ਮਾਹਰ ਸਲਾਹਕਾਰ ਵੇਰਵਾ

idea99collage_okra_brinjal_djhuif.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-07-30 11:15:13

Control of Shoot borer and Jassid in brinjal and Okra crop

ਬੈਗਣ: ਬੈਗਣਾਂ ਦੇ ਫ਼ਲ ਅਤੇ ਸ਼ਾਖਾਂ ਦੇ ਗੜੂੰਏ ਦੀ ਰੋਕਥਾਮ ਲਈ 80 ਮਿ.ਲੀ. ਕੋਰਾਜ਼ਨ ਐੱਸ ਸੀ ਜਾਂ 80 ਗ੍ਰਾਮ ਪ੍ਰੋਕਲੇਮ 5 ਐੱਸ ਜੀ ਜਾਂ 100 ਮਿ.ਲੀ. ਸੁਮੀਸੀਡੀਨ 20 ਈ ਸੀ ਜਾਂ 200 ਮਿਲੀਲੀਟਰ ਰਿਪਕਾਰਡ 10 ਈ ਸੀ ਨੂੰ 100 ਤੋਂ 125 ਲੀਟਰ ਪਾਣੀ ਵਿੱਚ ਘੋਲ ਕੇ ਪ਼੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਲੋੜ ਅਨੁਸਾਰ 3-4 ਛਿੜਕਾਅ 14 ਦਿਨਾਂ ਦੇ ਵਕਫ਼ੇ ਨਾਲ ਕੀਟਨਾਸ਼ਕ ਅਦਲ-ਬਦਲ ਕੇ ਕਰੋ। ਬੈਂਗਣ ਦੀ ਜੂੰ ਲਈ 300 ਮਿ.ਲੀ. ਓਮਾਈਟ 57 ਈ ਸੀ ਨੂੰ 100-150 ਲੀਟਰ ਪਾਣੀ ਵਿੱਚ ਘੋਲ ਕੇ ਪ਼੍ਰਤੀ ਏਕੜ ਦੇ ਹਿਸਾਬ ਨਾਲ ਵਰਤੋ।

ਭਿੰਡੀ: ਭਿੰਡੀ ਦੇ ਤੇਲੇ ਲਈ 80 ਮਿ.ਲੀ. ਈਕੋਟਿਨ 5% ਜਾਂ 2 ਲੀਟਰ ਪੀ.ਏ.ਯੂ. ਨਿੰਮ ਦਾ ਘੋਲ ਜਾਂ 40 ਮਿ.ਲੀ. ਕੋਨਫੀਡੋਰ 17.8 ਐੱਸ ਐੱਲ ਜਾਂ 40 ਗ੍ਰਾਮ ਐਕਟਾਰਾ 25 ਡਬਲਯੂ ਜੀ 100-125 ਲੀਟਰ ਪਾਣੀ ਵਿੱਚ ਘੋਲ ਕੇ ਪ਼੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ। ਫ਼ਲ ਦੇ ਗੜੂੰਏ ਲਈ ਫੁੱਲ ਸ਼਼ੁਰੂ ਹੋਣ ਤਾਂ ਹਰ ਦੋ ਹਫ਼ਤਿਆਂ ਮਗਰੋਂ ਤਿੰਨ ਵਾਰ ਛਿੜਕੋ। ਛਿੜਕਾਅ ਲਈ 50 ਮਿ.ਲੀ. ਕੋਰਾਜ਼ਨ 18.5 ਐੱਸ ਸੀ ਜਾਂ 200 ਮਿ.ਲੀ. ਸੂਮੀ ਪਲੀਓ 10 ਈ ਸੀ ਜਾਂ 70 ਗ੍ਰਾਮ ਪਰੋਕਲੇਮ ਐੱਸ ਜੀ ਜਾਂ 100 ਮਿ.ਲੀ. ਸੁਮੀਸੀਡੀਨ 20 ਈ ਸੀ ਦੀ ਵਰਤੋ ਕਰੋ।