ਮਾਹਰ ਸਲਾਹਕਾਰ ਵੇਰਵਾ

idea99Green-Fodder1.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2019-02-27 10:22:20

Expert advice on Fooder production in march month

ਮਾਰਚ ਮਹੀਨੇ ਵਿੱਚ ਹਰੇ ਚਾਰੇ ਸੰਬੰਧੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:

  • ਅਗੇਤੇ ਚਾਰੇ ਦੀ ਬਿਜਾਈ ਦਾ ਇਹ ਢੁੱਕਵਾਂ ਸਮਾਂ ਹੈ। 
  • ਇਨ੍ਹਾਂ ਚਾਰਿਆਂ ਵਿੱਚੋਂ ਮੱਕੀ, ਚਰੀ, ਬਾਜਰਾ, ਗਿੰਨੀ ਘਾਹ ਅਤੇ ਨੇਪੀਅਰ ਬਾਜਰਾ ਆਉਂਦੇ ਹਨ ਜੋ ਕਿ ਹਰੇ ਚਾਰੇ ਦੀ ਕਮੀ ਵਾਲੇ ਸਮੇਂ ਚੰਗੀ ਕਵਾਲਿਟੀ ਦਾ ਹਰਾ ਚਾਰਾ  ਦਿੰਦੇ ਹਨ। 
  • ਚਾਰੇ ਦੀ ਕਮੀ ਵਾਲੇ ਦਿਨਾਂ ਲਈ ਬਰਸੀਮ ਅਤੇ ਜਵੀ ਨੂੰ ਸੰਭਾਲ ਲਵੋ।
  • ਬੀਜ ਲਈ ਰੱਖੇ ਬਰਸੀਮ ਦੇ ਖੇਤ ਵਿੱਚੋਂ ਕਾਸ਼ਨੀ ਨਦੀਨ ਪੁੱਟ ਦਿਉ।
  • ਅਮਰੀਕਨ ਸੁੰਡੀ ਦੇ ਹਮਲੇ ਦਾ ਖ਼ਿਆਲ ਰੱਖੋ। ਲੋੜ ਪੈਣ ਤੇ ਇਸ ਸੁੰਡੀ ਦੀ ਰੋਕਥਾਮ ਨੇੜੇ ਬੀਜੇ ਟਮਾਟਰ, ਛੋਲੇ, ਪਿਛੇਤੀ ਕਣਕ, ਸੱਠੀ ਮੂੰਗੀ, ਸੱਠੇ ਮਾਂਹ ਅਤੇ ਸੂਰਜਮੁੱਖੀ ਦੀ ਫਸਲ ਤੇ ਕਰੋ ਤਾਂ ਜੋ ਇਹ ਬਰਸੀਮ ਉੱਪਰ ਹਮਲਾ ਨਾ ਕਰ ਸਕੇ।