ਪੀ.ਏ.ਯੂ. ਦੇ ਮਾਹਿਰਾਂ ਵਲੋਂ ਵਨ ਖੇਤੀ ਸੰਬੰਧੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:
ਸਫ਼ੈਦਾ: ਸਫ਼ੈਦੇ ਦੇ ਬੀਜ ਨੂੰ ਫ਼ਰਵਰੀ-ਮਾਰਚ ਵਿੱਚ ਧਰਤੀ ਤੋਂ ਉੱਚੀਆਂ ਕਿਆਰੀਆਂ (10 ਤੋਂ 15 ਸੈਂ.ਮੀ.) ਵਿੱਚ ਛੱਟਾ ਮਾਰ ਕੇ ਜਾਂ ਲਾਈਨਾਂ ਵਿਚਕਾਰ 10 ਸੈਂ.ਮੀ. ਦੀ ਦੂਰੀ ਰੱਖ ਕੇ 20 ਗ੍ਰਾਮ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਬੀਜ ਦਿਉ। ਘਾਹ ਦੇ ਬਣੇ ਹੋਏ ਛੱਪਰ ਨਾਲ ਢੱਕ ਦਿਉ ਅਤੇ ਲੋੜ ਅਨੁਸਾਰ ਪਾਣੀ ਦਾ ਛਿੜਕਾਅ ਕਰਦੇ ਰਹੋ ਤਾਂ ਜੋ ਮਿੱਟੀ ਦੀ ਉੱਪਰਲੀ ਸਤਹਿ ਗਿੱਲੀ ਰਹੇ। ਜਦੋਂ ਪੌਦੇ ਤਿੰਨ ਜਾਂ ਚਾਰ ਪੱਤੇ ਕੱਢ ਲੈਣ ਤਾਂ ਇਨ੍ਹਾਂ ਨੂੰ ਪੋਲੀਥੀਨ ਦੀਆਂ ਥੈਲੀਆਂ ਵਿੱਚ (9''×6'') ਜਿੰਨ੍ਹਾਂ ਨੂੰ ਮਿੱਟੀ ਅਤੇ ਰੂੜੀ ਦੀ ਖਾਦ (2:1) ਨਾਲ ਭਰ ਕੇ ਪਾਣੀ ਲਾਇਆ ਹੋਵੇ, ਉਨ੍ਹਾਂ ਥੈਲੀਆਂ ਵਿੱਚ ਲਾ ਦਿਉ। ਜਦੋਂ ਪੌਦੇ 50 ਸੈਂ.ਮੀ. ਤੱਕ ਦੇ ਹੋ ਜਾਣ ਤਾਂ ਫਿਰ ਇਨ੍ਹਾਂ ਨੂੰ 50×50×50 ਸੈ.ਮੀ. ਦੇ ਟੋਏ ਕੱਢ ਕੇ ਖੇਤਾਂ ਵਿੱਚ ਲਾ ਦਿਉ। ਟੋਇਆਂ ਨੂੰ ਮਿੱਟੀ ਅਤੇ ਰੂੜੀ ਦੀ ਖਾਦ (1:1) ਦੇ ਮਿਸ਼ਰਣ ਨਾਲ ਭਰ ਦਿਉ। ਬੂਟੇ ਲਾਉਣ ਵੇਲੇ ਧਿਆਨ ਰੱਖੋ ਕਿ ਪੋਲੀਥੀਨ ਦੀ ਥੈਲੀ ਉਤਾਰਨ ਵੇਲੇ ਥੈਲੀ ਵਿੱਚਲੀ ਮਿੱਟੀ ਅਤੇ ਜੜ੍ਹਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.