ਮਾਹਰ ਸਲਾਹਕਾਰ ਵੇਰਵਾ

idea99collage_mushroom_growinfldgb.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-09-13 16:29:16

Button mushroom cultivation during the second-third week of this month

ਖੁੰਬਾਂ ਦੀ ਕਾਸ਼ਤ: ਇਸ ਮਹੀਨੇ ਦੇ ਦੂਜੇ-ਤੀਜੇ ਹਫ਼ਤੇ ਦੌਰਾਨ ਬਟਨ ਖੁੰਬ ਦੀ ਕਾਸ਼ਤ ਲਈ ਖੇਤੀਬਾੜੀ ਯੂਨੀਵਰਸਿਟੀ ਦੀ ਸਿਫ਼ਾਰਸ਼ ਅਨੁਸਾਰ ਤੂੜੀ ਜਾਂ ਤੂੜੀ ਪਰਾਲੀ (1:1) ਦੀ ਵਰਤੋਂ ਕਰਕੇ ਕੰਪੋਸਟ ਬਣਾਉਣਾ ਸ਼ੁਰੂ ਕਰ ਦਿਓ। ਕੰਪੋਸਟ ਦੇ ਪੂਰੀ ਤਰ੍ਹਾਂ ਤਿਆਰ ਹੋਣ ਦੇ ਸਮੇਂ ਅਨੁਸਾਰ ਬਟਨ ਖੁੰਬ ਦੇ ਬੀਜ ਦੀ ਬੁਕਿੰਗ ਕਰਵਾ ਦਿਉ। ਮਿਲਕੀ ਅਤੇ ਪਰਾਲੀ ਖੁੰਬ ਦੀ ਕਾਸ਼ਤ ਤੋਂ ਬਾਅਦ ਇਹਨਾਂ ਦੀ ਰਹਿੰਦ ਖੂੰਹਦ ਨੂੰ ਖੁੰਬ ਘਰ ਤੋਂ ਹਟਾ ਦਿਓ। ਨਵੀਂ ਫਸਲ ਦੀ ਤਿਆਰੀ ਲਈ ਖੁੰਬ ਘਰ ਨੂੰ 4-5% ਫਾਰਮਲਿਨ ਛਿੜਕ ਕੇ ਚੰਗੀ ਤਰ੍ਹਾਂ ਸਾਫ਼ ਕਰ ਦਿਓ।