ਮਾਹਰ ਸਲਾਹਕਾਰ ਵੇਰਵਾ

idea99chilli.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2019-03-08 09:29:20

Expert advice on Chilli farming in Month of March

ਮਾਰਚ ਮਹੀਨੇ ਵਿੱਚ ਮਿਰਚ ਦੀ ਖੇਤੀ ਸੰਬੰਧੀ ਸਲਾਹ ਹੇਠ ਲਿਖੇ ਅਨੁਸਾਰ ਹੈ:

  • ਮਿਰਚਾਂ ਦੀਆਂ ਸੀ ਐੱਚ-1, ਸੀ ਐੱਚ-3, ਸੀ ਐਚ-27, (ਹਾਈਬ੍ਰਿਡ) ਪੰਜਾਬ ਸੰਧੂਰੀ, ਪੰਜਾਬ ਤੇਜ, ਪੰਜਾਬ ਗੁੱਛੇਦਾਰ ਅਤੇ ਪੰਜਾਬ ਸੁਰਖ ਕਿਸਮ ਬੀਜੋ। 
  • ਖੇਤ ਤਿਆਰ ਕਰਨ ਤੋਂ ਪਹਿਲਾਂ 40 ਕਿਲੋ ਯੂਰੀਆ, 75 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਅਤੇ 20 ਕਿਲੋ ਮਿਊਰੇਟ ਆਫ਼ ਪੋਟਾਸ਼ ਨੂੰ ਪ੍ਰਤੀ ਏਕੜ ਪਾਉ ਅਤੇ ਵੱਟਾਂ ਬਣਾ ਦਿਉ। 
  • ਪਨੀਰੀ ਵੱਟਾਂ ਉਪਰ 75 ਸੈ.ਮੀ. ਅਤੇ ਬੂਟਿਆਂ ਵਿਚਕਾਰ 60 ਸੈ.ਮੀ. ਦੇ ਫ਼ਾਸਲੇ ਤੇ ਲਗਾ ਦਿਉ ਅਤੇ 10-12 ਦਿਨਾਂ ਬਾਅਦ ਪਾਣੀ ਮਿੱਟੀ ਅਤੇ ਮੌਸਮ ਅਨੁਸਾਰ ਦਿੰਦੇ ਰਹੋ ।