ਮਾਹਰ ਸਲਾਹਕਾਰ ਵੇਰਵਾ

idea99collage_onion_14852jfghjdkadjksh.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-12-24 09:30:27

Detection and prevention of yellow spots in onion crop

ਪੀਲੇ ਧੱਬੇ: ਬੀਜ ਵਾਲੀਆਂ ਡੰਡੀਆਂ ਉੱਪਰ ਤਕਰੀਬਨ ਗੋਲ ਧੱਬੇ ਪੈ ਜਾਂਦੇ ਹਨ ਜਿਨ੍ਹਾਂ ਉੱਪਰ ਜਾਮਨੀ ਉੱਲੀ ਪੈਦਾ ਹੋ ਜਾਂਦੀ ਹੈ, ਜਿਹੜੀ ਕਿ ਬਾਅਦ ਵਿੱਚ ਭੂਰੀ ਦਿਸਣ ਲੱਗ ਪੈਂਦੀ ਹੈ। ਫ਼ਸਲ ਝੁਲਸੀ ਲੱਗਦੀ ਹੈ ਅਤੇ ਡੰਡੀਆਂ ਟੁੱਟ ਜਾਂਦੀਆਂ ਹਨ।

ਰੋਕਥਾਮ: ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਥੀਰਮ ਜਾਂ ਕੈਪਟਾਨ ਦਵਾਈ (3 ਗ੍ਰਾਮ ਪ੍ਰਤੀ ਕਿਲੋ ਬੀਜ) ਨਾਲ ਬੀਜ ਦੀ ਸੋਧ ਕਰ ਲਵੋ। ਫ਼ਸਲ ਉੱਪਰ ਪ੍ਰਤੀ ਏਕੜ 600 ਗ੍ਰਾਮ ਇੰਡੋਫਿਲ ਐਮ-45 ਅਤੇ 220 ਮਿਲੀਲਿਟਰ ਟਰਾਈਟੋਨ ਜਾਂ ਅਲਸੀ ਦਾ ਤੇਲ 200 ਲੀਟਰ ਪਾਣੀ ਵਿੱਚ ਘੋਲ ਕੇ ਬਿਮਾਰੀ ਦੀਆਂ ਨਿਸ਼ਾਨੀਆਂ ਦਿਸਣ 'ਤੇ ਛਿੜਕੋ। ਇਸ ਤੋਂ ਪਿੱਛੋਂ 10 ਦਿਨ ਦੇ ਵਕਫ਼ੇ 'ਤੇ ਤਿੰਨ ਛਿੜਕਾਅ ਹੋਰ ਕਰੋ।