Expert advice for vegetable farming in March
ਕਿਸਾਨ ਵੀਰ ਹੇਠਾਂ ਦੱਸੀਆਂ ਹੋਈਆਂ ਸਬਜ਼ੀਆਂ ਦੀ ਸੰਭਾਲ ਲਈ ਇਹ ਸੁਝਾਅ ਜ਼ਰੂਰ ਵਰਤੋਂ:
ਪਿਆਜ਼: ਸਾਉਣੀ ਦੇ ਪਿਆਜ਼ ਦੀਆਂ ਗੱਠੀਆਂ ਤਿਆਰ ਕਰਨ ਲਈ ਮਾਰਚ ਦੇ ਦੂਜੇ ਪੰਦਰਵਾੜੇ ਵਿੱਚ ਐਗਰੀ ਫਾਊਂਡ ਡਾਰਕ ਰੈੱਡ ਦੀ ਨਰਸਰੀ ਵਿਚ ਬਿਜਾਈ ਕਰ ਦਿਉ। ਇਕ ਏਕੜ ਲਈ ਪੰਜ ਕਿੱਲੋ ਬੀਜ ਵਰਤੋ। ਇਹ ਬੀਜ ਅੱਠ ਮਰਲੇ ਵਿੱਚ ਬੈੱਡ ਬਣਾ ਕੇ ਬੀਜੋ।
ਹਾੜ੍ਹੀ ਦੇ ਪਿਆਜ਼ ਦੀ ਫਸਲ ਤੇ ਥਰਿੱਪ ਕੀੜਾ ਭੂਕਾਂ ਵਿੱਚੋਂ ਰਸ ਚੂਸ ਕੇ ਚਿੱਟੇ ਧੱਬੇ ਪਾ ਦਿੰਦਾ ਹੈ। ਜਾਮਣੀ ਧੱਬੇ ਅਤੇ ਪੀਲੇ ਧੱਬਿਆਂ ਦੀ ਰੋਕਥਾਮ ਲਈ 300 ਗ੍ਰਾਮ ਕੈਵੀਅਟ 600 ਗ੍ਰਾਮ ਇੰਡੋਫਿਲ ਐਮ-45 ਅਤੇ 200 ਮਿ.ਲਿ. ਟ੍ਰਾਈਟੋਨ ਜਾਂ ਅਲਸੀ ਦਾ ਤੇਲ 200 ਲਿਟਰ ਪਾਣੀ ਪ੍ਰਤੀ ਏਕੜ ਨਾਲ ਛਿੜਕਾਅ ਕਰੋ।
ਭਿੰਡੀ: ਵਧੀਆ ਝਾੜ ਲੈਣ ਲਈ ਪੰਜਾਬ ਸੁਹਾਵਣੀ ਕਿਸਮ ਬੀਜੋ। 40 ਕਿੱਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਖੇਤ ਤਿਆਰ ਕਰਨ ਵੇਲੇ ਪਾਓ।8-10 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਰਾਤ ਭਰ ਲਈ ਕੋਸੇ ਪਾਣੀ ਵਿੱਚ ਭਿਉਂ ਦਿੳ ਅਤੇ ਵੱਟਾਂ 45 ਸੈਂਟੀਮੀਟਰ ਦੇ ਫਾਸਲੇ ਤੇ ਪੂਰਬ ਤੋਂ ਪੱਛਮ ਦਿਸ਼ਾ ਵੱਲ ਬਣਾਓ ਅਤੇ ਬਿਜਾਈ ਦੱਖਣੀ ਪਾਸੇ ਵੱਲ 4-5 ਬੀਜ ਪ੍ਰਤੀ ਚੋਕੇ ਦੇ ਹਿਸਾਬ ਨਾਲ 15 ਸੈਟੀਂਮੀਟਰ ਫਾਸਲੇ ਤੇ ਦਬਾ ਦਿਉ। 10 ਤੋਂ 12 ਦਿਨਾਂ ਬਾਅਦ ਹਲਕਾ ਪਾਣੀ ਦਿਉ।
ਕੱਦੂ ਜਾਤੀ ਦੀਆਂ ਸਬਜ਼ੀਆਂ: ਹਰ ਇਕ ਸਬਜ਼ੀ ਦੀ ਸਿਫ਼ਾਰਸ਼ਾਂ ਮੁਤਾਬਕ ਖਾਦ ਪਾਉ ਅਤੇ ਖਾਲੀਆਂ ਬਣਾੳ। ਇੱਕ ਏਕੜ ਖੇਤ ਲਈ ਡੇਢ ਤੋਂ ਦੋ ਕਿੱਲੋ ਬੀਜ ਵਰਤੋ। ਫ਼ਸਲ ਦੀ ਲੋੜ ਮੁਤਾਬਕ ਬੂਟਿਆਂ ਦਾ ਫ਼ਾਸਲਾ ਰੱਖੋ ਅਤੇ ਚੰਗੇ ਬੀਜ ਹਰ ਚੋਕੇ ਤੇ ਬੀਜੋ।
