Expert advice for wheat crop in January
ਨਵੰਬਰ ਵਿੱਚ ਬੀਜੀ ਕਣਕ ਨੂੰ ਇਸ ਮਹੀਨੇ ਦੂਸਰਾ ਪਾਣੀ ਦੇ ਦਿਓ ਅਤੇ ਦਸੰਬਰ ਵਿੱਚ ਬੀਜੀ ਕਣਕ ਨੂੰ ਪਹਿਲਾ ਪਾਣੀ ਦੇ ਦਿਓ। ਪਛੇਤੀ ਕਣਕ ਨੂੰ ਨਾਈਟ੍ਰੋਜਨ ਦੀ ਦੂਸਰੀ ਖ਼ੁਰਾਕ ਪਹਿਲੇ ਪਾਣੀ ਨਾਲ ਦੇ ਦਿਓ। ਹਲਕੀਆਂ ਜ਼ਮੀਨਾਂ ਵਿੱਚ ਝੋਨੇ ਤੋਂ ਬਾਅਦ ਬੀਜੀ ਕਣਕ ਤੇ ਮੈਂਗਨੀਜ਼ ਦੀ ਘਾਟ ਆ ਸਕਦੀ ਹੈ। ਇਸ ਘਾਟ ਵਿੱਚ ਬੂਟੇ ਦੇ ਵਿਚਕਾਰਲੇ ਪੱਤੇ ਪੀਲੇ ਹੋ ਜਾਂਦੇ ਹਨ, ਜਦ ਕਿ ਨਾੜੀਆਂ ਹਰੀਆਂ ਹੀ ਰਹਿੰਦੀਆਂ ਹਨ ਅਤੇ ਨਾੜੀਆਂ ਵਿਚਕਾਰ ਸਲੇਟੀ-ਗੁਲਾਬੀ ਰੰਗ ਦੇ ਧੱਬੇ ਜਾਂ ਧਾਰੀਆਂ ਪੈ ਜਾਂਦੀਆਂ ਹਨ। ਜੇਕਰ ਖੇਤ ਵਿੱਚ ਅਜਿਹੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ 0.5 ਪ੍ਰਤੀਸ਼ਤ ਮੈਂਗਨੀਜ਼ ਸਲਫੇਟ ਦੇ ਘੋਲ ਦਾ ਛਿੜਕਾਅ ਕਰੋ। ਇਸ ਲਈ 1 ਕਿਲੋ ਮੈਂਗਨੀਜ਼ ਸਲਫੇਟ ਪ੍ਰਤੀ 200 ਲਿਟਰ ਪਾਣੀੇ ਪ੍ਰਤੀ ਏਕੜ ਵਰਤੋ। ਹਫਤੇ- ਹਫਤੇ ਦੇ ਵਕਫ਼ੇ ਤੇ ਤਿੰਨ ਛਿੜਕਾਅ ਕਰੋ। ਜੇਕਰ ਮੈਂਗਨੀਜ਼ ਦੀ ਘਾਟ ਵਾਲੀ ਜ਼ਮੀਨ ਵਿੱਚ ਫ਼ਸਲ ਤੇ ਇੱਕ ਛਿੜਕਾਅ ਪਹਿਲੇ ਪਾਣੀ ਤੋਂ ਪਹਿਲਾਂ ਕਰੀਏ ਤਾਂ ਨਤੀਜੇ ਬਹੁਤ ਵਧੀਆ ਆਉਂਦੇ ਹਨ।ਰੇਤਲੀਆਂ ਜ਼ਮੀਨਾਂ ਵਿਚ ਬੀਜੀ ਕਣਕ ਵਿਚ ਗµਧਕ ਦੀ ਘਾਟ ਆ ਸਕਦੀ ਹੈ। ਇਸ ਦੀ ਘਾਟ ਵਿਚ ਨਵੇਂ ਪੱਤੇ ਪੀਲੇ ਪੈ ਜਾਂਦੇ ਹਨ ਜਿਹਨਾਂ ਦੀਆਂ ਨੋਕਾਂ ਕੁੱਝ ਹੱਦ ਤੱਕ ਹਰੀਆਂ ਰਹਿੰਦੀਆਂ ਹਨ। ਸਰਦੀਆਂ ਦੀ ਲੰਬੀ ਬਰਸਾਤ ਦੌਰਾਨ ਇਹ ਘਾਟ ਜ਼ਿਆਦਾ ਆਉਂਦੀ ਹੈ। ਘਾਟ ਆਉਣ ਤੇ 100 ਕਿਲੋਗ੍ਰਾਮ ਜਿਪਸਮ ਪ੍ਰਤੀ ਏਕੜ ਦਾ ਛਿੱਟਾ ਦਿਉ। ਪਛੇਤੀ ਬੀਜੀ ਕਣਕ ਵਿੱਚੋਂ ਗੁੱਲੀ-ਡੰਡਾ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਲਈ ਆਈਸੋਪ੍ਰੋਟਯੂਰਾਨ ਨਦੀਨ ਨਾਸ਼ਕ 75 ਘੁਲਣਸ਼ੀਲ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਬਿਜਾਈ ਦੇ 30 ਤੋਂ 35 ਦਿਨਾਂ ਬਾਅਦ ਵਰਤੋ ਜਦੋਂ ਕਿ ਪਹਿਲਾ ਪਾਣੀ ਦਿੱਤਾ ਹੋਵੇ ਅਤੇ ਖੇਤ ਵਿੱਚ ਤੁਰ-ਫਿਰ ਸਕੋ। ਗੁੱਲੀ ਡੰਡਾ ਅਤੇ ਕੁਝ ਸਖ਼ਤ ਚੋੜ੍ਹੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 2,4-ਡੀ 250 ਗ੍ਰਾਮ ਪ੍ਰਤੀ ਏਕੜ ਨੂੰ ਆਈਸੋਪ੍ਰੋਟਯੂਰਾਨ ਜਾਂ ਕਲੋਡੀਨਾਫੋਪ ਗਰੁੱਪ ਦੀਆਂ ਨਦੀਨ ਨਾਸ਼ਕ ਦਵਾਈਆਂ ਨਾਲ ਮਿਲਾ ਕੇ ਵਰਤੋ। ਗੁੱਲੀ ਡੰਡਾ ਅਤੇ ਜੰਗਲੀ ਜਵੀਂ ਦੀ ਰੋਕਥਾਮ ਲਈ ਪਹਿਲੀ ਸਿੰਜਾਈ ਦੇ ਦੋ ਤੋਂ ਚਾਰ ਦਿਨ ਪਹਿਲਾਂ ਆਈਸੋਪ੍ਰੋਟਯੂਰਾਨ ਨਦੀਨ ਨਾਸ਼ਕ ਦਵਾਈ ਵਰਤੋ। ਭਾਰੀਆਂ ਜ਼ਮੀਨਾਂ ਲਈ ਆਈਸੋਪ੍ਰੋਟਯੂਰਾਨ 75 ਘੁਲਣਸ਼ੀਲ 500 ਗ੍ਰਾਮ, ਦਰਮਿਆਨੀਆਂ ਜ਼ਮੀਨਾਂ ਲਈ 400 ਗ੍ਰਾਮ ਅਤੇ ਹਲਕੀਆਂ ਜ਼ਮੀਨਾਂ ਲਈ 300 ਗ੍ਰਾਮ ਪ੍ਰਤੀ ਏਕੜ ਵਰਤੋ। ਜੌਂਧਰ ਦੀ ਰੋਕਥਾਮ ਲਈ ਕਲੋਡੀਨਾਫਾਪ ਜਾਂ ਫੈਨੋਕਸਾਪ੍ਰੋਪੀਥਾਈਲ ਵੀ ਵਰਤ ਸਕਦੇ ਹਾਂ। ਜਿੱਥੇ ਗੁੱਲੀ ਡੰਡਾ ਆਈਸੋਪ੍ਰੋਟਯੂਰਾਨ ਲਗਾਤਾਰ ਵਰਤਣ ਨਾਲ ਖ਼ਤਮ ਨਾ ਹੋਵੇ ਤਾਂ ਉੱਥੇ ਟੌਪਿਕ/ਪੁਆਇੰਟ/ਮੌਲਾਹ/ਰਕਸ਼ਕ ਪਲੱਸ/ਜੈ ਵਿਜੈ/ਟੌਪਲ/ਮਾਰਕਕਲੋਡੀਨਾ/ਕੋਲੰਬਸ 15 ਘੁਲਣਸ਼ੀਲ (ਕਲੋਡੀਨਾਫਾਪ) ਜਾਂ ਐਕਸੀਅਲ 5 ਤਾਕਤ (ਪਿਨੋਕਸਾਡਿਨ) 400 ਗ੍ਰਾਮ ਜਾਂ ਪਿਊਮਾ ਪਾਵਰ 10 ਤਾਕਤ (ਫੈਨੋਕਸਾਪ੍ਰੋਪ ਈਥਾਈਲ) 400 ਮਿ.