ਮਾਹਰ ਸਲਾਹਕਾਰ ਵੇਰਵਾ

idea99brinj.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2019-02-21 09:58:00

Expert Advice on Brinjal and Okra in the month of February

ਬੈਂਗਣ ਦੀ ਖੇਤੀ ਸੰਬੰਧੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ :

  • ਜਦ ਕੋਰੇ ਦਾ ਮੌਸਮ ਖ਼ਤਮ ਹੋ ਜਾਵੇ ਤਾਂ ਦੁਪਹਿਰ ਤੋਂ ਬਾਅਦ ਸਰਕੰਡਾ ਜਾਂ ਪਲਾਸਟਿਕ ਦੀ ਚਾਦਰ ਉਤਾਰ ਦਿਉ ਅਤੇ ਖੇਤ ਨੂੰ ਪਾਣੀ ਦੇ ਦਿਉ।
  • ਇੱਕ ਹਫ਼ਤੇ ਬਾਅਦ 55 ਕਿਲੋ ਯੂਰੀਆ ਖਾਦ ਪਾਉ ਅਤੇ ਬੂਟਿਆਂ ਦੇ ਮੁੱਢਾਂ ਤੇ ਮਿੱਟੀ ਵੀ ਚੜ੍ਹਾ ਦਿਉ।
  • ਪੰਜਾਬ ਸਦਾਬਹਾਰ, ਹਾਈਬਰਿਡ ਬੀ ਐਚ-2, ਪੀ ਬੀ ਐਚ-3, ਪੀ ਬੀ ਐਚ-4, ਪੀ ਵੀ ਐਚ-5, ਪੀ ਵੀ ਐਚ-41 ਅਤੇ ਪੀ ਵੀ ਐਚ-42 ਅਤੇ ਹੋਰ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਪਨੀਰੀ ਖੇਤ ਵਿੱਚ ਲਗਾ ਦਿਉ।
  • ਖੇਤ ਵਿੱਚ 10 ਟਨ ਰੂੜੀ ਪਾਉ ਅਤੇ 55 ਕਿਲੋ ਯੂਰੀਆ, 155 ਕਿਲੋ ਸਿੰਗਲ ਸੁਪਰਫਾਸਫੇਟ ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਛੱਟੇ ਨਾਲ ਪਾ ਦਿਉ। 
  • ਹਫ਼ਤੇ ਬਾਅਦ ਖਾਲੀ ਥਾਂ ਭਰ ਦਿਉ ਅਤੇ ਪਾਣੀ ਦੇ ਦਿਉ ।