ਮਾਹਰ ਸਲਾਹਕਾਰ ਵੇਰਵਾ

idea99oil_SEEd.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2019-03-04 12:20:04

Expert Advice on Oil Seed Crops in Month of March

ਤੇਲ ਬੀਜ ਵਾਲੀਆਂ ਫਸਲਾਂ ਦੀ ਖੇਤੀ ਸੰਬੰਧੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ: 

  • ਰਾਇਆ ਦੀਆਂ ਫ਼ਲੀਆਂ ਨੂੰ ਚਿੱਟੀ ਕੁੰਗੀ ਅਤੇ ਝੁਲਸ ਰੋਗ ਤੋਂ ਬਚਾਉਣ ਲਈ 0.25% ਰਿਡੋਮਿਲ ਗੋਲਡ (250 ਗ੍ਰਾਮ) ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕੋ।
  • ਰਾਇਆ ਅਤੇ ਗੋਭੀ ਸਰ੍ਹੋਂ ਤੇ ਚੇਪੇ ਦੀ ਰੋਕਥਾਮ ਲਈ
  • 40 ਗ੍ਰਾਮ ਐਕਟਾਰਾ 25 ਤਾਕਤ ਜਾਂ 400 ਮਿਲੀਲਿਟਰ ਰੋਗਰ 30 ਤਾਕਤ ਜਾਂ 600 ਮਿਲੀਲਿਟਰ ਡਰਸਬਾਨ/ਕੋਰੋਬਾਨ 20 ਤਾਕਤ ਨੂੰ 80 ਤੋਂ 125 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ । 
  • ਫ਼ਸਲ ਤੇ ਛਿੜਕਾਅ ਸ਼ਾਮ ਨੂੰ ਕਰੋ ਤਾਂ ਜੋ ਪਰ-ਪਰਾਗਣ ਕਰਨ ਵਾਲੇ ਕੀੜੇ ਅਤੇ ਸ਼ਹਿਦ ਦੀਆਂ ਮੱਖੀਆਂ ਨਾ ਮਰਨ।
  • ਸੂਰਜਮੁਖੀ ਦੀ ਫ਼ਸਲ ਨੂੰ ਦੋ ਹਫ਼ਤੇ ਦੇ ਵਕਫ਼ੇ ਤੇ ਪਾਣੀ ਦਿਓ।