ਲਿ. ਜਾਂ ਲੀਡਰ/ਐਸ ਐਫ਼ 10, ਸਫਲ 75 ਡਬਲਯੂ ਜੀ/ਮਾਰਕਸਲਫੋ (ਸਲਫੋਸਲਫੂਰਾਨ) 13 ਗ੍ਰਾਮ ਜਾਂ ਅਕੋਰਡ ਪਲੱਸ 500 ਮਿ: ਲਿ: ਜਾਂ ਸ਼ਗਨ 21-11 (ਮੈਟਰੀਬਿਊਜ਼ਨ+ਕਲੋਡੀਨਾਫੋਸ) 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ 30-35 ਦਿਨਾਂ ਵਿੱਚ ਵਰਤੋ। ਮੌਲਾਹ/ਰਕਸ਼ਕ ਪਲੱਸ/ਟੌਪਿਕ/ਪੁਆਇੰਟ, ਪਿਊਮਾ ਪਾਵਰ, ਲੀਡਰ/ ਐਸ ਐਫ਼ 10, ਸਫਲ, ਮਾਰਕਸਲਫੋ ਵਰਤਣ ਲਈ 150 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਵਰਤੋ ਅਤੇ ਛਿੜਕਾਅ ਲਈ ਫਲੈਟ ਫੈਨ ਨੋਜ਼ਲ ਵਰਤੋ। ਨਦੀਨ ਨਾਸ਼ਕ ਐਟਲਾਂਟਿਸ 36 ਤਾਕਤ 160 ਗ੍ਰਾਮ ਜਾਂ ਟੋਟਲ/ਮਾਰਕਪਾਵਰ 75 ਡਬਲਯੂ ਜੀ 16 ਗ੍ਰਾਮ ਪ੍ਰਤੀ ਏਕੜ ਵਰਤਣ ਨਾਲ ਘਾਹ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਵੀ ਕਰ ਸਕਦੇ ਹੋ। ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਲਈ ਏਮ/ਅਫਿਨਟੀ 40 ਤਾਕਤ (ਕਾਰਫੈਨਟਰਾਜੋਨ ਈਥਾਈਲ) 20 ਗ੍ਰਾਮ ਜਾਂ ਲਾਂਫਿਡਾ 50 ਤਾਕਤ (ਮੈਟਸਲਫੂਰਾਨ+ ਕਾਰਫੈਂਨਟਰਾਜ਼ੋਲ) 200 ਗ੍ਰਾਮ 25-30 ਦਿਨਾਂ ਪਿਛੋਂ ਜਾਂ 2, 4-ਡੀ ਦੀ ਵਰਤੋਂ 250 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ 45-55 ਦਿਨਾਂ ਬਾਅਦ ਪਿਛੇਤੀ ਬੀਜੀ ਕਣਕ ਤੇ ਵਰਤੋ ਜਾਂ ਕੰਡਿਆਲੀ ਪਾਲਕ ਅਤੇ ਹੋਰ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਲਈ ਐੱਲਗਰਿਪ/ਐੱਲਗਰਿਪ ਰਾਇਲ 20 ਘੁਲਣਸ਼ੀਲ (ਮੈਟਸਲਫੂਰਾਨ) 10 ਗ੍ਰਾਮ ਪ੍ਰਤੀ ਏਕੜ ਬਿਜਾਈ ਤੋਂ 30 ਤੋਂ 35 ਦਿਨਾਂ ਵਿਚਕਾਰ ਛਿੜਕੋ। ਜੇਕਰ ਕਣਕ ਵਿੱਚ ਸਰ੍ਹੋਂ ਦੀਆਂ ਆੜਾਂ ਕੱਢੀਆਂ ਹੋਣ ਤਾਂ 2, 4-ਡੀ ਜਾਂ ਲੀਡਰ/ਐਸ ਐਫ਼ 10 ਸਫਲ/ਮਾਰਕਸਲਫੋ, ਐਟਲਾਂਟਿਸ, ਟੋਟਲ/ਮਾਰਕਪਾਵਰ ਨਦੀਨ ਨਾਸ਼ਕ ਨਾ ਵਰਤੋ। ਪਰ ਆਈਸੋਪੋ੍ਰਟਯੂਰਾਨ / ਟੌਪਿਕ / ਪੁਆਇੰਟ / ਮੌਲਾਹ / ਰਕਸ਼ਕ / ਪਲੱਸ / ਜੈ ਵਿਜੈ / ਟੌਪਲ / ਮਾਰਕਕਲੋਡੀਨਾ / ਕੋਲੰਬਸ, ਪਿਊਮਾ ਪਾਵਰ ਨਦੀਨ ਨਾਸ਼ਕ ਵਰਤ ਸਕਦੇ ਹੋ। ਏਮ/ਅਫਿਨਟੀ ਨਦੀਨ ਨਾਸ਼ਕ 'ਬਟਨ ਬੂਟੀ' ਨੂੰ ਮਾਰਦਾ ਹੈ। ਅਕੋਰਡ ਪਲੱਸ ਅਤੇ ਸ਼ਗਨ 21-11 ਪੀ ਬੀ ਡਬਲਯੂ 550 ਅਤੇ ਉੱਨਤ ਪੀ ਬੀ ਡਬਲਯੂ 550 ਕਿਸਮ ਉੱਤੇ ਨਾ ਛਿੜਕੋ। ਸਮੇਂ-2 ਸਿਰ ਖੇਤਾਂ ਦਾ ਸਰਵੇਖਣ (ਖਾਸ ਤੌਰ ਤੇ ਪਹਾੜੀ ਇਲਾਕਿਆਂ ਵਿੱਚ) ਕਰਦੇ ਰਹੋ। ਜੇਕਰ ਪੀਲੀ ਕੁੰਗੀ ਦੀਆਂ ਨਿਸ਼ਾਨੀਆਂ ਫਸਲ ਤੇ ਨਜ਼ਰ ਆਉਣ ਤਾਂ 200ਗ੍ਰਾਮ ਕੈਵੀਅਟ ਜਾਂ 120 ਗ੍ਰਾਮ ਨਟੀਵੋ ਜਾਂ ਓਪੇਰਾ ਜਾਂ ਟਿਲਟ ਜਾਂ ਸ਼ਾਈਨ ਜਾਂ ਬੰਪਰ ਜਾਂ ਕੰਮਪਾਸ ਜਾਂ ਮਾਰਕਜੋਲ ਜਾਂ ਸਟਿਲਟ ਦਾ ਛਿੜਕਾਅ 200 ਮਿ: ਲਿ: 200 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ।
ਮਾਹਿਰ ਕਮੇਟੀ
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਸਾਈਨਇੰਨ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਸਾਇਨਅਪ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|

