ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-04-09 11:45:20
Expert advice for ornamental plants
ਪੀਏਯੂ ਮਾਹਿਰਾਂ ਵੱਲੋਂ ਸਜਾਵਟੀ ਬੂਟਿਆਂ ਲਈ ਦੱਸੇ ਸੁਝਾਅ ਇਸ ਪ੍ਰਕਾਰ ਹਨ:
- ਮੌਸਮੀ ਫੁੱਲ: ਗਰਮੀ ਦੇ ਮੌਸਮੀ ਫੁੱਲ ਲਾਉਣ ਲਈ ਕਿਆਰੀਆਂ ਤਿਆਰ ਕਰ ਲਉ। ਜਦੋਂ ਗਰਮੀ ਦੇ ਮੌਸਮੀ ਫੁੱਲਾਂ ਦੀ ਪਨੀਰੀ ਤਿਆਰ ਹੋ ਜਾਵੇ ਤਾਂ ਇਹਨਾਂ ਨੂੰ ਕਿਆਰੀਆਂ ਵਿੱਚ ਲਾਉ। ਪਨੀਰੀ ਲਾਉਣ ਦਾ ਕੰਮ ਸ਼ਾਮ ਸਮੇਂ ਹੀ ਕਰਨਾ ਚਾਹੀਦਾ ਹੈ ਅਤੇ ਉਪਰੰਤ ਹਲਕਾ ਪਾਣੀ ਦੇ ਦਿਉ। ਕੌਸਮੋਸ, ਗਲਾਰਡੀਆ, ਗੌਮਫਰੀਨਾ, ਕੋਚੀਆ ਅਤੇ ਜ਼ੀਨੀਆ ਗਰਮੀ ਦੇ ਮੁੱਖ ਮੌਸਮੀ ਫ਼ੁੱਲ ਹਨ। ਚੁਣੇ ਹੋਏ ਸਰਦੀ ਦੇ ਮੌਸਮੀ ਫੁੱਲਾਂ ਦੇ ਬੂਟਿਆਂ ਤੋਂ ਬੀਜ ਇਕੱਠਾ ਕਰ ਲਉ। ਪੂਰੀ ਤਰ੍ਹਾਂ ਸੁਕਾਉਣ ਅਤੇ ਸਾਫ਼ ਕਰਨ ਤੋਂ ਬਾਅਦ ਅਗਲੇ ਮੌਸਮ ਵਾਸਤੇ ਸੰਭਾਲ ਲਉੋ। ਇਸ ਕੰਮ ਲਈ ਸਿਰਫ਼ ਸਿਹਤਮੰਦ ਬੂਟੇ ਹੀ ਚੁਣੋ।
- ਗੁਲਦਾਉਦੀ: ਗੁਲਦਾਉਦੀ ਨੂੰ ਪਾਣੀ ਦਾ ਖ਼ਾਸ ਖ਼ਿਆਲ ਰੱਖੋ ਤਾਂ ਕਿ ਜੁਲਾਈ ਵਿੱਚ ਕਲਮਾਂ ਬਣਾਈਆਂ ਜਾ ਸਕਣ। ਜੇਕਰ ਜ਼ਰੂਰਤ ਹੋਵੇ ਤਾਂ ਟੂਸੇ ਤੋੜ ਦਿਉ। ਇਸ ਤਰ੍ਹਾਂ ਬੂਟਿਆ ਨੂੰ ਨਵਾਂ ਫੁਟਾਰਾ ਪਵੇਗਾ। ਕੁੱਝ ਗੁਲਦਾਉਦੀ ਦੀਆਂ ਕਿਸਮਾਂ ਇਸ ਮਹੀਨੇ ਵੀ ਫੁੱਲ ਦੇ ਦਿੰਦੀਆਂ ਹਨ।
- ਪੱਕੇ ਬੂਟੇ: ਸਜਾਵਟੀ ਰੁੱਖਾਂ, ਝਾੜੀਆਂ ਅਤੇ ਵੇਲਾਂ ਨੂੰ ਸਮੇਂ ਸਿਰ ਪਾਣੀ ਦਿਓ ਅਤੇ ਉਹਨਾਂ ਦੁਆਲੇ ਉੱਗੇ ਨਦੀਨ ਲਗਾਤਾਰ ਕੱਢਦੇ ਰਹੋ। ਕੇਲੀਆਂ ਇਸ ਮਹੀਨੇ ਆਪਣੇ ਜੋਬਨ ਉੱਪਰ ਹੁੰਦੀਆਂ ਹਨ। ਇਸ ਕਰਕੇ ਬੂਟਿਆਂ ਦਾ ਵਾਧਾ ਕਰਨ ਲਈ ਬੂਟੇ ਛਾਂਟ ਲਉ।
- ਗੁਲਾਬ: ਗੁਲਾਬ ਦੇ ਫੁੱਲ ਖਿੜਣੇ ਬੰਦ ਹੋ ਜਾਂਦੇ ਹਨ, ਮੁਰਝਾਏ ਹੋਏ ਫੁੱਲ ਅਤੇ ਜੜੂੰਏ ਤੋੜਦੇ ਰਹੋ। ਸਮੇਂ ਸਿਰ ਕੀਤੀ ਗਈ ਸਿੰਚਾਈ ਅਤੇ ਗੋਡਾਈ ਰਾਹੀਂ ਬੂਟਿਆਂ ਨੂੰ ਤੰਦਰੁਸਤ ਰੱਖੋ ਤਾਂ ਜੋ ਅਉਣ ਵਾਲੇ ਮੌਸਮ ਵਿੱਚ ਇਹ ਵਧੀਆ ਫੁੱਲ ਦੇ ਸਕਣ। ਦੇਸੀ ਗੁਲਾਬ ਦੇ ਬੂਟਿਆਂ ਤੋਂ ਸੁੱਕੇ ਅਤੇ ਮਰੇ ਹੋਏ ਫੁੱਲ ਤੋੜਦੇ ਰਹੋ, ਇਸ ਤਰ੍ਹਾਂ ਕਰਨ ਨਾਲ ਨਵੇਂ ਫੁੱਲ ਆਉਣ ਵਿੱਚ ਵਾਧਾ ਹੋਵੇਗਾ।
