ਮਾਹਰ ਸਲਾਹਕਾਰ ਵੇਰਵਾ

idea99PAU-logo.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2022-01-21 10:05:28

Expected Rainfall in Punjab on 22nd and 23rd January

21 ਜਨਵਰੀ ਤੋਂ ਇੱਕ ਪੱਛਮੀ ਚੱਕਰਵਾਤ ਦੀ ਆਮਦ ਨਾਲ 22-23 ਜਨਵਰੀ ਨੂੰ ਪੂਰੇ ਪੰਜਾਬ ਵਿੱਚ ਬਾਰਿਸ਼ ਦੇ ਅਸਾਰ ਨਜ਼ਰ ਆ ਰਹੇ ਹਨ। ਅਗਲੇ ਹਫਤੇ ਮੌਸਮ ਕਾਫੀ ਹੱਦ ਤੱਕ ਸਾਫ ਹੋਣ ਦੀ ਸੰਭਾਵਨਾ ਦਰਸਾਈ ਜਾ ਰਹੀ ਹੈ।

  • ਲੰਬੇ ਸਮੇਂ ਤੋਂ ਪੈ ਰਹੀ ਧੁੰਦ ਨਾਲ ਕਣਕ ਦੇ ਪੱਤਿਆਂ ਦਾ ਰੰਗ ਖਰਾਬ ਹੋ ਰਿਹਾ ਹੈ ਪਰ ਇਹ ਇਕ ਅਸਥਾਈ ਪ੍ਰਭਾਵ ਹੈ। ਜਿਵੇਂ ਹੀ ਮੌਸਮ ਖੁੱਲੇਗਾ ਅਤੇ ਧੁੱਪ ਵਾਲਾ ਮੌਸਮ ਸ਼ੁਰੂ ਹੋਣ 'ਤੇ ਪੌਦੇ ਠੀਕ ਹੋ ਜਾਣਗੇ।
  • ਕਣਕ ਦੇ ਪੱਤਿਆਂ ਦਾ ਪੀਲਾਪਣ ਲੰਬੇ ਸਮੇਂ ਤੱਕ ਠੰਢ ਅਤੇ ਧੁੰਦ ਦੇ ਮੌਸਮ ਕਾਰਨ ਹੁੰਦਾ ਹੈ ਅਤੇ ਇਹ ਕਿਸੇ ਬਿਮਾਰੀ ਜਾਂ ਪੌਸ਼ਟਿਕ ਤੱਤ ਦੀ ਕਮੀ ਨਾਲ ਨਹੀਂ ਹੁੰਦਾ। ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਪੌਦਿਆਂ 'ਤੇ ਕਿਸੇ ਕਿਸਮ ਦੇ ਕੀਟਨਾਸ਼ਕ ਜਾਂ ਪੌਸ਼ਟਿਕ ਘੋਲ ਦਾ ਬੇਲੋੜਾ ਛਿੜਕਾਅ ਨਾ ਕਰੋ। ਮੌਸਮ ਵਿੱਚ ਸੁਧਾਰ ਹੋਣ ਨਾਲ ਕਣਕ ਦੇ ਪੱਤਿਆਂ ਦਾ ਰੰਗ ਆਪਣੇ ਆਪ ਠੀਕ ਹੋ ਜਾਵੇਗਾ।
  • ਇਸ ਤੋਂ ਇਲਾਵਾ ਠੰਡ ਕਣਕ ਲਈ ਫਾਇਦੇਮੰਦ ਵੀ ਰਹਿੰਦੀ ਹੈ ਅਤੇ ਬੂਟੇ ਜਾੜ੍ਹ ਵੱਧ ਮਾਰਦੇ ਹਨ।
  • ਬੱਦਲਵਾਈ ਅਤੇ ਧੁੰਦ ਦੇ ਮੌਸਮ ਨਾਲ ਸਬਜ਼ੀਆਂ, ਫਲਾਂ ਅਤੇ ਫੁੱਲਦਾਰ ਬੂਟਿਆਂ 'ਤੇ ਵੀ ਮਾੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਖਾਸ ਕਰਕੇ ਨਰਸਰੀਆਂ ਵਿੱਚ ਵਿਕਾਸ ਰੁੱਕਣ ਅਤੇ ਕੁਝ ਮਾਮਲਿਆਂ ਵਿੱਚ ਮੁਰਝਾਉਣ ਦੇ ਸੰਕੇਤ ਵੀ ਨਜ਼ਰ ਆ ਰਹੇ ਹਨ।
  • 2-3 ਦਿਨ ਹੋਰ ਇਸੇ ਤਰ੍ਹਾਂ ਦਾ ਮੌਸਮ ਰਹਿਣ ਤੋਂ ਬਾਅਦ ਅਗਲੇ ਹਫਤੇ ਤੱਕ ਮੌਸਮ ਖੁੱਲ ਜਾਵੇਗਾ, ਇਸ ਲਈ ਘਬਰਾਉਣ ਦੀ ਲੋੜ ਨਹੀਂ ਪਰ ਕਣਕ ਵਿੱਚ ਪੀਲੀ ਕੁੰਗੀ ਤੋਂ ਬਚਾਅ ਲਈ ਲਗਾਤਾਰ ਸਰਵੇਖਣ ਕਰਦੇ ਰਹੋ। ਖੇਤਾਂ ਵਿੱਚ ਨਿਸ਼ਾਨੀਆਂ ਨਜ਼ਰ ਆਉਣ 'ਤੇ ਲੋੜ ਅਨੁਸਾਰ ਉੱਲੀਨਾਸ਼ਕਾਂ ਦਾ ਛਿੜਕਾਅ ਕਰੋ।

ਆਮ ਲੋਕਾਂ ਲਈ ਵੀ ਧਿਆਨ ਰੱਖਣਯੋਗ ਗੱਲਾਂ

  • ਠੰਡ ਤੋਂ ਬਚਾਅ ਲਈ ਗਰਮ ਊਨੀ ਕੱਪੜੇ ਪਾਓ, ਢਿੱਲੇ ਕੱਪੜਿਆ ਦੀ ਵਰਤੋਂ ਕਰੋ ਅਤੇ ਹਲਕੇ ਭਾਰ ਵਾਲੇ ਕਈ ਪਰਤਾਂ ਵਾਲੇ ਕੱਪੜਿਆ ਨੂੰ ਤਰਜੀਹ ਦਿਓ।
  • ਭਾਰੀ ਕੱਪੜੇ ਦੀ ਬਜਾਏ ਹਲਕੇ ਭਾਰ ਦੀਆਂ ਕਈ ਪਰਤਾਂ ਨੂੰ ਪਾਓ।
  • ਵਿਟਾਮਿਨ ਸੀ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਖਾਓ। ਕਾਫੀ ਤਰਲ ਪਦਾਰਥ ਜ਼ਿਆਦਾਤਰ ਗਰਮ ਤਰਲ ਪਦਾਰਥ ਖਾਓ।
  • ਬਾਹਰੀ ਗਤੀਵਿਧੀਆਂ ਤੋਂ ਬਚੋ ਜਾਂ ਸੀਮਤ ਰੱਖੋ।
  • ਕੱਪੜਿਆਂ ਨੂੰ ਸੁੱਕਾ ਰੱਖੋ, ਗਿੱਲਾ ਹੋਣ 'ਤੇ ਤੁਰੰਤ ਬਦਲ ਲਵੋ। ਵਾਟਰਪਰੂਫ ਜੁੱਤੇ ਪਾਓ।
  • ਜ਼ਹਿਰੀਲੇ ਧੂੰਏਂ ਨੂੰ ਸਾਹ ਲੈਣ ਤੋਂ ਬਚਣ ਲਈ ਹੀਟਰ ਦੀ ਵਰਤੋਂ ਕਰਦੇ ਸਮੇਂ ਹਵਾਦਾਰੀ ਬਣਾਈ ਰੱਖੋ।