਬੰਧੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:

ਗੁਲਾਬ

  • ਗਰਮੀ ਦਾ ਮੌਸਮ ਸ਼ੁਰੂ ਹੋਣ ਕਰਕੇ ਪਾਣੀ ਦੀ ਜ਼ਰੂਰਤ ਵਧ ਜਾਂਦੀ ਹੈ।
  • ਇਸ ਕਰਕੇ ਸਿੰਚਾਈ ਦਾ ਖ਼ਾਸ ਧਿਆਨ ਰੱਖੋ ਤਾਂ ਕਿ ਸਿਹਤਮੰਦ ਫੁੱਲ ਪ੍ਰਾਪਤ ਕੀਤੇ ਜਾ ਸਕਣ।
  • ਸੁੱਕੇ ਹੋਏ ਫੁੱਲਾਂ ਨੂੰ ਲਗਾਤਾਰ ਕੱਟਦੇ ਰਹੋ।
  • ਇਸਮੌਸਮ ਵਿੱਚ ਬੂਟਿਆਂ ਵਿੱਚੋਂ ਜੜਮੁੱਢ ਜਿਆਦਾ ਨਿਕਲਦੇ ਹਨ, ਉਹਨਾਂ ਨੂੰ ਵੀ ਸਮੇਂ-ਸਮੇਂ ਤੇ ਕੱਟਦੇ ਰਹੋ।

ਗੇਂਦਾ: 

  • ਗਰਮੀ ਵਾਲੇ ਗੇਂਦੇ (ਪੰਜਾਬ ਗੇਂਦਾ ਨੰ.1) ਦੀ ਪਨੀਰੀ ਜੇਕਰ ਤਿਆਰ ਹੈ ਤਾਂ ਖੇਤਾਂ ਵਿੱਚ ਲਾ ਦਿਓ, ਨਹੀਂ ਤਾਂ ਪਨੀਰੀ ਤਿਆਰ ਕਰਨ ਲਈ ਬੀਜਾਂ ਨੂੰ ਉੱਭਰਵੀਂਆਂ (ਰੇਜ਼ਡ) ਕਿਆਰੀਆਂ ਵਿੱਚ ਲਾ ਦਿਓ।

ਗੰਢਿਆਂ ਵਾਲੇ ਬੂਟੇ: 

  • ਜੇਕਰ ਗਰਮੀ ਦੇ ਗੰਢਿਆਂ ਵਾਲੇ ਬੂਟਿਆਂ ਦੇ ਗੰਢੇ ਨਹੀਂ ਬੀਜੇ ਤਾਂ ਹੁਣ ਜ਼ਰੂਰ ਬੀਜ ਦਿਉ।