ਟਮਾਟਰ : ਇਸ ਮਹੀਨੇ ਦੇ ਪਹਿਲੇ ਪੰਦਰਵਾੜੇ ਨਾਈਟ੍ਰੋਜਨ ਦੀ ਦੂਸਰੀ ਖ਼ੁਰਾਕ ਪਾ ਦਿਉ । 10 ਤੋਂ 12 ਦਿਨਾਂ ਬਾਅਦ ਲਗਾਤਾਰ ਪਾਣੀ ਦਿੰਦੇ ਰਹੋ ਤਾਂ ਜੋ ਵਧੀਆ ਫ਼ੁੱਲ ਤੇ ਫ਼ਲ ਬਣਨ। ਇਸ ਮਹੀਨੇ ਦੇ ਸ਼ੁਰੂ ਵਿੱਚ ਪਿਛੇਤੇ ਝੁਲਸ ਰੋਗ ਦੀ ਬਿਮਾਰੀ ਟਮਾਟਰਾਂ ਦੀ ਫ਼ਸਲ ਤੇ ਆ ਸਕਦੀ ਹੈ।ਇਸਦੀ ਰੋਕਥਾਮ ਲਈ ਇੰਡੋਫ਼ਿਲ ਐੱਮ-45, 700 ਗ੍ਰਾਮ ਦਾ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ। ਜੇਕਰ ਹਮਲਾ ਗੰਭੀਰ ਹੋਣ ਦਾ ਖਤਰਾ ਹੋਵੇ ਤਾਂ ਇਸ ਦੀ ਰੋਕਥਾਮ ਲਈ ਰਿਡੋਮਿਲ ਗੋਲਡ -500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਇੰਡੋਫਿਲ ਐੱਮ-45 ਦਾ ਛਿੜਕਾਅ 7 ਦਿਨਾਂ ਦੇ ਵਕਫ਼ੇ ਤੇ ਕਰੋ। ਫ਼ਲ ਦੇ ਗੜੂੰਏਂ ਦੀ ਰੋਕਥਾਮ ਲਈ 30 ਮਿ.ਲੀ. ਫੇਮ 480 ਐਸ ਐਲ ਜਾਂ 200 ਮਿ.ਲਿ. ਇਡੌਕਸਾਕਾਰਬ 14.5 ਤਾਕਤ ਜਾਂ 60 ਮਿ.ਲਿ. ਕੋਰਾਜ਼ਨ 18.5 ਤਾਕਤ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕੋ।
ਰਵਾਂਹ: ਹਰੀਆਂ ਫ਼ਲੀਆਂ ਦੀ ਵਰਤੋਂ ਲਈ ਰਵਾਂਹ 263 ਕਿਸਮ ਨੂੰ 45 ਸੈਂਟੀਮੀਟਰ ਦੀ ਦੂਰੀ ਤੇ ਕਤਾਰਾਂ ਅਤੇ ਬੀਜ ਤੋਂ ਬੀਜ 15 ਸੈਂਟੀਮੀਟਰ ਦੀ ਦੂਰੀ ਤੇ ਬੀਜੋ। ਬਿਜਾਈ ਸਮੇਂ 45 ਕਿੱਲੋ ਯੂਰੀਆ, 100 ਕਿੱਲੋ ਸਿੰਗਲ ਸੁਪਰਫ਼ਾਸਫ਼ੇਟ ਅਤੇ 16 ਕਿੱਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਰਵਾਂਹ ਦਾ 8-10 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ।
ਆਲੂ: ਬੀਜ ਵਾਲੇ ਆਲੂ ਨੂੰ ਠੰਢੇ ਸਟੋਰ ਵਿੱਚ ਰੱਖਣ ਤੋਂ ਪਹਿਲਾਂ ਚੰਗੀ ਤਰ੍ਹਾਂ ਛਾਂਟੀ ਕਰ ਲਵੋ ਅਤੇ ਝੁਲਸ ਰੋਗ ਵਾਲੇ ਦਾਗੀ ਆਲੂ ਜਿਨ੍ਹਾਂ ਤੇ ਭੂਰੇ ਤੋਂ ਜਾਮਣੀ ਰੰਗ ਦੇ ਚੱਟਾਖ਼ ਪੈ ਜਾਂਦੇ ਹਨ, ਬਾਹਰ ਕੱਢ ਕੇ ਨਸ਼ਟ ਕਰ ਦਿਉ। ਖਰੀਂਢ ਰੋਗ ਅਤੇ ਧੱਫੜੀ ਰੋਗ ਵਾਲੇ ਆਲੂ ਵੀ ਛਾਂਟੀ ਕਰਕੇ ਬਾਹਰ ਕੱਢ ਦਿਉ।
ਮਾਹਿਰ ਕਮੇਟੀ
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਸਾਈਨਇੰਨ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਸਾਇਨਅਪ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|

