ਮਾਹਰ ਸਲਾਹਕਾਰ ਵੇਰਵਾ

idea99collage_vegehfhdyf.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-09-06 12:53:06

Diseases in vegetables & their prevention

ਸਬਜੀਆਂ: ਸਬਜ਼ੀਆਂ ਦੀਆਂ ਖੜ੍ਹੀਆਂ ਫ਼ਸਲਾਂ ਨੂੰ ਹਫ਼ਤੇ ਬਾਅਦ ਪਾਣੀ ਦਿਉ।

  • ਭਿੰਡੀ ਦੀ ਫ਼ਸਲ 'ਤੇ ਤੇਲੇ ਦੀ ਰੋਕਥਾਮ ਲਈ 15 ਦਿਨ ਦੇ ਵਕਫੇ ਨਾਲ ਇੱਕ ਜਾਂ ਦੋ ਵਾਰ 80 ਮਿ.ਲੀ. ਇਕੋਟਿਨ 5% (ਨਿੰਮ ਆਧਾਰਿਤ ਕੀਟਨਾਸ਼ਕ) ਨੂੰ 100-125 ਲੀਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ।
  • ਮਿਰਚਾਂ ਨੂੰ ਟਾਹਣੀਆਂ ਦੇ ਸੋਕੇ ਅਤੇ ਫ਼ਲ਼ਾਂ ਦੇ ਗਾਲੇ ਤੋਂ ਬਚਾਉਣ ਲਈ ਫ਼ਸਲ 'ਤੇ 250 ਮਿ.ਲੀ. ਫੋਲੀਕਰ ਜਾਂ 750 ਗ੍ਰਾਮ ਇੰਡੋਫਿਲ ਐੱਮ-45, ਜਾਂ ਬਲਾਈਟੋਕਸ ਨੂੰ 250 ਲੀਟਰ ਪਾਣੀ ਵਿੱਚ ਮਿਲਾ ਕੇ ਦਸ ਦਿਨਾਂ ਦੇ ਵਕਫ਼ੇ 'ਤੇ ਛਿੜਕਾਅ ਕਰੋ।
  • ਬੈਂਗਣਾਂ ਵਿੱਚ ਫ਼ਲ ਅਤੇ ਸ਼ਾਖਾਂ ਦੇ ਗੜੂੰਏ ਦੀ ਰੋਕਥਾਮ ਲਈ 80 ਮਿ.ਲੀ. ਕੋਰਾਜ਼ਨ 18.5 ਐੱਸ ਸੀ ਜਾਂ 80 ਗ੍ਰਾਮ ਪ੍ਰੋਕਲੇਮ 5 ਐੱਸ ਜੀ ਨੂੰ 100 ਤੋਂ 125 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।