ਮਾਹਰ ਸਲਾਹਕਾਰ ਵੇਰਵਾ

idea99pot.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2019-03-20 10:17:45

Expert advice on pot plants in month of March

ਮਾਰਚ ਮਹੀਨੇ ਵਿੱਚ ਗਮਲਿਆਂ ਵਾਲੇ ਬੂਟੇ ਸੰਬੰਧੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ: 

  • ਗਮਲਿਆਂ ਵਾਲੇ ਬੂਟੇ ਜਿਵੇਂ ਕਿ ਡਰਾਈਸੀਨਾ, ਪੈਡੀਲੈਂਥਸ, ਐਲੋਕੇਸੀਆ, ਫਾਈਕਸ ਕਰੋਟੋਨਸ, ਕਲੋਰੋਫਾਈਟਮ, ਫਰਨ, ਸੈਨਸੀਵੇਰੀਆ ਆਦਿ ਨੂੰ ਵਧਾਉਣ ਅਤੇ ਖਾਦ ਪਾਉਣ ਦਾ ਉੱਤਮ ਸਮਾਂ ਹੈ।
  • ਜਿਹੜੇ ਪੌਦੇ ਪਿਛਲੇ 3-4 ਸਾਲ ਤੋਂ ਗਮਲੇ ਵਿੱਚ ਲੱਗੇ ਹੋਏ ਹਨ, ਉਹਨਾਂ ਨੂੰ ਗਮਲੇ ਵਿੱਚੋਂ ਕੱਢ ਕੇ ਨਵੇਂ ਬੂਟੇ ਬਣਾ ਕੇ ਤਾਜ਼ੀ ਮਿੱਟੀ ਨਾਲ ਭਰੇ ਹੋਏ ਗਮਲਿਆਂ ਵਿੱਚ ਦੁਬਾਰਾ ਲਾ ਦਿਉ ਅਤੇ ਪਾਣੀ ਪਾ ਦਿਉ।
  • ਅਜਿਹਾ ਕਰਨ ਨਾਲ ਬੂਟਿਆ ਵਿੱਚ ਨਵੀਂ ਜਾਨ ਪਵੇਗੀ।