- ਲਾਅਨ (ਘਾਹ ਦਾ ਮੈਦਾਨ): ਹਰਾ-ਭਰਾ ਲਾਅਨ ਤਿਆਰ ਕਰਨ ਲਈ ਸਿੰਚਾਈ ਅਤੇ ਘਾਹ ਦੀ ਕਟਾਈ ਬਹੁਤ ਜ਼ਰੂਰੀ ਹੈ। ਫੁਹਾਰਿਆਂ ਰਾਂਹੀ ਪਾਣੀ ਦੇਣਾ ਹੀ ਲਾਅਨ ਦੀ ਸਿੰਚਾਈ ਦਾ ਸਹੀ ਤਰੀਕਾ ਹੈ ਜਿਸ ਨਾਲ ਲਾਅਨ ਵਧੇਰੇ ਹਰਾ ਭਰਾ ਰਹਿੰਦਾ ਹੈ।
- ਗਮਲਿਆਂ ਦੇ ਬੂਟੇ: ਗਮਲਿਆਂ ਦੇ ਬੂਟੇ ਇਸ ਮਹੀਨੇ ਵਿੱਚ ਵਧਣਾ ਸ਼ੁਰੂ ਕਰ ਦੇਣਗੇ, ਨਾਜ਼ੁਕ ਬੂਟਿਆਂ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਉਨ੍ਹਾਂ ਨੂੰ ਛਾਵੇਂ ਰੱਖੋ।
- ਗੰਢਿਆਂ ਵਾਲੇ ਬੂਟੇ: ਇਸ ਮਹੀਨੇ ਗਲੈਡੀਉਲਸ ਦੇ ਗੰਢੇ ਪੁੱਟੇ ਜਾ ਸਕਦੇ ਹਨ। ਪੁੱਟਣ ਤੋਂ ਬਾਅਦ ਸੁਕਾਕੇ, ਸਾਫ਼ ਕਰ ਕੇ ਛਾਂਵੇ ਸੁਕਾਉਣ ਤੋਂ ਬਾਅਦ ਬੋਰੀਆਂ ਜਾਂ ਕਰੇਟਾਂ ਵਿੱਚ ਪੈਕ ਕਰਕੇ 4° ਸੈਂਟੀਗਰੇਡ ਤੇ ਕੋਲਡ ਸਟੋਰ ਵਿੱਚ ਸੰਭਾਲ ਲਉ। ਗਰਮੀ ਵਿੱਚ ਫੁੱਲ ਦੇਣ ਵਾਲੇ ਗੰਢਿਆਂ ਵਾਲੇ ਬੂਟੇ ਜਿਵੇਂ ਕਲੇਡੀਅਮ, ਫੁੱਟਬਾਲ ਲਿਲੀ, ਰਜਨੀ ਗੰਧਾ ਦੇ ਗੰਢੇ ਜੇਕਰ ਮਾਰਚ ਵਿੱਚ ਨਹੀਂ ਲਾਏ ਤਾਂ ਹੁਣ ਜ਼ਰੂਰ ਲਾ ਦਿਉ। ਨਰਗਿਸ ਦੇ ਗੰਢਿਆਂ ਨੂੰ ਇਸ ਮਹੀਨੇ ਪੁੱਟਿਆ ਜਾ ਸਕਦਾ ਹੈ।
- ਗੇਂਦਾ : ਪੰਜਾਬ ਗੇਂਦਾ ਨੰ 1ਦੀ ਪਨੀਰੀ ਤਿਆਰ ਹੋਵੇ ਤਾਂ ਇਸ ਨੂੰ ਖੇਤ ਵਿੱਚ ਲਾ ਦਿਓ, ਉਪਰੰਤ ਹਲਕਾ ਪਾਣੀ ਦਿਓ।
ਮਾਹਿਰ ਕਮੇਟੀ
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਸਾਈਨਇੰਨ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਤੁਹਾਡੇ ਉਪਭੋਗਤਾ ਮੋਬਾਈਲ ਨੰਬਰ ਅਤੇ ਪਾਸਵਰਡ ਅਵੈਧ ਹੈ
ਅਸੀਂ ਤੁਹਾਡੇ ਪਾਸਵਰਡ ਨੂੰ ਤੁਹਾਡੇ ਮੋਬਾਇਲ ਨੰਬਰ ਤੇ ਭੇਜਿਆ ਹੈ
ਤਾਰੇ (*) ਨਾਲ ਚਿੰਨ੍ਹਿਤ ਸਾਰੇ ਖੇਤਰਾਂ ਦੀ ਲੋੜ ਹੁੰਦੀ ਹੈ:
ਸਾਇਨਅਪ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਤਾਰੇ (*) ਨਾਲ ਚਿੰਨ੍ਹਿਤ ਸਾਰੇ ਖੇਤਰਾਂ ਦੀ ਲੋੜ ਹੁੰਦੀ ਹੈ:
ਕਿਰਪਾ ਕਰਕੇ ਘੱਟੋ ਘੱਟ ਇਕ ਵਿਕਲਪ ਚੁਣੋ
ਕਿਰਪਾ ਕਰਕੇ ਚਿੱਤਰ ਦੇ ਨਾਲ ਪਾਠ ਦਾ ਚੋਣ ਕਰੋ

