ਮਾਹਰ ਸਲਾਹਕਾਰ ਵੇਰਵਾ

idea99collage_Okra_chilli_brinjal_onion.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-05-07 09:10:18

Control of diseases in vegetable crops

ਸਬਜੀਆਂ: ਵੱਧ ਝਾੜ ਲੈਣ ਲਈ ਸਬਜ਼ੀਆਂ ਦੀ ਤੁੜਾਈ ਸਹੀ ਸਮੇਂ 'ਤੇ ਕਰਦੇ ਰਹੋ ਅਤੇ ਸਿੰਚਾਈ 4-5 ਦਿਨਾਂ ਦੇ ਵਕਫੇ 'ਤੇ ਕਰਦੇ ਰਹੋ।

  • ਜਾਮਨੀ ਧੱਬਿਆਂ ਦੀ ਬਿਮਾਰੀ ਦੀ ਰੋਕਥਾਮ ਲਈ ਗੰਢਿਆਂ ਦੀ ਫ਼ਸਲ 'ਤੇ 300 ਗ੍ਰਾਮ ਕੈਵੀਅਟ ਜਾਂ 600 ਗ੍ਰਾਮ ਇੰਡੋਫ਼ਿਲ ਐਮ-45 ਅਤੇ 200 ਮਿਲੀਲਿਟਰ ਟਰਾਈਟੋਨ ਨਾਲ ਜਾਂ ਅਲਸੀ ਦੇ ਤੇਲ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ। ਇਹ ਛਿੜਕਾਅ ਬਿਮਾਰੀ ਦੀਆਂ ਨਿਸ਼ਾਨੀਆਂ ਸ਼ੁਰੂ ਹੋਣ 'ਤੇ ਹੀ ਕਰੋ। ਇਹ ਛਿੜਕਾਅ ਦਸ ਦਿਨਾਂ ਦੇ ਵਕਫ਼ੇ 'ਤੇ ਤਿੰਨ ਵਾਰ ਜਾਂ ਉਸ ਤੋਂ ਜ਼ਿਆਦਾ ਵਾਰ ਕਰੋ।
  • ਟਮਾਟਰਾਂ ਦੇ ਫਲ ਦੇ ਗੜੂੰਏਂ ਦੀ ਰੋਕਥਾਮ ਲਈ 30 ਮਿਲੀਲਿਟਰ ਫੇਮ 480 ਐਸ ਐਲ ਜਾਂ 60 ਮਿਲੀਲਿਟਰ ਕੋਰਾਜ਼ਨ 18.5 ਐਸ ਸੀ ਜਾਂ 200 ਮਿਲੀਲਿਟਰ ਇੰਡੋਕਸਾਕਾਰਬ 14.5 ਐਸ ਸੀ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ। ਫੇਮ ਦੇ ਛਿੜਕਾਅ ਤੋਂ ਬਾਅਦ ਫਲ ਤੋੜਨ ਲਈ 3 ਦਿਨਾਂ ਤੱਕ ਅਤੇ ਕੋਰਾਜ਼ਨ ਤੋਂ ਬਾਅਦ ਇੱਕ ਦਿਨ ਇੰਤਜ਼ਾਰ ਕਰੋ।