ਮਾਹਰ ਸਲਾਹਕਾਰ ਵੇਰਵਾ

idea99collage_dhingri_vbnm,.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-01-14 13:09:12

Dhingri mushroom cultivation time and method

ਖੁੰਬਾਂ ਦੀ ਬਿਜਾਈ ਇੱਕ ਕਮਰੇ ਜਾਂ ਝੌਪੜੀ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਇਸ ਲਈ ਖੁੰਬਾਂ ਦੀ ਕਾਸ਼ਤ ਛੋਟੇ ਜਾਂ ਸੀਮਾਂਤ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਲਈ ਇੱਕ ਬਹੁਤ ਲਾਭਦਾਇਕ ਧੰਦਾ ਹੈ।ਪੰਜਾਬ ਦਾ ਮੌਸਮ ਅਤੇ ਵੱਧ ਮਾਤਰਾ ਵਿੱਚ ਖੇਤੀਬਾੜੀ ਰਹਿੰਦ-ਖੂੰਹਦ ਦੀ ਉਪਲੱਬਧ, ਇਸ ਦੀ ਕਾਸ਼ਤ ਨੂੰ ਹੋਰ ਸੁਖਾਲਾਂ ਕਰ ਦਿੰਦੀ ਹੈ। ਸਰਦੀਆਂ ਦਾ ਮੌਸਮ ਬਟਨ ਖੁੰਬ ਅਤੇ ਢੀਂਗਰੀ ਖੁੰਬ ਦੀ ਕਾਸ਼ਤ ਲਈ ਬਹੁਤ ਅਨੁਕੂਲ ਹੈ। ਇਸ ਦੀ ਬਿਜਾਈ ਲਈ ਅਕਤੂਬਰ ਤੋਂ ਮਾਰਚ ਤੱਕ ਦਾ ਸਮਾਂ ਢੁੱਕਵਾਂ ਹੈ, ਜਿਸ ਦੌਰਾਨ ਢੀਂਗਰੀ ਦੀਆਂ ਤਿੰਨ ਫਸਲਾਂ ਲਈਆਂ ਜਾ ਸਕਦੀਆਂ ਹਨ। ਲਗਭਗ ਇੱਕ ਕਿਲੋ ਸੁੱਕੀ ਤੂੜੀ ਵਿੱਚੋਂ 600-900 ਗ੍ਰਾਮ ਤੱਕ ਢੀਂਗਰੀ ਖੁੰਬ ਦੀ ਤੁੜਾਈ ਕੀਤੀ ਜਾ ਸਕਦੀ ਹੈ।

ਢੀਂਗਰੀ ਖੁੰਬ ਦੀ ਕਾਸ਼ਤ ਵਿਧੀ:

  • ਕਣਕ ਦੀ ਤੂੜੀ ਨੂੰ ਸਾਫ ਪਾਣੀ ਨਾਲ 24 ਘੰਟੇ ਲਈ ਚੰਗੀ ਤਰ੍ਹਾ ਗਿੱਲਾ ਕਰੋ।
  • ਇਸ ਵਿੱਚ 70-75% ਨਮੀ ਰਹਿਣ ਤੋਂ ਬਾਅਦ ਵਾਧੂ ਪਾਣੀ ਬਾਹਰ ਨਿਕਲਣ ਦਿਉ।
  • ਗਿੱਲੀ ਤੂੜੀ ਨੂੰ 10% (ਸੁੱਕੀ ਤੂੜੀ ਦੇ ਹਿਸਾਬ ਨਾਲ) ਖੁੰਬਾਂ ਦੇ ਬੀਜ ਨਾਲ ਮੋਮੀ ਲਿਫਾਫਿਆਂ ਵਿੱਚ ਬਿਜਾਈ ਕਰੋ।
  • ਬੀਜੇ ਹੋਏ ਲਿਫਾਫਿਆਂ ਨੂੰ ਸੇਬੇ ਨਾਲ ਬੰਨ੍ਹ ਕੇ ਖੁੰਬ ਘਰ ਵਿੱਚ ਰੱਖ ਦਿਉ।
  • ਲਗਭਗ 20-25 ਦਿਨਾਂ ਦੇ ਅੰਦਰ, ਲਿਫਾਫਿਆਂ ਵਿੱਚ ਖੁੰਬ ਦਾ ਜਾਲਾ ਫੈਲ ਜਾਵੇਗਾ।
  • ਮੋਮੀ ਲਿਫਾਫੇ ਲਾਹ ਦਿਉ ਅਤੇ ਰੋਜ ਫੁਹਾਰੇ ਨਾਲ ਪਾਣੀ ਦਿਉ ਤਾਂ ਜੋ 80-85% ਨਮੀ ਬਣੀ ਰਹੇ।
  • ਕੁੱਝ ਦਿਨਾਂ ਵਿੱਚ, ਸਿੱਪੀ ਦੇ ਆਕਾਰ ਦੀਆਂ ਖੁੰਬਾਂ ਫੁੱਟਣ ਲੱਗਦੀਆਂ ਹਨ।
  • ਜਿਹਨਾਂ ਨੂੰ 4-5 ਦਿਨਾਂ ਵਿੱਚ ਵੱਡੀਆਂ ਹੋਣ 'ਤੇ ਤੋੜ ਕੇ ਸਬਜ਼ੀ ਲਈ ਵਰਤਿਆ ਜਾ ਸਕਦਾ ਹੈ।
  • ਇਹਨਾਂ ਨੂੰ ਧੁੱਪ ਵਿੱਚ ਸੁੱਕਾ ਕੇ 6 ਮਹੀਨਿਆਂ ਲਈ ਸੰਭਾਲਿਆ ਵੀ ਜਾ ਸਕਦਾ ਹੈ।