ਮਾਹਰ ਸਲਾਹਕਾਰ ਵੇਰਵਾ

idea99PP.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2019-03-12 10:58:51

Expert advice on Permanent plants for March

ਮਾਰਚ ਮਹੀਨੇ ਵਿੱਚ ਪੱਕੇ ਬੂਟੇ ਲਗਾਉਣ ਸੰਬੰਧੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:

  • ਇਸ ਮਹੀਨੇ ਦੌਰਾਨ ਰੁੱਖਾਂ, ਝਾੜੀਆਂ ਅਤੇ ਵੇਲਾਂ ਸਮੇਤ ਹਰ ਤਰ੍ਹਾਂ ਦੇ ਪੱਕੇ ਬੂਟਿਆਂ ਨੂੰ ਲਾਇਆ ਜਾ ਸਕਦਾ ਹੈ।
  • ਬੂਟੇ ਲਾਉਣ ਲਈ ਠੀਕ ਆਕਾਰ ਦਾ ਟੋਆ ਜਿਹੜਾ ਕਿ ਸਹੀ ਤਰੀਕੇ ਨਾਲ ਭਰਿਆ ਗਿਆ ਹੋਵੇ, ਹੀ ਵਰਤੋ।
  • ਲਾਏ ਜਾਣ ਵਾਲੇ ਬੂਟੇ, ਸਿਹਤਮੰਦ ਅਤੇ ਬਿਮਾਰੀ ਰਹਿਤ ਹੋਣੇ ਚਾਹੀਦੇ ਹਨ। 
  • ਬੂਟੇ ਲਾਉਣ ਸਮੇਂ ਉਹਨਾਂ ਦਾ ਅਸਲੀ ਕੱਦ-ਕਾਠ ਦਿਮਾਗ ਵਿੱਚ ਰੱਖੋ ਤਾਂ ਕਿ ਬੂਟੇ ਸਹੀ ਵਿੱਥ ਉੱਪਰ ਲਾਏ ਜਾ ਸਕਣ।
  • ਬੀਜ ਤੋਂ ਤਿਆਰ ਹੋਣ ਵਾਲੀਆਂ ਝਾੜੀਆਂ ਦਾ ਬੀਜ ਵੀ ਇਸ ਸਮੇਂ ਬੀਜਿਆ ਸਾ ਸਕਦਾ ਹੈ।