ਮਾਹਰ ਸਲਾਹਕਾਰ ਵੇਰਵਾ

idea99collage_lameness_fkghfbzi.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-02-09 13:49:32

Causes, symptoms, and prevention of lameness disease in animals

ਪਸ਼ੂਆਂ ਵਿੱਚ ਲੰਗੜਾਪਨ ਇੱਕ ਵਧਦੀ ਚਿੰਤਾ ਹੈ ਕਿਉਂਕਿ ਇਹ ਡੇਅਰੀ ਪਸ਼ੂਆਂ ਦੀ ਸਿਹਤ ਅਤੇ ਉਤਪਾਦਕਤਾ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦੀ ਹੈ। ਡੇਅਰੀ ਉਦਯੋਗ ਵਿੱਚ ਥਨੈਲਾ ਰੋਗ ਅਤੇ ਬਾਂਝਪਨ ਤੋਂ ਬਾਅਦ ਇਹ ਤੀਜੀ ਸਭ ਤੋਂ ਵੱਧ ਪ੍ਰਚਲਿਤ ਬਿਮਾਰੀ ਹੈ। ਪ੍ਰਬੰਧਨ ਵਿੱਚ ਤਬਦੀਲੀਆਂ, ਉਤਪਾਦਨ ਵਿੱਚ ਵਾਧਾ ਅਤੇ ਜੈਨੇਟਿਕ ਗੜਬੜੀਆਂ ਕਾਰਨ ਪਿਛਲੇ 20 ਸਾਲਾਂ ਵਿੱਚ ਲੰਗੜੇਪਨ ਦੀਆਂ ਘਟਨਾਵਾਂ ਵਿੱਚ ਹੌਲੀ-ਹੌਲੀ ਵਾਧਾ ਹੋਇਆ ਹੈ।

ਕਾਰਨ:

  • ਪਸ਼ੂਆਂ ਨੂੰ ਲੋੜ ਤੋਂ ਵੱਧ ਦਾਣਾ ਪਾਉਣਾ।
  • ਪਸ਼ੂਆਂ ਨੂੰ ਕੱਚੇ ਥਾਂ ਨਾਲੋਂ ਪੱਕੇ ਥਾਂ 'ਤੇ ਵੱਧ ਰੱਖਣਾ।
  • ਡੇਅਰੀ ਫਾਰਮ 'ਤੇ ਜ਼ਿਆਦਾ ਗਿੱਲਾਪਣ ਹੋਣਾ।
  • ਪਸ਼ੂਆਂ ਦੀ ਖੁਰਾਕ ਵਿੱਚ ਧਾਤਾਂ ਦੀ ਕਮੀਂ ਹੋਣਾ।

ਲੱਛਣ:

  • ਪਸ਼ੂ ਦੇ ਖੁਰਾਂ ਵਿੱਚ ਅਸਹਿ ਦਰਦ ਦਾ ਹੋਣਾ।
  • ਪਸ਼ੂ ਦੀ ਤੋਰ ਦਾ ਵਿਗੜਣਾ।
  • ਪਸ਼ੂ ਦੇ ਖੁਰਾਂ ਦੇ ਜ਼ਖਮ ਹੋਣਾ।

ਇਲਾਜ਼ ਅਤੇ ਰੋਕਥਾਮ:

  • ਡੇਅਰੀ ਜਾਨਵਰਾਂ ਦੇ ਖੁਰਾਂ ਦੇ ਜਖ਼ਮਾਂ ਦਾ ਸਮੇਂ ਸਿਰ ਇਲਾਜ ਕਰਵਾਉ।
  • ਪਸ਼ੂਆਂ ਨੂੰ ਰੋਜ਼ਾਨਾ ਸੰਤੁਲਿਤ ਖੁਰਾਕ ਪਾਉ।
  • ਡੇਅਰੀ ਜਾਨਵਰਾਂ ਨੂੰ ਹਰੇ ਪੱਠੇ ਜ਼ਿਆਦਾ ਪਾਉ।
  • ਪਸ਼ੂਆਂ ਨੂੰ ਰੋਜ਼ਾਨਾ 50 ਗ੍ਰਾਮ ਧਾਤਾਂ ਦਾ ਚੂਰਾ ਪਾਉ।
  • ਹਰ ਛੇ ਮਹੀਨੇ ਬਾਅਦ ਡੇਅਰੀ ਪਸ਼ੂਆਂ ਦੇ ਖੁਰ ਜ਼ਰੂਰ ਬਣਵਾਉ।
  • ਖੁਰਾਂ ਨੂੰ ਫਾਰਮਾਲਿਨ ਦੇ 4% ਘੋਲ ਦਾ ਡੋਬਾ/ਸਪਰੇਅ ਕਰੋ।
  • ਪਸ਼ੂਆਂ ਦੀ ਖੁਰਾਕ ਵਿੱਚ ਬਾਇਉਟਿਨ ਅਤੇ ਜ਼ਿੰਕ ਸਲਫੇਟ ਦਾ ਇਸਤੇਮਾਲ ਕਰੋ।
  • ਖੁਰਾਂ ਦੇ ਜਖ਼ਮਾਂ ਨੂੰ ਲਾਲ ਦਵਾਈ ((potassium permanganate) ਨਾਲ ਚੰਗੀ ਤਰਾਂ ਸਾਫ਼ ਕਰਕੇ ਜਖ਼ਮਾਂ ਉਪਰ ਕਾਪਰ ਸਲਫੇਟ ਅਤੇ ਜ਼ਿੰਕ ਸਲਫੇਟ ਦੇ ਪਾਊਡਰ ਨੂੰ ਮਿਲਾ (1:1) ਕੇ 5 ਦਿਨ ਤੱਕ ਲਗਾਓ।