ਮਾਹਰ ਸਲਾਹਕਾਰ ਵੇਰਵਾ

idea99collage_tomato_jfgjdg.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-10-18 11:48:08

Best of tomato varieties for planting

ਟਮਾਟਰ: 100 ਗ੍ਰਾਮ ਬੀਜ ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ 100 ਗ੍ਰਾਮ ਬੀਜ ਦੋ ਮਰਲੇ (50 ਸੁਕੇਅਰ ਮੀਟਰ) ਵਿੱਚ ਬੀਜੋ। ਨਜ਼ਦੀਕ ਮੰਡੀਆਂ ਲਈ ਪੰਜਾਬ ਰੱਤਾ ਅਤੇ ਘਰ ਬਗੀਚਿਆਂ ਲਈ ਪੰਜਾਬ ਰੈੱਡ ਚੈਰੀ, ਪੰਜਾਬ ਸੋਨਾ ਚੈਰੀ ਅਤੇ ਪੰਜਾਬ ਕੇਸਰ ਚੈਰੀ ਕਿਸਮਾਂ ਬੀਜੋ। ਕੁਝ ਦੂਰ ਵਾਲੀਆਂ ਮੰਡੀਆਂ ਲਈ ਅਤੇ ਟਮਾਟਰਾਂ ਤੋਂ ਤਿਆਰ ਹੋਣ ਵਾਲੇ ਪਦਾਰਥਾਂ ਲਈ ਪੰਜਾਬ ਛੁਹਾਰਾ ਜਾਂ ਪੀ ਟੀ ਐਚ-2 ਕਿਸਮਾਂ ਬੀਜੋ। ਜਿੰਨ੍ਹਾਂ ਖੇਤਾਂ ਵਿੱਚ ਨੀਮਾਟੋਡ ਹੋਣ, ਉਨ੍ਹਾਂ ਵਿੱਚ ਪੰਜਾਬ ਐਨ ਆਰ 7 ਕਿਸਮ ਬੀਜੋ। ਨਰਸਰੀ ਲਗਾਉਣ ਤੋਂ ਪਹਿਲਾਂ ਬੀਜ ਨੂੰ ਕੈਪਟਾਨ 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧੋ।